ਪਠਾਨਕੋਟ, 28 ਫਰਵਰੀ : ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਮੁਫ਼ਤ ਚੈੱਕ ਅਪ ਕੈਂਪ ਅਲਿਮਕੋ ਦੇ ਤਾਲਮੇਲ ਨਾਲ ਸਿੱਖਿਆ ਵਿਭਾਗ ਦੇ ਆਈਈਡੀ ਕੰਪੋਨੈਂਟ ਅਧੀਨ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਹਰਭਗਵੰਤ ਸਿੰਘ ਜੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਦਾਰ ਡੀਜੀ ਸਿੰਘ ਜੀ ਦੀ ਰਹਿਨੁਮਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਧਾਰ ਕਲਾਂ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ ਜਿਲ੍ਹਾ ਪਠਾਨਕੋਟ ਦੇ ਵੱਖ ਵੱਖ ਬਲਾਕਾਂ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਆ ਕੇ ਆਪਣਾ ਚੈੱਕ ਅਪ ਕਰਵਾਇਆ ਅਤੇ ਉਹਨਾਂ ਦੀ ਜਰੂਰਤ ਅਨੁਸਾਰ ਇਨ੍ਹਾਂ ਬੱਚਿਆਂ ਦੇ ਲਈ ਅਸਿਸਟਿਵ ਡਿਵਾਈਸ ਅਲੋਟ ਕੀਤੀਆਂ ਜਾਣਗੀਆਂ। ਜਿਸ ਦੇ ਵਿੱਚ ਟਰਾਈਸਾਈਕਲ, ਵੀਲ ਚੇਅਰ, ਸੀਪੀ ਚੇਅਰ, ਹੀਅਰਿੰਗ ਏਡਸ, ਬਲਾਇੰਡ ਬੱਚਿਆਂ ਦੇ ਲਈ ਮੋਬਾਈਲ ਫੋਨ ਅਤੇ ਸਮਾਰਟਕਿਟ ਤੋਂ ਇਲਾਵਾ ਇੰਟਲੈਕਚੁਅਲ ਡਿਸੇਬਲ ਬੱਚਿਆਂ ਦੇ ਲਈ ਕਿੱਟ ਅਤੇ ਉਨ੍ਹਾਂ ਦੀ ਜਰੂਰਤ ਅਨੁਸਾਰ ਹੋਰ ਅਸਿਸਟਿਡਵਾਈਸ ਆਣ ਵਾਲੇ ਸਮੇਂ ਵਿੱਚ ਡਿਸਟਰੀਬਿਊਸ਼ਨ ਕੈਂਪ ਲਗਾ ਕੇ ਦਿੱਤੀਆਂ ਜਾਣਗੀਆਂ। ਅਲਿਮਕੋ ਦੇ ਤਾਲਮੇਲ ਨਾਲ ਲਗਾਏ ਗਏ ਇਸ ਕੈਂਪ ਵਿੱਚ ਲਿਮਕੋ ਦੀ ਪੂਰੀ ਟੀਮ ਅਤੇ ਆਈਈਡੀ ਕੰਪੋਨੈਂਟ ਵਿੱਚ ਕੰਮ ਕਰਦੇ ਡਾਕਟਰ ਮਨਦੀਪ ਸ਼ਰਮਾ, ਰਾਕੇਸ਼ ਕੁਮਾਰ ਨੇ ਭਾਗ ਲਿਆ। ਇਸ ਕੈਂਪ ਦਾ ਸੰਚਾਲਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਕੁਲਦੀਪ ਸਿੰਘ ਅਤੇ ਰਕੇਸ਼ ਠਾਕੁਰ ਜੀ ਦੀ ਨਿਗਰਾਨੀ ਹੇਠ ਹੋਇਆ। ਕੈਂਪ ਦੌਰਾਨ ਅਲਿਮਕੋ ਤੋਂ ਸ੍ਰੀ ਰੋਹਿਤ ਭਾਰਦਵਾਜ਼ ਮੈਡਮ ਮਧੁਰ, ਸ਼ੋਬਿਤ ਅਤੇ ਸੌਰਵ ਨੇ ਪੂਰਾ ਸਹਿਯੋਗ ਦਿੱਤਾ ਅਤੇ ਬੱਚਿਆਂ ਦਾ ਸਹੀ ਤਰੀਕੇ ਨਾਲ ਚੈੱਕ ਅਪ ਕਰਕੇ ਉਹਨਾਂ ਨੂੰ ਲੋੜੀਂਦੇ ਡਿਵਾਈਸਸ ਰਿਕਮੈਂਡ ਕੀਤੇ। ਇਸ ਤੋਂ ਇਲਾਵਾ ਇਸ ਕੈਂਪ ਦੇ ਵਿੱਚ ਆਈਈ ਏਟੀ ਪੂਨਮ ਸ਼ਰਮਾ, ਪ੍ਰੀਤ ਇੰਦਰ ਕੌਰ, ਸ਼ੀਤਲ, ਆਦਿ ਹਾਜਰ ਹੋਏ। ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਹਰਭਗਵੰਤ ਸਿੰਘ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਘੁਲ ਮਿਲ ਕੇ ਅਤੇ ਉਨਾਂ ਦੇ ਜਜ਼ਬਾਤਾਂ ਨੂੰ ਸਮਝਦੇ ਹੋਏ ਉਨਾਂ ਦੇ ਦੁੱਖ ਤਕਲੀਫਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਕਿਉਂਕਿ ਇਹ ਬੱਚੇ ਕਿਸੇ ਦੇ ਮੋਹਤਾਜ ਨਹੀਂ ਹੁੰਦੇ ਸਗੋਂ ਇਨਾਂ ਨੂੰ ਪਿਆਰ ਨਾਲ ਸਹੀ ਸੇਧ ਦੇਣ ਦੀ ਲੋੜ ਹੁੰਦੀ ਹੈ, ਇਸ ਮੌਕੇ ਤੇ ਪ੍ਰਿੰਸੀਪਲ ਸ੍ਰੀ ਰਾਜੇਸ਼ ਪਠਾਨੀਆ, ਪ੍ਰਿੰਸੀਪਲ ਸ੍ਰੀਮਤੀ ਰਘੁਬੀਰ ਕੌਰ, ਸੁਮੇਸ਼ ਸ਼ਰਮਾ, ਲੱਕੀ ਸ੍ਰੀ ਚਰਨਜੀਤ ਜੀ, ਦੁਸ਼ਯੰਤ ਜੋਸ਼ੀ ਅਤੇ ਵਿਦਿਆ ਸਾਗਰ ਆਦਿ ਹਾਜ਼ਰ ਸਨ।