ਲੋਕ ਸਭਾ ਚੋਣਾਂ-2024 ਦੇ ਸਬੰਧ ਵਿੱਚ  ਸੀ.ਡੀ.ਪੀ.ਓ ਗੰਡੀਵਿੰਡ ਦੁਆਰਾ ਪਿੰਡ ਛਿੱਛਰੇਵਾਲ ਵਿੱਚ ਜਾਗੋ ਰੈਲੀ ਕੱਢੀ ਗਈ

ਤਰਨ ਤਾਰਨ 01 ਅਪ੍ਰੈਲ : ਜਿਲ੍ਹਾ ਚੋਣ ਅਫਸਰ –ਕਮ-ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ਅਤੇ  ਉਪ ਮੰਡਲ ਮੈਜਿਸਟ੍ਰੇਟ–ਕਮ-ਐਸਿਸਟੈਂਟ ਰਿਟਰਨਿੰਗ ਅਫਸਰ (021-ਤਰਨ ਤਾਰਨ) ਸ੍ਰ. ਸਿਮਰਨਦੀਪ ਸਿੰਘ ਜੀ ਦੇ ਹੁਕਮਾਂ ਅਨੁਸਾਰ ਆਉਣ ਵਾਲੀਆਂ ਲੋਕ ਸਭਾ ਚੋਣਾਂ-2024 ਦੇ ਸਬੰਧ ਵਿੱਚ  ਸੀ.ਡੀ.ਪੀ.ਓ ਗੰਡੀਵਿੰਡ ਦੁਆਰਾ ਪਿੰਡ ਛਿੱਛਰੇਵਾਲ ਵਿੱਚ ਜਾਗੋ ਰੈਲੀ ਕੱਢੀ ਗਈ।ਇਸ ਜਾਗੋ ਰੈਲੀ ਵਿੱਚ  ਪਿੰਡ ਦੇ  ਹਰ ਵੋਟਰ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ । ਹਰ ਵੋਟਰ ਨੂੰ  ਵੋਟ ਦੀ ਤਾਕਤ ਅਤੇ ਭਾਰਤੀ ਲੋਕ ਤੰਤਰ ਪ੍ਰਣਾਲੀ ਦੇ ਮਹੱਤਵ ਬਾਰੇ ਜਾਗੋ ਰੈਲੀ ਰਾਹੀਂ ਜਾਗਰੂਕਤ  ਕੀਤਾ  ਗਿਆ ਅਤੇ ਪਿੰਡ ਦੇ ਹਰ ਵੋਟਰ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਬਿਨਾਂ ਕਿਸੇ ਲਾਲਚ ਅਤੇ ਡਰ ਤੋਂ ਕਰਨ ਬਾਰੇ ਕਿਹਾ ਗਿਆ।