ਸਿੱਧੂ ਦੀ ਪਤਨੀ ਨੂੰ 850 ਕਰੋੜ ਦਾ ਨੋਟਿਸ 

ਅੰਮ੍ਰਿਤਸਰ, 28 ਨਵੰਬਰ 2024 : ਪੰਜਾਬ ਕਾਂਗਰਸ ਦੇ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਛੱਤੀਸਗੜ੍ਹ ਸਿਵਲ ਸੁਸਾਇਟੀ ਨੇ 850 ਕਰੋੜ ਰੁਪਏ ਦਾ ਨੋਟਿਸ ਭੇਜਿਆ ਹੈ। ਦਰਅਸਲ ਛੱਤੀਸਗੜ੍ਹ ਸਿਵਲ ਸੁਸਾਇਟੀ ਦੇ ਕਨਵੀਨਰ ਡਾ: ਕੁਲਦੀਪ ਸੋਲੰਕੀ ਨੇ ਪੱਤਰ ਜਾਰੀ ਕਰ ਪੁੱਛਿਆ ਹੈ ਕਿ ਕੀ ਤੁਸੀਂ ਕੈਂਸਰ ਮੁਕਤ ਹੋਣ ਲਈ ਆਪਣੀ ਖੁਰਾਕ ਵਿੱਚ ਸਿਰਫ ਨਿੰਮ ਦੇ ਪੱਤੇ, ਨਿੰਬੂ ਪਾਣੀ, ਤੁਲਸੀ ਦੇ ਪੱਤੇ, ਹਲਦੀ ਦਾ ਸੇਵਨ ਹੀ ਕੀਤਾ ਹੈ? ਕੋਈ ਐਲੋਪੈਥੀ ਦਵਾਈ ਨਹੀਂ ਵਰਤੀ? ਉਨ੍ਹਾਂ ਕਿਹਾ ਕਿ ਸਿੱਧੂ ਦੇ ਡਾਈਟ ਪਲਾਨ ਵਾਲੇ ਬਿਆਨ ਬਾਰੇ ਸੁਣ ਕੇ ਦੇਸ਼-ਵਿਦੇਸ਼ ਵਿੱਚ ਕੈਂਸਰ ਦੇ ਮਰੀਜ਼ਾਂ ਵਿੱਚ ਐਲੋਪੈਥੀ ਦਵਾਈ ਪ੍ਰਤੀ ਭੰਬਲਭੂਸਾ ਅਤੇ ਵਿਰੋਧ ਦੀ ਸਥਿਤੀ ਪੈਦਾ ਹੋ ਰਹੀ ਹੈ। ਇਸ ਲਈ ਇਲਾਜ ਦੇ ਦਸਤਾਵੇਜ਼ 7 ਦਿਨਾਂ ਦੇ ਅੰਦਰ ਪੇਸ਼ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ 7 ਦਿਨਾਂ ਅੰਦਰ ਮੁਆਫ਼ੀ ਜਾਂ ਸਬੂਤ ਨਾ ਮਿਲੇ ਤਾਂ ਉਹ ਆਪਣੇ ਵਕੀਲ ਰਾਹੀਂ ਅਦਾਲਤ ‘ਦਾ ਰੁਖ ਕਰਨਗੇ।