ਵਿਧਾਇਕ ਕਲਸੀ ਨੇ ਸਿੰਬਲ ਚੌਂਕ (ਕਾਹਨੂੰਵਾਨ ਚੌਂਕ) ਤੋਂ ਪਿੰਡ ਮਲਕਪੁਰ ਤੱਕ ਸੜਕ ਨੂੰ ਚੌੜਿਆ ਕਰਨ ਦਾ ਕੰਮ ਸ਼ੁਰੂ ਕਰਵਾਇਆ

  • ਕਿਹਾ-ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਦੇ ਵਿਕਾਸ ਪੱਖੋ ਬਦਲੀ ਜਾ ਰਹੀ ਹੈ ਨੁਹਾਰ
  • ਸ਼ਹਿਰ ਵਾਸੀਆਂ ਨੇ ਵਿਧਾਇਕ ਸ਼ੈਰੀ ਕਲਸੀ ਵਲੋਂ ਕਰਵਾਏ ਜਾ ਰਹੇ ਰਿਕਾਰਡ ਵਿਕਾਸ ਕਾਰਜਾਂ ਤੇ ਖੁਸ਼ੀ ਪ੍ਰਗਟਾਉਂਦਿਆਂ ਕੀਤਾ ਧੰਨਵਾਦ

ਬਟਾਲਾ, 29 ਜਨਵਰੀ : ਬਟਾਲਾ ਦੇ ਨੋਜਵਾਨ ਤੇ ਅਗਾਂਹਵਧੂ ਸੋਚ ਦੇ ਧਾਰਨੀ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਦੀ ਵਿਕਾਸ ਪੱਖੋ ਨੁਹਾਰ ਬਦਲੀ ਜਾ ਰਹੀ ਹੈ ਅਤੇ ਸ਼ਹਿਰ ਵਿੱਚ ਲਗਾਤਾਰ ਰਿਕਾਰਡ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਬਟਾਲਾ ਸ਼ਹਿਰ ਵਿਖੇ ਵਿਕਾਸ ਕੰਮਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਵਿਧਾਇਕ ਸ਼ੈਰੀ ਕਲਸੀ ਵਲੋਂ ਬਟਾਲਾ ਸ਼ਹਿਰ ਦੀਆਂ ਵੱਖ ਵੱਖ ਸਖਸੀਅਤਾਂ ਦੀ ਮੌਜੂਦਗੀ ਵਿੱਚ ਸਿੰਬਲ ਚੌਂਕ (ਕਾਹਨੂੰਵਾਨ ਚੌਂਕ), ਕਾਹਨੂੰਵਾਨ ਚੂੰਗੀ, ਸਾਗਰਪੁਰਾ ਮੌੜ, ਪਿੰਡ ਧੁੱਪਸੜੀ ਮੌੜ, ਪਿੰਡ ਛੋਟਾ ਲੌਂਗੋਵਾਲ ਮੌੜ, ਪਿੰਡ ਵੱਡਾ ਲੌਂਗੋਵਾਲ ਮੌੜ, ਪਿੰਡ ਕਾਲੀਆਂ ਮੌੜ ਤੇ ਪਿੰਡ ਮਲਕਪੁਰ ਤੱਕ ਸੜਕ ਚੌੜੀ ਕਰਨ ਦਾ ਕੰਮ ਸ਼ੁਰੂ ਕਰਵਾਇਆ। ਕਰੀਬ 18 ਕਰੋੜ ਰੁਪਏ ਦੀ ਲਾਗਤ ਨਾਲ ਮੋਜੂਦਾ ਸੜਕ ਨੂੰ 7 ਤੋਂ 10 ਮੀਟਰ ਚੋੜਿਆਂ ਕੀਤਾ ਜਾਵੇਗਾ। ਇਸ ਮੌਕੇ ਸ਼ਹਿਰ ਵਾਸੀਆਂ/ਦੁਕਾਨਦਾਰਾਂ/ਉਦਯੋਗਿਕ ਕਾਰੋਬਾਰੀਆਂ ਨੇ ਵਿਧਾਇਕ ਸ਼ੈਰੀ ਕਲਸੀ ਵਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਦੀ ਸਰਾਹਨਾ ਕੀਤੀ ਤੇ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਵਲੋਂ ਨਿਰੰਤਰ ਪਾਰਦਰਸ਼ੀ ਢੰਗ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਲੋਕ ਵਿਧਾਇਕ ਸ਼ੈਰੀ ਕਲਸੀ ਦੀ ਕਾਰਜਸ਼ੈਲੀ ਦੀ ਪ੍ਰਸੰਸਾ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਸੜਕ ਦੇ ਚੌੜੀ ਹੋਣ ਨਾਲ ਆਵਾਜਾਈ ਦੀ ਵੱਡੀ ਸਹੂਲਤ ਤੇ ਰਾਹਤ ਮਿਲੇਗੀ। ਉਨਾਂ ਦੱਸਿਆ ਕਿ ਇਸ ਰੋਡ ਤੇ ਆਈਟੀਆਈ,ਪੋਲੀਟੈਕਨਿਕ ਕਾਲਜ , ਵਿੱਦਿਅਕ ਸੰਸਥਾਵਾਂ ਤੇ ਹਸਪਤਾਲ ਆਦਿ ਹੋਣ ਕਾਰਨ ਆਵਾਜਾਈ ਦੋਰਾਨ ਕਾਫੀ ਮੁਸ਼ਕਲਿ ਪੇਸ਼ ਆਉਂਦੀ ਸੀ ਪਰ ਹੁਣ ਸੜਕ ਚੌੜੀ ਹੋਣ ਨਾਲ ਟਰੈਫਿਕ ਵਿੱਚ ਬਹੁਤ ਰਾਹਤ ਮਿਲੇਗੀ। ਇਸ ਮੌਕੇ ਵੱਖ ਵੱਖ ਸਥਾਨਾਂ ਤੇ ਸ਼ਹਿਰ ਵਾਸੀਆਂ/ਦੁਕਾਨਦਾਰਾਂ ਵਲੋਂ ਵਿਧਾਇਕ ਸ਼ੈਰੀ ਕਲਸੀ ਦਾ ਭਰਵਾਂ ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜ ਗੁਣਵੱਤਾ ਭਰਪੂਰ ਕੀਤੇ ਜਾਣ ਅਤੇ ਰੋਜ਼ਾਨਾ ਕੀਤੇ ਕੰਮ ਦੀ ਅਪਡੇਟ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਢਿੱਲ-ਮੱਠ ਜਾਂ ਕੁਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਲੋਕ ਹਿੱਤ ਵਿੱਚ ਵਿਕਾਸ ਕੰਮ ਜਾਰੀ ਰਹਿਣਗੇ। ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਪਿਛਲੇ ਦਿਨੀ ਗਾਂਧੀ ਨਗਰ ਕੈਂਪ, ਅਲੀਵਾਲ ਰੋਡ ਤੇ ਮੁਰਗੀ ਮੁਹੱਲੇ ਵਿੱਚ ਲੋਕਾਂ ਦੀ ਕਰੀਬ 15 ਸਾਲ ਪੁਰਾਣੀ ਮੰਗ ਨੂੰ ਪੂਰਾ ਕਰਦਿਆਂ ਕਰੋੜਾਂ ਰੁਪਏ ਦੀ ਲਾਗਤ ਨਾਲ ਸੀਵਰੇਜ਼ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ । ਜਲੰਧਰ ਰੋਡ ਬਾਈਪਾਸ ਤੋਂ ਹੰਸਲੀ ਪੁਲ ਤੱਕ ਸੜਕ ਨੂੰ ਚੋੜਾ ਕਰਨ ਦਾ ਕੰਮ ਚੱਲ ਰਿਹਾ ਹੈ।