ਨਿਯਮਾਂ ਤੋਂ ਵੱਧ ਪੈਸਿਆਂ ਦੇ ਲੈਣ—ਦੇਣ *ਤੇ ਚੋਣ ਕਮਿਸ਼ਨ ਰੱਖੇਗਾ ਤਿੱਖੀ ਨਜ਼ਰ : ਜ਼ਿਲਾ ਚੋਣ ਅਫਸਰ

  • ਆਸਾਧਾਰਨ ਜਾਂ ਫਿਰ ਸ਼ੱਕੀ ਪੈਸਿਆਂ ਦੇ ਲੈਣ ਦੇਣ ਦੀ ਜਾਣਕਾਰੀ ਸਾਂਝੀ ਕਰਨ ਬੈਂਕ
  • ਆਦਰਸ਼ ਚੋਣ ਜ਼ਾਬਤੇ ਦੇ ਨਿਯਮਾਂ ਦੀ ਉਲੰਘਣਾ ਕਿਸੇ ਕੀਮਤ ‘ਤੇ ਨਹੀਂ ਕੀਤੀ ਜਾਵੇਗੀ ਬਰਦਾਸ਼ਤ

ਅੰਮ੍ਰਿਤਸਰ, 18 ਮਾਰਚ : ਸੂਬੇ ਦੇ ਵਿੱਚ ਆਦਰਸ਼ ਚੋਣ ਜ਼ਾਬਤੇ ਦੇ ਲਾਗੂ ਹੋਣ ਤੋਂ ਬਾਅਦ ਜ਼ਿਲਾ ਚੋਣ ਅਫਸਰ—ਕਮ—ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਘਨਸ਼ਾਮ ਥੋਰੀ ਵੱਲੋਂ ਜ਼ਿਲਾ ਅੰਮ੍ਰਿਤਸਰ ਦੇ ਵੱਖ—ਵੱਖ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਦੇ   ਨੁਮਾਇੰਦਿਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਜ਼ਿਲੇ ਵਿੱਚ ਆਦਰਸ਼ ਚੋਣ ਜ਼ਾਬਤੇ ਦੇ ਨਿਯਮਾਂ ਦੀ ਪਾਲਣਾ ਨੂੰ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਵੀ ਯਕੀਨੀ ਬਣਾਇਆ ਜਾਵੇ।ਉਨਾ ਕਿਹਾ ਕਿ ਜੇਕਰ ਕਿਸੇ ਵੀ ਬੈਂਕ ਵੱਲੋਂ ਖਾਤਿਆਂ ਵਿੱਚੋਂ ਕਿਸੇ ਤਰਾਂ ਦੇ ਸ਼ੱਕੀ ਲੈਣ ਦੇਣ ਤੋਂ ਇਲਾਵਾ ਨਿਯਮਾਂ ਤੋਂ ਵੱਧ ਪੈਸੇ ਦਾ ਲੈਣ ਦੇਣ ਪਾਇਆ ਜਾਂਦਾ ਹੈ ਤਾਂ ਉਹ ਤੁਰੰਤ ਇਸ ਦੀ ਸੂਚਨਾ ਮੁਹੱਈਆ ਕਰਵਾਉਣ। ਜਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੌਰਾਨ ਕਿਸੇ ਤਰਾਂ ਦੀ ਆਸਾਧਾਰਨ ਜਾਂ ਫਿਰ ਇੱਕ ਲੱਖ Wਪਏ ਤੋਂ ਵੱਧ ਸ਼ੱਕੀ ਲੈਣ ਦੇਣ ਪਾਇਆ ਜਾਵੇ ਤਾਂ ਉਸ ਖਾਤਾਧਾਰਕ ਦੀ ਜਾਣਕਾਰੀ ਸਬੰਧਤ ਬੈਂਕਾਂ ਚੋਣ ਜ਼ਿਲ੍ਹਾ ਦਫ਼ਤਰ ਨੂੰ ਦੇਣ।ਉਨਾਂ ਕਿਹਾ ਕਿ ਚੋਣ ਹਲਕੇ ਵਿੱਚ ਕਿਸੇ ਤਰਾਂ ਦੀ ਰਕਮ ਕਿਸੇ ਵੀ ਇੱਕ ਬੈਂਕ ਖਾਤੇ ਤੋਂ ਵੱਖ—ਵੱਖ ਖਾਤਿਆਂ ਵਿੱਚ ਆਰ.