ਤਰਨ ਤਾਰਨ, 26 ਸਤੰਬਰ : ਨਹਿਰੂ ਯੁਵਾ ਕੇਂਦਰ ਤਰਨਤਾਰਨ ਵੱਲੋਂ ਜ਼ਿਲ੍ਹਾ ਯੂਥ ਅਫ਼ਸਰ ਮੈਡਮ ਜਸਲੀਨ ਕੌਰ ਦੀ ਦੇਖ-ਰੇਖ ਹੇਠ ਸ਼ਹੀਦ ਬਾਬਾ ਜੀਵਨ ਸਿੰਘ ਕਲੱਬ ਦੇ ਸਹਿਯੋਗ ਨਾਲ ਪਿੰਡ ਦੀਨੇਵਾਲ, ਖਡੂਰ ਸਾਹਿਬ ਵਿਖੇ ਪੰਡਿਤ ਦੀਨ ਦਿਆਲ ਉਪਾਧਿਆ ਜੀ ਦੇ ਜਨਮ ਦਿਹਾੜੇ ਮੌਕੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਯੂਥ ਅਫ਼ਸਰ ਤਰਨ ਤਾਰਨ ਮਿਸ ਜਸਲੀਨ ਕੌਰ ਨੇ ਨੌਜਵਾਨਾਂ ਨੂੰ ਖੂਨਦਾਨ ਕਰਨ ਦੀ ਅਪੀਲ ਕੀਤੀ ਕਿਉਂਕਿ ਖੂਨਦਾਨ ਕਰਨ ਨਾਲ ਦਾਨੀਆਂ ਅਤੇ ਰੀਸੈਪਟਰ ਦੋਵਾਂ ਦੀ ਮੱਦਦ ਹੁੰਦੀ ਹੈ। ਉਹਨਾਂ ਖੂਨਦਾਨ ਕਰਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਹਨਾਂ ਕਿਹਾ ਕਿ ਖੂਨ ਦਾਨ ਕਰਨ ਵਾਲੇ ਦਾਨੀਆਂ ਦੀ ਹੈਪੇਟਾਈਟਸ ਅਤੇ ਐੱਚ. ਆਈ. ਵੀ. ਦੀ ਜਾਂਚ ਮੁਫਤ ਕੀਤੀ ਜਾਂਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਇਸ ਨੇਕ ਕਾਰਜ ਲਈ ਅੱਗੇ ਆਉਣ ਦੀ ਅਪੀਲ ਕੀਤੀ ਕਿਉਂਕਿ ਖੂਨਦਾਨ ਕਰਨ ਨਾਲ ਕਈਆਂ ਦੀ ਜਾਨ ਬਚ ਸਕਦੀ ਹੈ। ਕੈਂਪ ਵਿੱਚ ਸ਼ਹੀਦ ਬਾਬਾ ਜੀਵਨ ਸਿੰਘ ਕਲੱਬ ਦੇ ਵਲੰਟੀਅਰਾਂ ਅਤੇ ਯੂਥ ਕਲੱਬ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਕੈਂਪ ਵਿੱਚ 40 ਤੋਂ ਵੱਧ ਨੌਜਵਾਨ ਵਲੰਟੀਅਰਾਂ ਨੇ ਭਾਗ ਲਿਆ। ਇਸ ਮੌਕੇ ਬਲੱਡ ਡਿਫਿਊਜ਼ਨ ਅਫ਼ਸਰ ਡਾ: ਰਣਦੀਪ ਕੌਰ, ਮੈਡਮ ਸੁਸ਼ਮਾ, ਸ: ਰਿਰਵੈਲ ਸਿੰਘ, ਸ: ਗੁਰਬਚਨ ਸਿੰਘ ਅਤੇ ਬਲੱਡ ਬੈਂਕ ਸਿਵਲ ਹਸਪਤਾਲ ਤਰਨਤਾਰਨ ਦਾ ਸਮੁੱਚਾ ਸਟਾਫ਼, ਕਲੱਬ ਦੇ ਪ੍ਰਧਾਨ ਸ: ਸੁਰਜੀਤ ਸਿੰਘ, ਸਰਪੰਚ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।