ਕੱਲ 25 ਫਰਵਰੀ ਨੂੰ ਆਕਾਸ਼ ਹਸਪਤਾਲ, ਸ਼ਾਸਤਰੀ ਨਗਰ ਬਟਾਲਾ ਵਿਖੇ ਦਿਮਾਗੀ ਰੋਗਾਂ ਤੋ ਪੀੜਤ ਰੋਗੀਆਂ ਮੁਫ਼ਤ ਚੈੱਕ ਅੱਪ ਕੈਂਪ ਲੱਗੇਗਾ

ਬਟਾਲਾ, 24 ਫਰਵਰੀ 2025 : ਡਾ ਲਖਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਕਟਰ ਜਗਬੀਰ ਸਿੰਘ, ਦਿਮਾਗੀ ਰੋਗਾਂ ਦੇ ਮਾਹਿਰ ਅਤੇ ਮਸ਼ਹੂਰ ਡਾਕਟਰ , ਡੀ ਐਮ ਨਿਊਰੋਲੋਜੀ, ਲਿਵਾਸਾ ਹਸਪਤਾਲ ਅੰਮ੍ਰਿਤਸਰ ( ਪਹਿਲਾਂ ivy) ,ਹਰ ਮੰਗਲਵਾਰ 2.00 ਤੋਂ 5.00 ਵਜੇ ਤੱਕ ,ਆਕਾਸ਼ ਹਸਪਤਾਲ ਬਟਾਲਾ ਸ਼ਾਸਤਰੀ ਨਗਰ ਬਟਾਲਾ ਵਿਖੇ ਦਿਮਾਗੀ ਰੋਗਾਂ ਦੇ ਮਰੀਜਾਂ ਦਾ ਇਲਾਜ ਕਰਿਆ ਕਰਨਗੇ। ਉਨ੍ਹਾਂ ਅੱਗੇ ਦੱਸਿਆ ਕਿ ਕੱਲ੍ਹ ਮਿਤੀ 25 ਫਰਵਰੀ, ਦਿਨ ਮੰਗਲਵਾਰ ,ਇਕ ਮੁਫ਼ਤ ਚੈੱਕ ਅੱਪ ਕੈਂਪ, ਆਕਾਸ਼ ਹਸਪਤਾਲ ਸ਼ਾਸਤਰੀ ਨਗਰ ਬਟਾਲਾ ਵਿਖੇ ,ਇਲਾਕਾ ਨਿਵਾਸੀਆਂ ਦੀ ਸੁਵਿਧਾ ਲਈ ਰੱਖਿਆ ਗਿਆ ਹੈ ,ਜਿੱਥੇ ਦਿਮਾਗੀ ਰੋਗਾਂ ਤੋ ਪੀੜਤ ਰੋਗੀ ਮੁਫ਼ਤ ਸਲਾਹ ਮਸ਼ਵਰਾ ਲੈਕੇ  ਆਪਣੇ ਤੰਦਰੁਸਤ ਜੀਵਨ ਦਾ ਆਗਾਜ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਕੈਂਪ ਦੁਪਹਿਰ 2.00 ਤੋਂ ਸ਼ਾਮ 5.00 ਵਜੇ ਤੱਕ ਆਕਾਸ਼ ਹਸਪਤਾਲ ਨੇੜੇ ਇੰਪਰੂਵਮੈਂਟ ਟਰੱਸਟ ਦਫਤਰ ਬਟਾਲਾ ਵਿਖੇ ਲੱਗੇਗਾ।