ਬੀਐਸਐਫ ਵੱਲੋਂ 31 ਕਰੋੜ ਰੁਪਏ ਦੀ ਹੈਰੋਇਨ ਸਮੇਤ 4 ਤਸਕਰ ਕਾਬੂ 

ਅੰਮ੍ਰਿਤਸਰ, 01 ਫਰਵਰੀ : ਬੀਐਸਐਫ ਸੈਕਟਰ ਟੀਮ ਅੰਮ੍ਰਿਤਸਰ ਵੱਲੋਂ 31 ਕਰੋੜ ਰੁਪਏ ਦੀ ਹੈਰੋਇਨ ਸਮੇਤ 4 ਤਸਕਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਪਾਕਿਸਤਾਨ ਵੱਲੋਂ ਹੈਰੋਇਨ ਦੀ ਖੇਪ ਸੁੱਟੀ ਗਈ ਤਾਂ ਜੋ ਇੰਨ੍ਹਾਂ ਤਿੰਨਾਂ ਵਿੱਚੋਂ ਕੋਈ ਨਾ ਕੋਈ ਤਸਕਰ ਇਹ ਖੇਪ ਚੁੱਕ ਸਕੇ। ਇਸ ਦੌਰਾਨ ਬੀ.ਐੱਸ.ਐੱਫ. ਨੇ ਪਹਿਲਾਂ ਹੀ ਜਾਲ ਵਿਛਾ ਲਿਆ ਅਤੇ ਤਿੰਨਾਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਨੇੜੇ ਹੀ ਲੁਕੇ ਇਕ ਹੋਰ ਤਸਕਰ ਨੂੰ ਵੀ ਕਾਬੂ ਕਰ ਲਿਆ ਗਿਆ। ਦਸਿਆ ਜਾ ਰਿਹਾ ਹੈ ਕਿ ਤਸਕਰਾਂ ਸਮੱਗਲਰਾਂ ਇਕ ਪਿਸਤੌਲ, ਚਾਰ ਜ਼ਿੰਦਾ ਰੌਂਦ ਅਤੇ 70,000 ਰੁਪਏ ਦੀ ਨਕਦੀ ਵੀ ਬਰਾਮਦ ਹੋਈ ਹੈ।