ਤਰਨ ਤਾਰਨ 03 ਜੁਲਾਈ 2024 : ਸਿਹਤ ਵਿਭਾਗ ਵਲੋਂ ਵਿਸ਼ਵ ਆਬਾਦੀ ਦਿਵਸ ਪੰਦਰਵਾੜੇ ਦੀਆ ਤਿਆਰੀਆ ਸੰਬਧੀ ਜਿਲਾ੍ਹ ਤਰਨਤਾਰਨ ਵਿਖੇ ਸਮੂਹ ਸੀਨੀਅਰ ਮੈਡਕਿਲ ਅਫਸਰਾ , ਬਲਾਕ ਐਜੁਕੇਟਰਾਂ ਅਤੇ ਐਲ.ਐਚ.ਵੀ. ਦੀ ਇਕ ਮੀਟਿੰਗ ਕੀਤੀ ਗਈ। ਇਸ ਅਵਸਰ ਤੇ ਸਿਵਲ ਸਰਜਨ ਡਾ ਭਾਰਤ ਭੂਸ਼ਣ ਵਲੋਂ ਸਮੂਹ ਸਿਹਤ ਸੰਸਥਾਵਾਂ ਵਿਚ ਮਨਾਏ ਜਾਣ ਵਾਲੇ ਵਿਸ਼ਵ ਆਬਾਦੀ ਦਿਵਸ ਪੰਦਰਵਾੜੇ ਸੰਬਧੀ ਜਾਇਜਾ ਲਿਆ ਅਤੇ ਸਮੂਹ ਅਧਿਕਾਰੀਆਂ ਨੂੂੰ ਇਸ ਪੰਦਰਵਾੜੇ ਦੀ ਕਾਮਯਾਬੀ ਲਈ ਹਦਾਇਤਾਂ ਜਾਰੀ ਕੀਤੀਆ। ਉਹਨਾਂ ਕਿਹਾ ਕਿ ਇਸ ਸਮੇਂ ਦੌਰਾਣ ਵਧੱਦੀ ਆਬਾਦੀ ਨੂੰ ਕਾਬੂ ਪਾਉਣ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ ਅਤੇ ਆਮ ਲੋਕਾਂ ਨੂੰ ਪਰਿਵਾਰ ਨਿਯੋਜਨ ਦੇ ਸਾਧਨ ਜਿਵੇਂ ਨਸਬੰਦੀ ਨਲਬੰਦੀ, ਆਈ ਯੂ ਡੀ, ਪੀ.ਪੀ.ਆਈ.ਯੂ.ਡੀ, ਉਰਲ ਪਿਲਜ, ਨਿਰੋਧ, ਛਾਯਾ ਗੋਲੀਆਂ, ਈ.ਸੀ.ਪੀ, ਅਤੇ ਇੰਜੈਕਟੇਬਲ ਕਾਂਟਰਾਸੈਪਟਿਵ ਆਦਿ ਬਾਰੇ ਪ੍ਰੇਰਿਤ ਕੀਤਾ ਜਾਵੇ ਅਤੇ ਹਰੇਕ ਸਬ ਸੈਂਟਰ ਪੱਧਰ ਤੇ ਫੈਮਲੀ ਪਲੈਨਿੰਗ ਕਾਰਨਰ ਬਣਾਉਣੇ ਯਕੀਨੀ ਬਣਾਏ ਜਾਣ।ਇਸ ਮੋਕੇ ਤੇ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਆਸ਼ੀਸ਼ ਗੁਪਤਾ ਨੇ ਕਿਹਾ ਇਸ ਪ੍ਰੋਗਰਾਮ ਤਹਿਤ ਤਿੰਨ ਫੇਜ ਬਣਾਏ ਗਏ ਹਨ ਜਿਨ੍ਹਾਂ ਵਿਚ ਪਹਿਲੇ ਫੇਜ ਤੇ ਮਿਤੀ 1 ਜੂਨ ਤੋਂ 20 ਜੂਨ ਤੱਕ ਵਿਸ਼ਵ ਆਬਾਦੀ ਦਿਵਸ ਮਨਾਉਣ ਦੀ ਤਿਆਰੀ ਕੀਤੀ ਗਈ, ਇਸ ਸਮੇਂ ਦੌਰਾਣ ਜਿਲੇ੍ਹ ਭਰ ਵਿਚ ਸਰਵੇਲੈਂਸ ਕਰਕੇ ਯੋਗ ਜੋੜਿਆਂ ਦੀ ਭਾਲ ਕੀਤੀ ਗਈ।ਇਸ ਉਪਰੰਤ ਦੂਜੇ ਫੇਜ ਵਿਚ ਮਿਤੀ 27 ਜੂਨ ਤੋਂ 10 ਜੁਲਾਈ ਤੱਕ ਉਹਨਾਂ ਯੋਗ ਜੋੜਿਆਂ ਵਿਚੋਂ ਫੈਮਲੀ ਪਲੈਨਿੰਗ ਲਈ ਕੇਸ ਫਾਂਇੰਡਿਗ ਅਤੇ ਮੋਟੀਵੇਸ਼ਨ ਕੀਤੀ ਜਾ ਰਹੀ ਹੈ। ਇਸ ਉਪੰਰਤ ਤੀਜੇ ਫੇਜ ਵਿਚ ਮਿਤੀ 11 ਜੁਲਾਈ ਤੋਂ 24 ਜੁਲਾਈ ਤੱਕ ਇਹਨਾਂ ਕੇਸਾਂ ਨੂੰ ਫੈਮਲੀ ਪਲੈਨਿੰਗ ਦੀਆਂ ਸੇਵਾਵਾਂ ਪ੍ਰਦਾਨ ਕਰਨੀਆਂ ਯਕੀਨੀ ਬਣਾਈਆਂ ਜਾਣਗੀਆਂ।ਇਸ ਅਵਸਰ ਤੇ ਜਿਲਾ੍ਹ ਟੀਕਾਕਰਣ ਅਫਸਰ ਡਾ ਵਰਿੰਦਰ ਪਾਲ ਕੌਰ, ਸਹਾਇਕ ਸਿਵਲ ਸਰਜਨ ਡਾ ਦੇਵੀ ਬਾਲਾ, ਡਾ ਸਿਮਰਨ ਕੌਰ, ਡਾ ਸੁਖਜਿੰਦਰ ਸਿੰਘ, ਡਾ ਅਮਨਦੀਪ ਸਿੰਘ, ਜਿਲਾ੍ਹ ਐਮ.ਈ.ਆਈ.ਓ. ਅਮਰਦੀਪ ਸਿੰਘ ਅਤੇ ਸਮੂਹ ਸਟਾਫ ਹਾਜਰ ਸਨ।