ਪਠਾਨਕੋਟ 22 ਮਾਰਚ : ਏ.ਆਰ.ਓ. ਭੋਆ ਸ਼੍ਰੀ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਵੱਲੋਂ ਲੋਕ ਸਭਾ ਚੋਣਾਂ-2024 ਦੇ ਅਧੀਨ ਸੈਗਮੈਂਟ ਭੋਆ ਵਿੱਚਲੀਆਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੇ ਨਾਲ ਆਦਰਸ ਚੋਣ ਜਾਬਤਾ ਦੀ ਪਾਲਣਾ ਕਰਨ ਹਿੱਤ ਵਿਸੇਸ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਕਾਂਗਰਸ ਪਾਰਟੀ ਤੋਂ ਸਤੀਸ ਕੁਮਾਰ, ਆਮ ਆਦਮੀ ਪਾਰਟੀ ਤੋਂ ਪਵਨ ਕੁਮਾਰ, ਸੰਦੀਪ ਕੁਮਾਰ, ਭਾਜਪਾ ਤੋਂ ਰਮਿਤ ਮਹਾਜਨ ਅਤੇ ਸਿਰੋਮਣੀ ਅਕਾਲੀ ਦਲ ਤੋਂ ਹਰਪ੍ਰੀਤ ਸਿੰਘ ਅਤੇ ਸੈਗਮੈਂਟ ਭੋਆ ਨਾਲ ਸਬੰਧਤ ਅਧਿਕਾਰੀ ਵੀ ਹਾਜਰ ਸਨ। ਇਸ ਮੋਕੇ ਤੇ ਵੱਖ ਵੱਖ ਪਾਰਟੀ ਦੇ ਨੁਮਾਇੰਦਿਆਂ ਨੁੰ ਸੰਬੋਧਤ ਕਰਦਿਆਂ ਏ.ਆਰ.ਓ. ਭੋਆ ਸ਼੍ਰੀ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਕਿਹਾ ਕਿ ਹਰੇਕ ਪਾਰਟੀ ਨੂੰ ਕਿਸੇ ਵੀ ਤਰ੍ਹਾਂ ਦਾ ਸਮਾਗਮ ਜਾਂ ਰੈਲੀਆਂ ਆਦਿ ਕਰਨ ਤੋਂ ਪਹਿਲਾਂ ਏ.ਆਰ.ਓ. ਤੋਂ ਆਗਿਆ ਲੈਣੀ ਹੋਵੇਗੀ ਜੋ ਕਿ ਆਨ ਲਾਈਨ ਸੁਵਿਧਾ ਐਪ ਤੇ ਅਪਲਾਈ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਇਸ ਮੋਕੇ ਤੇ ਵੱਖ ਵੱਖ ਪਾਰਟੀਆਂ ਨੂੰ ਸੁਵਿਧਾ ਐਪ ਅਤੇ ਖਰਚੇ ਸਬੰਧੀ ਨਿਰਧਾਰਤ ਕੀਮਤਾਂ ਤੇ ਵੀ ਰੋਸਨੀ ਪਾਈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਦੇ ਘਰ ਚੋਂ ਬਿਨ੍ਹਾਂ ਉਸ ਵਿਅਕਤੀ ਦੀ ਸਹਿਮਤੀ ਤੋਂ ਪਾਰਟੀ ਦਾ ਝੰਡਾ ਨਾਂ ਲਗਾਇਆ ਜਾਵੇ, ਘਰ ਦੇ ਮਾਲਕ ਦੀ ਸਹਿਮਤੀ ਨਾਲ ਹੀ ਪਾਰਟੀ ਦੇ ਪਚਾਰ ਸਮੱਗਰੀ ਲਗਾਈ ਜਾਵੇ। ਇਸ ਤੋਂ ਇਲਾਵਾ ਅਗਰ ਕਿਸੇ ਹੋਟਲ, ਮੈਰਿਜ ਪੈਲੇਸ ਜਾਂ ਰੇਸਟੋਰੇਂਟ ਅੰਦਰ ਮੀਟਿੰਗ ਜਾਂ ਰੈਲੀ ਕੀਤੀ ਜਾਂਦੀ ਹੈ ਤਾਂ ਉਸ ਦੀ ਪਰਮਿਸਨ ਵੀ ਲੈ ਲਈ ਜਾਵੇ ਅਤੇ ਇਸ ਮੀਟਿੰਗ ਜਾਂ ਰੈਲੀ ਸਬੰਧੀ ਏ.ਆਰ.ਓ. ਭੋਆ ਨੂੰ ਜਾਣਕਾਰੀ ਦਿੱਤੀ ਜਾਵੈ।