ਉਸਮਾਨਪੁਰ ਸਿਟੀ (ਬਟਾਲਾ ਬਾਈਪਾਸ) ਤੋਂ ਅੰਮਿ੍ਤਸਰ ਬਾਈਪਾਸ ਰੋਡ ਤੱਕ ਸ਼ਹਿਰ ਵਿਚਲੀ ਸੜਕ ਨੂੰ ਚੋੜਿਆਂ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸੇ ਤਰਾਂ ਗਾਂਧੀ ਚੌਂਕ ਤੋਂ ਡੇਰਾ ਬਾਬਾ ਨਾਨਕ ਬਾਈਪਾਸ ਤੱਕ ਸੜਕ ਦੀ ਚੌੜਾਈ ਦਾ ਕੰਮ ਪ੍ਰਗਤੀ ਅਧੀਨ ਹੈ। ਕਾਦੀਆਂ ਚੁੰਗੀ ਬਟਾਲਾ ਤੋਂ ਗੁਰੂਦੁਆਰਾ ਸ੍ਰੀ ਫਲਾਹੀ ਸਾਹਿਬ ਤੱਕ ਸੜਕ ਨੂੰ ਚੋੜਿਆਂ ਕਰਨ ਦਾ ਕੰਮ ਚੱਲ ਰਿਹਾ ਹੈ।ਲੋਕਾਂ ਨੂੰ ਇੱਕ ਛੱਤ ਹੇਠਾਂ ਵੱਖ ਵੱਖ ਸਹੂਲਤਾਂ ਦੇਣ ਦੇ ਮਕਸਦ ਨਾਲ ਤਹਿਸੀਲ ਕੰਪਲੈਕਸ ਦੀ ਉਸਾਰੀ ਦਾ ਕੰਮ ਪਰਗਤੀ ਅਧੀਨ ਹੈ। ਇਤਿਹਾਸਕ ਤੇ ਧਾਰਮਿਕ ਸ਼ਹਿਰ ਦੀ ਵਿਰਾਸਤ ਨਾਲ ਸਬੰਧਤ ਕਾਫ਼ੀ ਟੇਬਲ ਬੁੱਕ ਤਿਆਰ ਕਰਵਾਈ ਜਾ ਰਹੀ ਹੈ ਅਤੇ ਬਟਾਲਾ ਸ਼ਹਿਰ ਦੀ ਵਿਰਾਸਤ ਨੂੰ ਸੰਭਾਲਣ ਦੇ ਮੰਤਵ ਨਾਲ ਜਲ ਮਹਿਲ (ਬਾਰਾਂਦਰੀ) ਅਨਾਰਕਲੀ ਦੀ ਪੁਰਾਣੀ ਇਤਿਹਾਸਕ ਦੀ ਸਾਂਭ ਸੰਭਾਲ ਦੇ ਉਪਰਾਲੇ ਤਹਿਤ ਪੁਰਾਤੱਤਵ ਵਿਭਾਗ ਨਾਲ ਪੱਤਰ ਵਿਹਾਰ ਕੀਤਾ ਗਿਆ, ਜਿਸ ਦੇ ਚੱਲਦਿਆਂ ਜਲ ਮਹਿਲ ਇਮਾਰਤ ਨੂੰ ਨਵੀਂ ਦਿੱਖ ਦਾ ਕੰਮ ਤੱਲ ਰਿਹਾ ਹੈ। ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਦੱਸਿਆ ਕਿ ਪੁਰਾਣਾ ਅੰਮ੍ਰਿਤਸਰ ਬਾਈਪਾਸ ਚੌਂਕ ਬਟਾਲਾ ਵਿਖੇ ਮਹਾਰਾਜਾ ਅਗਰਸੇਨ ਜੀ ਦੇ ਨਾਮ ਉੱਤੇ ਬਣ ਰਹੇ ਨਵੇਂ ਚੌਂਕ ਦੀ ਉਸਾਰੀ ਚੱਲ ਰਹੀ ਹੈ। ਗੁਰਦਾਸਪੁਰ ਬਾਈਪਾਸ ਰੋਡ, ਬਟਾਲਾ ਐਂਟਰੀ ਪੁਆਇੰਟ ’ਤੇ ਭਾਰਤ ਦਾ ਝੰਡਾ ਲਗਾ ਕੇ ਕਰੀਬ 12 ਲੱਖ ਰੁਪਏ ਦੀ ਲਾਗਤ ਨਾਲ ਸੁੰਦਰ ਪਾਰਕ ਤਿਆਰ ਹੋ ਰਹੀ ਹੈ। ਜਲੰਧਰ ਬਾਈਪਾਸ ਤੋਂ ਸ਼ਹਿਰ ਦੀ ਐਂਟਰੀ ’ਤੇ ਸ਼ਾਨਦਾਰ ਗੇਟ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਵਿਸ਼ਵ ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਵਿਖੇ ਸ਼ਿਵ ਕੁਮਾਰ ਬਟਾਲਵੀ ਜੀ ਦਾ ਨਵਾਂ ਆਦਮ ਕੱਦ ਬੁੱਤ ਤਿਆਰ ਕਰਵਾ ਕੇ ਸਥਾਪਿਤ ਕੀਤਾ ਗਿਆ ਹੈ। ਹੰਸਲੀ ਪੁੱਲ ਜਲੰਧਰ ਰੋਡ ’ਤੇ ਉਲੰਪੀਅਨ ਖਿਡਾਰੀ ਸੁਰਜੀਤ ਸਿੰਘ ਦਾ ਆਦਮ ਕੱਦ ਬੁੱਤ ਲਗਾਇਆ ਗਿਆ ਹੈ।