ਸਾਬਕਾ ਸਰਪੰਚ ਨੇ ਥਾਣੇ ਦੇ ਬਾਥਰੂਮ ਵਿਚ ਵੜ ਕੇ ਆਪਣੇ ਆਪ ਨੂੰ ਮਾਰੀ ਗੋਲੀ

ਗੁਰਦਾਸਪੁਰ 5 ਮਾਰਚ : ਅਕਾਲੀ ਦਲ ਨਾਲ ਸੰਬੰਧਤ ‌ਕਾਦੀਆਂ ਵਿਧਾਨ ਸਭਾ ਹਲਕਾ ਦੇ ਪਿੰਡ ਸੌਹਲ ਦੇ ਸਾਬਕਾ ਸਰਪੰਚ ਬਲਜੀਤ ਸਿੰਘ ਸੋਨੂੰ ਵਲੋਂ ਦੀਨਾਨਗਰ ਥਾਣੇ ਵਿੱਚ ਐਸ ਐਚ ਓ ਦੇ ਕਮਰੇ ਦੇ ਬਾਥਰੂਮ ਵਿੱਚ ਵੜ ਕੇ  ਆਪਣੇ ਆਪ ਨੂੰ ਗੋਲੀ ਮਰਨ ਦੀ ਖਬਰ ਮਿਲੀ ਹੈ। ਮੋਢੇ ਤੇ ਗੋਲੀ ਵੱਜਣ ਨਾਲ ਬਲਜੀਤ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਸਾਬਕਾ ਸਰਪੰਚ ਨੂੰ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਬਾਅਦ ਵਿਚ ਉਸ ਨੂੰ ਅਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਦੀਨਾਨਗਰ ਥਾਣੇ ਵਿਚ ਇੱਕ ਸ਼ਿਕਾਇਤ ਦੇ ਮਾਮਲੇ ਦੇ ਰਾਜ਼ੀ ਨਾਮੇ ਲਈ ਸਰਪੰਚ ਦੀਨਾਨਗਰ ਥਾਣੇ ਵਿਚ ਆਇਆ ਸੀ, ਜਿਸ ਦੌਰਾਨ ਉਸ ਨੇ ਬਾਥਰੂਮ ਵਿਚ ਵੜ ਕੇ ਆਪਣੇ ਮੋਢੇ ਤੇ ਗੋਲੀ ਮਾਰ ਲਈ। ਪੁਲਿਸ ਵੱਲੋਂ ਸਵੇਰੇ ਜਾਣਕਾਰੀ ਸਾਂਝੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ।