ਪੰਜਾਬ ਡੇਅਰੀ ਵਿਕਾਸ ਬੋਰਡ ਡੇਅਰੀ ਸਿਖਲਾਈ ਸੁਰੂ 2-9-2024 ਤੋਂ

ਅੰਮ੍ਰਿਤਸਰ 27 ਅਗਸਤ 2024 : ਡੀ.ਡੀ. 5 ਸਕੀਮ ਫਾਰ ਪ੍ਰੋਮੋਸ਼ਨ ਆਫ ਡੇਅਰੀ ਫਾਰਮਿੰਗ ਐਜ ਲਿਵਲੀਹੁਡ ਫਾਰ ਐਸ.ਸੀ.ਬੈਨੀਫਿਸ਼ਰੀਜ ਅਧੀਨ ਲਾਭਪਾਤਰੀਆਂ ਨੂੰ ਦੋ ਹਫਤੇ ਦੀ ਡੇਅਰੀ ਸਿਖਲਾਈ ਕਰਵਾਉਣ ਬਾਰੇ (ਸਾਲ 2024-2025) ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧਿਤ ਐਸ.ਸੀ.ਬੈਨੀਫਿਸ਼ਰੀਜ ਪੇਂਡੂ ਬੇਰੁਜਗਾਰ ਨੋਜਵਾਨ ਲੜਕੇ/ਵਿਆਹੀਆਂ ਲੜਕੀਆਂ, ਜੋ ਡੇਅਰੀ ਦਾ ਕਿੱਤਾ ਸ਼ੁਰੂ ਕਰਨਾ ਚਾਹੁੰਦੇ ਹਨ, ਡੇਅਰੀ ਸਿਖਲਾਈ ਕੋਰਸ ਵਾਸਤੇ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਅੰਮ੍ਰਿਤਸਰ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਵੇਰਕਾ (ਅੰਮ੍ਰਿਤਸਰ) ਵਿਖੇ ਮਿਤੀ 2-9-2024 ਨੂੰ ਸਵੇਰ 10.00 ਵਜੇ ਤੱਕ ਰਜਿਸ਼ਟ੍ਰੇਸ਼ਨ ਕਰਵਾ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਵਰਿਆਮ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਅੰਮ੍ਰਿਤਸਰ, ਨੇ ਦਸਿਆ ਕਿ ਖੇਤੀ ਵਿੱਚ ਵਿਭਿੰਨਤਾ ਲਿਆਉਣ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਡੇਅਰੀ ਦੇ ਕਿੱਤੇ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ ਲਈ 2 ਹਫਤੇ ਦੀ ਡੇਅਰੀ ਸਿਖਲਾਈ ਮਿਤੀ 2-9-2024 ਤੋਂ 13-9-2024 ਤੱਕ ਡੇਅਰੀ ਸਿਖਲਾਈ ਤੇ ਵਿਸਥਾਰ ਕੇਂਦਰ, ਵੇਰਕਾ (ਜਿਲ੍ਹਾ ਅੰਮ੍ਰਿਤਸਰ) ਵਿਖੇ ਡੀ.ਡੀ. 5 ਸਕੀਮ ਫਾਰ ਪ੍ਰੋਮੋਸ਼ਨ ਆਫ ਡੇਅਰੀ ਫਾਰਮਿੰਗ ਐਜ ਲਿਵਲੀਹੁਡ ਫਾਰ ਐਸ.ਸੀ.ਬੈਨੀਫਿਸ਼ਰੀਜ ਅਧੀਨ ਲਾਭਪਾਤਰੀਆਂ ਨੂੰ ਦੋ ਹਫਤੇ ਦੀ ਡੇਅਰੀ ਸਿਖਲਾਈ ਕਰਵਾਈ ਜਾਣੀ ਹੈ। ਇਸ ਸਿਖਲਾਈ ਕੋਰਸ ਵਿੱਚ ਜਿਲ੍ਹਾ ਅੰਮ੍ਰਿਤਸਰ ਨਾਲ ਅਨੁਸੂਚਿਤ ਜਾਤੀ ਨਾਲ ਸਬੰਧ ਰਖਣ ਵਾਲੇ ਨੌਜਵਾਨ ਲੜਕੇ/ਲੜਕੀਆਂ ਜੋ ਘੱਟੋ ਘੱਟ 5ਵੀਂ ਪਾਸ ਹੋਣ, ਉਮਰ 18 ਤੋਂ 50 ਸਾਲ ਦਰਮਿਆਨ ਹੋਵੇ, ਪੇਂਡੂ ਖੇਤਰ ਨਾਲ ਸਬੰਧਤ ਹੋਣ ,ਅਤੇ ਅਨੁਸੂਚਿਤ ਜਾਤੀ ਨਾਲ ਸਬੰਧ ਰਖਦਾ ਹੋਵੇ ਅਤੇ ਉਸ ਕੋਲ ਅਨੁਸੂਚਿਤ ਹੋਣ ਦਾ ਸਰਟਿਫਿਕੇਟ ਹੋਵੇ ਇਸ ਸਿਖਲਾਈ ਵਿੱਚ ਭਾਗ ਲੈ ਸਕਦੇ ਹਨ। ਇਸ ਸਿਖਲਾਈ ਉਪਰੰਤ ਟ੍ਰੇਨਿਂਗ ਲੈਣ ਵਾਲੇ ਸਿਖਿਆਰਥੀਆਂ ਨੂੰ 3500/- ਰੁਪਏ ਦਾ ਵਜੀਫਾ ਮਿਲਣਯੋਗ ਹੋਵੇਗਾ ਜਿਸ ਲਈ ਸਿਖਿਆਰਥੀ ਵਲੋਂ ਬੈਂਕ ਦਾ ਖਾਤਾ ਜੋ ਕਿ ਚਲਦਾ ਹੋਵੇ ਦਫਤਰ ਵਿਚ ਜਮਾਂ ਕਰਵਾਉਣਾ ਜਰੂਰੀ ਹੈ। ਇਸ ਲਈ  3500/- ਰੁਪਏ ਦਾ ਵਜੀਫਾ ਆਰ.ਟੀ.ਜੀ.ਐਸ ਅਤੇ ਨੈਫਟ ਰਾਹੀਂ ਉਨਾਂ ਦੇ ਖਾਤੇ ਵਿਚ ਸਿੱਧਾ ਟ੍ਰਾਂਸਫਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚਾਹਵਾਨ ਲੜਕੇ/ਲੜਕਆਂ ਇਸ ਸਬੰਧੀ ਦਫਤਰ ਡਿਪਟੀ ਡਾਇਰੈਕਟਰ ਡੇਅਰੀ, ਅੰਮ੍ਰਿਤਸਰ ਨਾਲ ਆਪਣੇ ਅਸਲ ਯੋਗਤਾ ਸਰਟੀਫੇਕਟ ਅਤੇ ਪਾਸਪੋਰਟ ਸਾਈਜ ਫੋਟੋ ਅਤੇ ਆਧਾਰ ਕਾਰਡ ਲੈ ਕੇ ਫਾਰਮ ਭਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ (Email- dd.dairy.asr@punjab.gov.in),Contact- 0183-2263083 ਅਤੇ ਮੋਬਾਂਇਲ ਨੰ: 7888932092, 7009761651 ਤੇ ਸੰਪਰਕ ਕਰੋ।