ਸ਼ਹਿਰ ਵਿੱਚੋਂ ਸਾਫ ਸਫਾਈ ਵਿਵਸਥਾ ਲਈ 15 ਟਾਟਾ ਗੱਡੀਆਂਂ ਅਤੇ 70 ਟਰਾਈ ਸਾਈਕਲ ਕਾਰਪੋਰੇਸ਼ਨ ਨੂੰ ਸਪੁਰਦ ਕੀਤੇ ਗਏ ਹਨ। ਭੰਡਾਰੀ ਮੁਹੱਲਾ ਬਟਾਲਾ ਵਿਖੇ ਖੂਬਸੁਰਤ ਸ਼ੈਨੀਟੇਸ਼ਨ ਪਾਰਕ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ। ਕੂੜੇ ਦੀ ਸਮੱਸਿਆ ਦੇ ਹੱਲ ਲਈ ਕੂੜੇ ਨੂੰ ਰੀਸਾਈਕਲ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਲੋਕ ਹਿੱਤ ਵਿੱਚ ਇਤਿਹਾਸਕ ਫੈਸਲੇ ਲਏ ਹਨ ਅਤੇ ਲੋਕ ਸਰਕਾਰ ਦੀ ਕਾਰੁਜਗਾਰੀ ਤੋਂ ਖੁਸ਼ੀ ਹਨ। ਲੋਕਾਂ ਨੂੰ ਸਿੱਖਿਆ, ਸਿਹਤ, ਬਿਜਲੀ ਸਮੇਤ ਵੱਖ ਵੱਖ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ ਅਤੇ ਲੋਕਾਂ ਨਾਲ ਕੀਤੀਆਂ ਗਰੰਟੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਐਸ.ਡੀ.ਓ ਨਿਰਮਲ ਸਿੰਘ, ਅੰਮਿ੍ਤ ਕਲਸੀ, ਸਿਟੀ ਪਰਧਾਨ ਰਾਕੇਸ਼ ਤੁਲੀ, ਅਵਤਾਰ ਸਿੰਘ ਕਲਸੀ,ਬਲਵਿੰਦਰ ਸਿੰਘ ਮਿੰਟਾ ਤੇ ਸਰਦੂਲ ਸਿੰਘ ਐਮ. ਸੀ, ਆਪ ਆਗੂ ਰਾਜੇਸ਼ ਤੁਲੀ, ਗੁਰਪ੍ਰੀਤ ਸਿੰਘ ਰਾਜੂ, ਸੇਵਾ ਮੁਕਤ ਡੀਐਸਪੀ ਕੁਲਵੰਤ ਸਿੰਘ,ਬੰਟੀ ਟਰੇਂਡਜ਼ ਵਾਲੇ, ਮਨਜੀਤ ਸਿੰਘ, ਗੁਰਜੀਤ ਸਿੰਘ ਵਾਰਡ ਇੰਚਾਰਜ ਸੁੰਦਰ ਨਗਰ, ਅਜੇ ਕੁਮਾਰ, ਪੱਪੀ ਖੋਸਲਾ,ਐਡਵੋਕੈਟ ਮਨਜੀਤ ਸਿੰਘ, ਮਨਿੰਦਰ ਸਿੰਘ ਹਨੀ, ਵਰਿੰਦਰ ਸ਼ਰਮਾ  ਮਨਦੀਪ ਸਿੰਘ ਸੇਰੂ, ਰਕੇਸ ਕੁਮਾਰ, ਰਮਿੰਦਰ ਸਿੰਘ, ਕੁਲਦੀਪ ਸਿੰਘ, ਦੀਵਾਨ ਸਿੰਘ, ਵੀਨੂ ਕਾਹਲੋਂ,ਅਜਮੇਰ ਸਿੰਘ, ਬੰਟੀ ਸੰਨੀ, ਬਿੱਟੂ , ਲੱਕੀ, ਗੁਰਜੀਤ ਸਿੰਘ,  ਨਵਦੀਪ ਸਿੰਘ, ਹਰਪ੍ਰੀਤ ਸਿੰਘ ਮਾਨ,ਦਲਜੀਤ ਸਿੰਘ ਬੁੱਟਰ, ਪਵਨ ਕੁਮਾਰ, ਤਿਲਕ ਰਾਜ ਸ਼ਰਮਾ, ਜਸਪ੍ਰੀਤ ਲਾਡੀ, ਰਾਜਵੀਰ ਸਿੰਘ, ਰਜਿੰਦਰ ਜੰਬਾ, ਗਗਨ ਬਟਾਲਾ ਇਤੇ ਕਾਕਾ ਆਦਿ ਮੋਜੂਦ ਸਨ।