ਟੀ:ਜੀ:ਐਸ ਰਾਹੀਂ ਪਾਏ ਜਾਂਦੇ ਹਨ ਤਾਂ ਉਸ ਦੀ ਸੂਚਨਾ ਵੀ ਬੈਂਕ ਵੱਲੋਂ ਜ਼ਿਲ੍ਹਾ ਚੋਣ ਦਫਤਰ ਨੂੰ ਦਿੱਤੀ ਜਾਵੇ। ਜ਼ਿਲਾ ਚੋਣ ਅਫਸਰ ਨੇ ਕਿਹਾ ਕਿ ਚੋਣ ਉਮੀਦਵਾਰ ਜਾਂ ਉਸ ਦੀ ਪਤੀ—ਪਤਨੀ ਜਾਂ ਫਿਰ ਹਲਫ਼ੀਆਂ ਬਿਆਨ ਵਿੱਚ ਦਰਜ ਕਿਸੇ ਵੀ ਨਿਰਭਰ ਪਰਿਵਾਰਕ ਮੈਂਬਰ ਵੱਲੋਂ ਚੋਣ ਜ਼ਾਬਤੇ ਦੌਰਾਨ ਇੱਕ ਲੱਖ Wਪਇਆ ਤੋਂ ਵੱਧ ਰਕਮ ਦਾ ਲੈਣ ਦੇਣ ਕੀਤਾ ਜਾਂਦਾ ਹੈ ਤਾਂ ਉਸ ਦੀ ਜਾਣਕਾਰੀ ਵੀ ਬੈਂਕ ਵੱਲੋਂ ਚੋਣ ਦਫ਼ਤਰ ਨੂੰ ਦੇਣੀ ਯਕੀਨੀ ਬਣਾਈ ਜਾਵੇ। ਸ਼੍ਰੀ ਥੋਰੀ ਨੇ ਕਿਹਾ ਆਦਰਸ਼ ਚੋਣ ਜ਼ਾਬਤ ਦੌਰਾਨ ਚੋਣ ਉਮੀਦਵਾਰਾਂ ਜਾਂ ਫਿਰ ਕਿਸੇ ਵੀ ਵਿਅਕਤੀ ਵੱਲੋਂ ਨਿਯਮਾਂ ਤੋਂ ਵੱਧ ਪੈਸੇ ਦਾ ਲੈਣ ਦੇਣ ‘ਤੇ ਜ਼ਿਲ੍ਹਾ ਚੋਣ ਦਫਤਰ ਦੀ ਤਿੱਖੀ ਨਜ਼ਰ ਰਹੇਗੀ। ਉਨਾਂ ਕਿਹਾ ਕਿ ਬੈਂਕ ਅਧਿਕਾਰੀਆਂ ਵੱਲੋਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਬੈਂਕ ਖਾਤਿਆਂ ਵਿੱਚੋਂ ਇੱਕ ਲੱਖ Wਪਏ ਤੋਂ ਵੱਧ ਦੇ ਲੈਣ ਦੇਣ ਦੀ ਜਾਣਕਾਰੀ ਵੀ ਸਾਂਝੀ ਕੀਤੀ ਜਾਵੇਗੀ। ਜ਼ਿਲਾ ਚੋਣ ਅਫਸਰ ਨੇ ਬੈਂਕ ਅਧਿਕਾਰੀਆਂ ਨੂੰ ਕਿਹਾ ਕਿ ਉਹ ਕਿਸੇ ਤਰਾਂ ਦੇ ਪੈਸਿਆਂ ਦੇ ਲੈਣ ਦੇਣ ਬਾਰੇ ਉਨਾਂ ਨੂੰ ਤੁਰੰਤ ਦੱਸਣਗੇ, ਜਿਸ ਰਾਹੀਂ ਆਦਰਸ਼ ਚੋਣ ਜ਼ਾਬਤੇ ਦੀ ਨਿਯਮਾਂ ਦੀ ਉਲੰਘਣਾ ਜਾਂ ਫਿਰ ਨਿਰਪੱਖ, ਪਾਰਦਰਸ਼ੀ ਅਤੇ ਮਿਆਰੀ ਚੋਣ ਪ੍ਰਕਿਰਿਆ ਪ੍ਰਭਾਵਿਤ ਹੋਵੇ। ਉਨਾਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੇ ਨਿਯਮਾਂ ਦੀ ਉਲੰਘਣਾ ਕਿਸੇ ਵੀ ਹਾਲਤ ਵਿੱਚ ਮਨਜ਼ੂਰ ਨਹੀਂ ਅਤੇ ਜ਼ਿਲਾ ਚੋਣ ਦਫ਼ਤਰ ਅਜਿਹੀ ਗਤੀਵਿਧੀ ਕਿਸੇ ਵੀ ਕੀਮਤ ‘ਤੇ  ਬਰਦਾਸ਼ਤ ਨਹੀਂ ਕੀਤੀ ਜਾਵੇਗੀ।