ਬਟਾਲਾ ਪੁਲਿਸ ਨੇ ਆਵਾਜਾਈ ਨੂੰ ਸੁਖਾਲੀ ਬਣਾਉਣ ਲਈ ਵੱਖ-ਵੱਖ ਸਥਾਨਾਂ ’ਤੇ ਪਾਰਕਿੰਗਾਂ ਬਣਾਈਆਂ

  • ਸੰਗਤਾਂ ਨੂੰ ਨਿਰਧਾਰਤ ਕੀਤੀਆਂ ਪਾਰਕਿੰਗਾਂ ਵਿੱਚ ਵਹੀਕਲ ਲਗਾਉਣ ਦੀ ਕੀਤੀ ਅਪੀਲ

ਬਟਾਲਾ, 7 ਸਤੰਬਰ 2024 : ਵਿਆਹ ਪੁਰਬ ਦੇ ਸਮਾਗਮ ਨੂੰ ਮੁੱਖ ਰੱਖਦਿਆਂ ਬਟਾਲਾ ਪੁਲਿਸ ਵਲੋਂ ਸੰਗਤਾਂ ਦੀ ਆਵਾਜਾਈ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਵਿਸ਼ੇਸ ਉਪਰਾਲੇ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜੇਸ਼ ਕੱਕੜ, ਡੀ.ਐਸ.ਪੀ ਟਰੈਫਿਕ ਅਤੇ ਸੀ.ਏ.ਡਬਲਿਊ ਬਟਾਲਾ ਨੇ ਦੱਸਿਆ ਕਿ ਐਸ.ਐਸ.ਪੀ ਬਟਾਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੰਗਤਾਂ ਨੂੰ ਪਾਰਕਿੰਗ ਜਾਂ ਟਰੈਫਿਕ ਦੀ ਕੋਈ ਮੁਸ਼ਕਿਲ ਨਾ ਆਵੇ ਸਬੰਧੀ ਵਿਸ਼ੇਸ ਪ੍ਰਬੰਧ ਕੀਤੇ ਗਏ ਹਨ। ਉਨਾਂ ਦੱਸਿਆ ਕਿ ਸੰਗਤਾਂ ਦੀ ਆਵਾਜਾਈ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਜਲੰਧਰ-ਅੰਮ੍ਰਿਤਸਰ ਬਾਈਪਾਸ ਨੇੜੇ ਕੰਗ ਵਿਲਾ, ਬਾਵਾ ਲਾਲ ਜੀ ਮੰਦਿਰ ਨੇੜੇ, ਮਾਨ ਫਾਰਮ ਰੋਡ ਨੇੜੇ ਅਤੇ ਅਰਮਾਨ ਪੈਲੇਸ ਨਜ਼ਦੀਕ ਪਾਰਕਿੰਗਾਂ ਬਣਾਈਆਂ ਗਈਆਂ ਹਨ, ਜਿਥੇ ਸੰਗਤਾਂ ਆਪਣੇ ਵਹੀਕਲ (ਛੋਟੇ) ਆਦਿ ਖੜ੍ਹੇ ਕਰਨਗੀਆਂ। ਇਸੇ ਤਰਾਂ ਅੰਮ੍ਰਿਤਸਰ ਤੋਂ ਸ਼ਹਿਰ ਵਿੱਚ ਦਾਖਲ ਹੁੰਦੇ ਸਮੇਂ ਅਗਰਸੈਨ ਚੌਂਕ ਨੇੜੇ,, ਫਤਹਿਗੜ੍ਹ ਚੂੜੀਆਂ ਤੋਂ ਆਉਣ ਵਾਲੀ ਸੰਗਤ ਲਈ ਸੁਨੱਈਆ ਬਾਈਪਾਸ ਨੇੜੇ, ਡੇਰਾ ਬਾਬਾ ਨਾਨਕ ਰੋਡ ਤੋਂ ਸੰਗਤ ਲਈ ਦਾਣਾ ਮੰਡੀ, ਗੁਰਦਾਸਪੁਰ ਤੋਂ ਆਉਣ ਵਾਲੀ ਸੰਗਤ ਲਈ ਮਾਲ ਮੰਡੀ,  ਕਾਹਨੂੰਵਾਨ ਤੋਂ ਆਉਣ ਵਾਲੀ ਸੰਗਤ ਲਈ ਆਈਟੀਆਈ ਕਾਹਨੂੂੰਵਾਨ ਰੋਡ, ਅਰਬਨ ਅਸਟੇਟ ਗੁਰਦੁਆਰਾ ਸਾਹਿਬ, ਕਾਦੀਆਂ ਤੋਂ ਆਉਣ ਵਾਲੀ ਸੰਗਤ ਲਈ ਗਰੀਨ ਸਿਟੀ ਤੇ ਕਾਦੀਆਂ ਚੂੰਗੀ ਨੇੜੇ ਅਤੇ ਜਲੰਧਰ ਤੋਂ ਆਉਣ ਵਾਲੀ ਸੰਗਤ ਲਈ ਗੁਰੂ ਨਾਨਕ ਕਾਲਜ ਜਲੰਧਰ ਰੋਡ, ਸਿਟੀ ਰੋਡ ਨੇੜੇ ਸੀਐਨ.ਆਈ ਚਰਚ ਨੇੜੇ ਵਿਖੇ ਪਾਰਕਿੰਗਾਂ ਬਣਾਈਆਂ ਗਈਆਂ ਹਨ। ਉਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਕੀਤੀਆਂ ਪਾਰਕਿੰਗਾਂ ਵਿੱਚ ਆਪਣੇ ਵਹੀਕਲ  ਲਗਾਉਣ। ਪਾਰਕਿੰਗ ਵਿੱਚ ਲਾਈਟਸ ਤੇ ਪੀਣ ਵਾਲੇ ਪਾਣੀ ਆਦਿ ਦੇ ਵੀ ਪ੍ਰਬੰਧ ਕੀਤੇ ਗਏ ਹਨ। ਉਨਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਬੱਸਾਂ ਲਈ 5 ਆਰਜ਼ੀ ਬੱਸ ਅੱਡੇ ਵੀ ਬਣਾਏ ਗਏ ਹਨ।