ਪੰਜਾਬ ਸਰਕਾਰ ਦਾ ਬਜਟ ਭਰਿਆ ਖਜ਼ਾਨਾ ਨਹੀਂ ਸਗੋਂ ਖਾਲੀ ਪੋਟਲੀ ਹੈ : ਸੁਖਜਿੰਦਰ ਰੰਧਾਵਾ 

ਡੇਰਾ ਬਾਬਾ ਨਾਨਕ, 5 ਮਾਰਚ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਇੰਚਾਰਜ ਰਾਜਸਥਾਨ ਕਾਂਗਰਸ ਅਤੇ ਵਿਧਾਇਕ ਡੇਰਾ ਬਾਬਾ ਨਾਨਕ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ  ਪੇਸ਼ ਕੀਤੇ ਗ‌ਏ  ਬਜਟ ਤੇ ਆਪਣਾ ਪ੍ਰਤੀਕਰਮ  ਦਿੰਦੇ ਹੋਏ ਕਿਹਾ ਕਿ  ਪੰਜਾਬ ਸਰਕਾਰ ਦਾ ਬਜਟ ਭਰਿਆ ਖਜ਼ਾਨਾ ਨਹੀਂ ਸਗੋ ਖਾਲੀ ਪੋਟਲੀ ਹੈ  ਇਸ ਬਜਟ ਵਿਚ   ਹਰੇਕ ਵਰਗ ਚਾਹੇਂ ਕਿਸਾਨ,ਮਜਦੂਰ,ਛੋਟੇ ਦੁਕਾਨਦਾਰ,ਅਤੇ ਪੰਜਾਬ ਦਾ ਮੁਲਾਜ਼ਮ ਵਰਗ ਹੋਵੇ ਸਭ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ  ਜੇਕਰ ਦਿਲੀ ਵਿਚ ਅਰਵਿੰਦ ਕੇਜਰੀਵਾਲ ਨੇ ਮਹਿਲਾਵਾਂ ਨੂੰ  1000 ਰੁਪ‌ਏ ਦੇਣ ਦਾ ਐਲਾਨ ਕੀਤਾ ਸੀ  ਤੇ ਭਗਵੰਤ ਮਾਨ ਸਰਕਾਰ ਪੰਜਾਬ ਵਿਚ ਮਹਿਲਾਵਾਂ ਨੂੰ ਇਕ ਹਜਾਰ ਦੇਣ ਦਾ ਐਲਾਨ ਕਿਉਂ ਨਹੀਂ ਕਰ ਸੱਕੀ  ਜਦੋਂ ਕਿ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀਆ ਮਹਿਲਾਵਾਂ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਇਹ ਗਾਰੰਟੀ ਦਿਤੀ ਸੀ ਅੱਜ ਪੇਸ਼ ਕੀਤਾ ਗਿਆ ਬਜਟ ਪੰਜਾਬ ਦਾ ਬਜਟ ਸੀ ਇਸ ਉਤੇ ਹਰੇਕ ਵਰਗ ਦਾ ਹੱਕ ਬੱਨਦਾ ਸੀ ਜਿਹੜਾ ਨਹੀਂ ਦਿਤਾ ਗਇਆ। ਰੰਧਾਵਾ ਨੇ ਕਿਹਾ ਕਿ ਇਸ ਬਜਟ ਵਿਚ ਆਪ ਸਰਕਾਰ  ਵੱਲੋਂ 2500 ਰੁਪ‌ਏ ਬੁਢਾਪਾ ਪੈਨਸ਼ਨ ਦੇਣ  ਦੀ ਗਾਰੰਟੀ ਦਾ ਵੀ ਕੋਈ ਐਲਾਨ  ਤੱਕ ਨਹੀਂ ਕੀਤਾ ਜੋ ਬਜ਼ੁਰਗਾਂ  ਨਾਲ ਕੋਝਾ ਮਜ਼ਾਕ ਹੈ ਸਬੰਧੀ ਵੀ ਕੋਈ ਜਿਕਰ ਤੱਕ ਨਹੀਂ ਕੀਤਾ ਗਿਆ   ਇਸ ਬਜਟ  ਵਿਚ  ਪੰਜਾਬ ਦੇ ਸੰਘਰਸ਼ਸ਼ੀਲ ਕਿਸਾਨਾਂ ਨੂੰ ਉਹਨਾਂ  ਦੀਆਂ ਫ਼ਸਲਾਂ ਅਤੇ ਮੂੰਗ ਦੀ ਦਾਲ ਤੇ ਘੱਟੋ ਘੱਟ ਸਮਰਥਨ ਮੁੱਲ ਦੇਣ ਦੀ ਕੋਈ ਤਜਵੀਜ਼ ਪੇਸ ਨਹੀਂ ਕੀਤੀ  ਗ‌ਈ ਅਤੇ ਨਾ ਹੀ ਪੰਜਾਬ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਂਨਸ਼ਨ ਸਕੀਮ ਦੇਣ  ਦਾ ਕੋਈ ਜ਼ਿਕਰ ਕੀਤਾ ਗਿਆ ਹੈ ਇਥੋ ਤੱਕ ਕਿ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਬਕਾਇਆ ਪ‌ਏ ਡੀ ਏ  ਅਤੇ ਕਾਂਗਰਸ ਸਰਕਾਰ ਵੱਲੋਂ ਦਿਤੇ ਗ‌ਏ ਪੇਅ ਕਮਿਸ਼ਨ ਦੇ  ਬਕਾਏ ਤੱਕ ਦਾ ਜਿਗਰ ਨਹੀਂ ਕੀਤਾ  ਸਰਦਾਰ ਰੰਧਾਵਾ ਨੇ ਕਿਹਾ ਕਿ ਇਸ ਬਜਟ ਨਾਲ ਪੰਜਾਬ ਦੇ ਹਰੇਕ ਵਰਗ ਵਿਚ ਨਿਰਾਸ਼ਤਾ ਪਾਈ ਗ‌ਈ ਹੈ ਮੀਡੀਆ ਨੂੰ ਇਹ ਜਾਣਕਾਰੀ ਰੰਧਾਵਾ ਸਾਹਿਬ ਦੇ ਕਰੀਬੀ ਸਾਥੀ ਅਤੇ ਰੰਧਾਵਾ ਪਰਿਵਾਰ ਦੇ ਪਰਿਵਾਰਿਕ ਮੈਂਬਰ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ।