ਕਈ ਦੇਸ਼ਾਂ ਦੇ ਨਾਗਰਿਕਾਂ ਦੇ ਖਿਲਾਫ਼ ਵਿਆਪਕ ਯਾਤਰਾ ਪਾਬੰਦੀ ’ਤੇ ਵਿਚਾਰ ਕਰ ਰਿਹਾ ਡੋਨਾਲਡ ਟਰੰਪ 

ਵਾਸ਼ਿੰਗਟਨ, ਰਾਇਟਰ  15 ਮਾਰਚ 2025 : ਡੋਨਾਲਡ ਟਰੰਪ ਪ੍ਰਸ਼ਾਸਨ ਪਾਕਿਸਤਾਨ ਸਮੇਤ ਕਈ ਦੇਸ਼ਾਂ ਦੇ ਨਾਗਰਿਕਾਂ ਦੇ ਖਿਲਾਫ਼ ਵਿਆਪਕ ਯਾਤਰਾ ਪਾਬੰਦੀ ’ਤੇ ਵਿਚਾਰ ਕਰ ਰਿਹਾ ਹੈ। ਇਸਨੂੰ ਲੈ ਕੇ ਇਕ ਸੂਚੀ ਬਣਾਈ ਗਈ ਹੈ, ਜਿਸ ਵਿਚ 41 ਦੇਸ਼ ਸ਼ਾਮਲ ਹਨ। ਇਨ੍ਹਾਂ ਨੂੰ ਤਿੰਨ ਵੱਖ ਵੱਖ ਗਰੁੱਪਾਂ ’ਚ ਵੰਡਿਆ ਗਿਆ ਹੈ। 10 ਦੇਸ਼ਾਂ ਦੇ ਪਹਿਲੇ ਗਰੁੱਪ ’ਚ ਅਫਗਾਨਿਸਤਾਨ, ਈਰਾਨ, ਸੀਰੀਆ, ਕਿਊਬਾ ਤੇ ਉੱਤਰੀ ਕੋਰੀਆ ਸਮੇਤ ਹੋਰ ਦੇਸ਼ ਸ਼ਾਮਲ ਹਨ। ਇਨ੍ਹਾਂ ਦੇ ਖਿਲਾਫ਼ ਪੂਰਨ ਵੀਜ਼ਾ ਮੁਅੱਤਲੀ ਦੀ ਕਾਰਵਾਈ ਹੋ ਸਕਦੀ ਹੈ। ਦੂਜੇ ਗਰੁੱਪ ’ਚ ਇਰਿਟ੍ਰੀਆ, ਹੈਤੀ, ਲਾਓਸ, ਮਿਆਂਮਾਰ ਤੇ ਦੱਖਣੀ ਸੂਡਾਨ ਨੂੰ ਆਂਸ਼ਕ ਮੁਅੱਤਲੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੀਜੇ ਗਰੁੱਪ ’ਚ ਬੈਲਾਰੂਸ, ਪਾਕਿਸਤਾਨ ਤੇ ਤੁਰਕਮੇਨਿਸਤਾਨ ਸਮੇਤ 26 ਦੇਸ਼ ਸ਼ਾਮਲ ਹਨ। ਜੇਕਰ ਉਨ੍ਹਾਂ ਦੀਆਂ ਸਰਕਾਰਾਂ 60 ਦਿਨਾਂ ਦੇ ਅੰਦਰ ਸਬੰਧਤ ਕਮੀਆਂ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕਰਦੀਆਂ, ਤਾਂ ਨਾਗਰਿਕਾਂ ’ਤੇ ਅਮਰੀਕੀ ਵੀਜ਼ਾ ਜਾਰੀ ਕਰਨ ’ਤੇ ਆਸ਼ੰਕ ਮੁਅੱਤਲੀ ਲਗਾਈ ਜਾ ਸਕਦੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਸੂਚੀ ’ਚ ਬਦਲਾਅ ਹੋ ਸਕਦਾ ਹੈ ਤੇ ਇਸਨੂੰ ਵਿਦੇਸ਼ ਮੰਤਰੀ ਮਾਰਕੋ ਰੂਬੀਓ ਸਮੇਤ ਪ੍ਰਸ਼ਾਸਨ ਵਲੋਂ ਸਿਫਾਰਸ਼ ਕੀਤੀ ਜਾਣੀ ਬਾਕੀ ਹੈ। ਇਸਨੂੰ ਲੈ ਕੇ ਵਿਦੇਸ਼ ਵਿਭਾਗ ਨੇ ਟਿੱਪਣੀ ਦੀ ਅਪੀਲ ਦਾ ਤੁਰੰਤ ਜਵਾਬ ਨਹੀਂ ਦਿੱਤਾ। ਇਹ ਕਦਮ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਹਿਲੇ ਕਾਰਜਕਾਲ ’ਚ ਸੱਤ ਮੁਸਲਮਾਨ ਬਹੁਗਿਣਤੀ ਵਾਲੇ ਦੇਸ਼ਾਂ ਦੇ ਯਾਤਰੀਆਂ ’ਤੇ ਪਾਬੰਦੀ ਦੀ ਯਾਦ ਦਿਵਾਉਂਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 20 ਜਨਵਰੀ ਨੂੰ ਇਕ ਕਾਰਜਕਾਰੀ ਆਦੇਸ਼ ਜਾਰੀ ਕੀਤਾ, ਜਿਸ ਵਿਚ ਰਾਸ਼ਟਰੀ ਸੁਰੱਖਿਆ ਖਤਰਿਆਂ ਦਾ ਪਤਾ ਲਗਾਉਣ ਲਈ ਅਮਰੀਕਾ ’ਚ ਦਾਖਲੇ ਦੇ ਚਾਹਵਾਨ ਕਿਸੇ ਵੀ ਵਿਦੇਸ਼ੀ ਦੀ ਸੁਰੱਖਿਆ ਜਾਂਚ ਦੀ ਲੋੜ ਸੀ। ਉਸ ਆਦੇਸ਼ ’ਚ ਕਈ ਕੈਬਨਿਟ ਮੈਂਬਰਾਂ ਨੂੰ 21 ਮਾਰਚ ਤੱਕ ਉਨ੍ਹਾਂ ਦੇਸ਼ਾਂ ਦੀ ਸੂਚੀ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਗਿਆਸੀ, ਜਿਨ੍ਹਾਂ ਤੋਂਯਾਤਰਾ ਆਂਸ਼ਕ ਰੂਪ ਨਾਲ ਜਾਂ ਪੂਰੀ ਤਰ੍ਹਾਂ ਮੁਅੱਤਲ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਦੀ ਜਾਂਚ ਤੇ ਸਕ੍ਰੀਨਿੰਗ ਜਾਣਕਾਰੀ ਬਹੁਤ ਘੱਟ ਹੈ। ਹਾਊਸ ਰਿਪਬਲਿਕਨ ਦੇ ਇਕ ਗਰੁੱਪ ਨੇ ਸ਼ੁੱਕਰਵਾਰ ਨੂੰ ਚੀਨੀ ਵਿਦਿਆਰਥੀਆਂ ਨੂੰ ਅਮਰੀਕੀ ਸਕੂਲਾਂ ’ਚ ਪੜ੍ਹਨ ਤੋਂ ਰੋਕਣ ਲੀ ਇਕ ਬਿੱਲ ਪੇਸ਼ ਕੀਤਾ।ਅਸਲ ’ਚ ਕੁਝ ਸੰਸਦ ਮੈਂਬਰ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਨੂੰ ਲੈ ਕੇ ਚੀਨ ’ਤੇ ਨਿਸ਼ਾਨਾ ਬੰਨ੍ਹ ਰਹੇ ਹਨ। ਰਿਲੇ ਮੂਰ ਨੇ ਬਿੱਲ ਪੇਸ਼ ਕੀਤਾ, ਜਿਹੜਾ ਚੀਨੀ ਨਾਗਰਿਕਾਂ ਨੂੰ ਅਜਿਹਾ ਵੀਜ਼ਾ ਹਾਸਲ ਕਰਨ ਤੋਂ ਰੋਕ ਸਕਦਾ ਹੈ, ਜਿਹੜਾ ਵਿਦੇਸ਼ੀਆਂ ਨੂੰ ਅਧਿਐਨ ਕਰਨ ਜਾਂ ਐਕਸਚੇਂਜ ਵਿਜ਼ਿਟਰ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਯਾਤਰਾ ਦੀ ਇਜਾਜ਼ਤ ਦਿੰਦਾ ਹੈ। ਇਸਨੂੰ ਪੰਜਹੋਰ ਰਿਪਬਲਿਕਨਾਂ ਦਾ ਵੀ ਸਮਰਥਨ ਹੈ।