ਕੈਨੇਡਾ ‘ਚ ਭਿਆਨਕ ਸੜਕ ਹਾਦਸੇ ਵਿੱਚ ਫਰੀਦਕੋਟ ਦੇ ਇੱਕੋਂ ਪਰਿਵਾਰ ਦੇ 4 ਲੋਕਾਂ ਦੀ ਮੌਤ

ਵੈਨਕੂਵਰ, 12 ਜੁਲਾਈ 2024 : ਕੈਨੇਡਾ ਦੇ ਐਬਟਸਫੋਰਡ ‘ਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਫਰੀਦਕੋਟ ਦੇ ਇੱਕੋਂ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋਣ ਜਾਣ ਦੀ ਦੁੱਖਦਾਈ ਖਬਰ ਹੈ। ਮ੍ਰਿਤਕਾਂ ਦੀ ਪਹਿਚਾਣ ਸੁਖਵੰਤ ਸਿੰਘ ਸੁੱਖ ਬਰਾੜ, ਪਤਨੀ ਰਾਜਿੰਦਰ ਕੌਰ, ਸ਼ੈਲੀ ਛਿੰਦਰ ਪਾਲ ਕੌਰ ਤੇ ਧੀ ਕਮਲ ਕੌਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਜੈਤੋ ਕਸਬੇ ਅਧੀਨ ਆਉਂਦੇ ਪਿੰਡ ਰੋੜੀਕਪੁਰਾ ਦੇ ਸੁਖਵੰਤ ਸਿੰਘ ਸੁੱਖ ਬਰਾੜ ਜੋ ਕਨੇਡਾ ’ਚ (ਬੀ.ਸੀ.) ਦੇ ਐਬਟਸਫੋਰਡ 'ਚ ਰਹਿੰਦਾ ਸੀ ਉਹ ਆਪਣੇ ਪਰਿਵਾਰ ਪਤਨੀ ਰਾਜਿੰਦਰ ਕੌਰ, ਪੁੱਤਰੀ ਕਮਲ ਕੌਰ ਅਤੇ ਸਾਲੀ ਛਿੰਦਰ ਕੌਰ ਦੇ ਨਾਲ ਸ਼ਾਮ ਦੇ ਸਮੇਂ ਆਪਣੇ ਮਿੱਤਰ ਸ਼ੇਰ ਸਿੰਘ ਨੂੰ ਮਿਲਣ ਐਬਟਸਫੋਰਡ ਦੇ ਸ਼ਹਿਰ ਕਨੋਲਾ ਵਿਖੇ ਉਨ੍ਹਾਂ ਦੇ ਘਰ ਜਾ ਰਹੇ ਸਨ। ਜਾਂਦੇ ਸਮੇਂ ਰਸਤੇ ਵਿੱਚ ਆਚਨਕ ਘਰ ਦੇ ਨੇੜੇ ਭਿਆਨਕ ਸੜਕ ਹਾਦਸੇ ਵਾਪਰਿਆ ਜਿਸ ਵਿੱਚ ਮੌਕੇ ’ਤੇ ਸੁਖਵੰਤ ਸਿੰਘ ਬਰਾੜ, ਉਹਨਾਂ ਦੀ ਪਤਨੀ, ਬੇਟੀ ਅਤੇ ਸਾਲੀ ਦੀ ਮੌਤ ਹੋ ਗਈ। ਅੱਜ ਸਵੇਰ ਇਸ ਦੁੱਖਦਾਈ ਘਟਨਾ ਦਾ ਪਤਾ ਲੱਗਦਿਆ ਹੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਪਿੰਡ ਵਾਸੀਆਂ ਵਲੋਂ ਇਸ ਦੁੱਖਦਾਈ ਘਟਨਾ ਦਾ ਬਹੁਤ ਦੁੱਖ ਮਨਾਇਆ ਗਿਆ ਹੈ। ਜ਼ਿਕਰਯੋਗ ਸੁਖਵੰਤ ਸਿੰਘ ਬਰਾੜ ਪਿੰਡ ਵਾਸੀਆਂ ਦਾ ਹਰਮਨ ਇਨਸਾਨ ਸੀ, ਜੋ ਵਿਦੇਸ਼ 'ਚ ਬੈਠਾ ਵੀ ਪਿੰਡ ਵਾਸੀਆਂ ਨਾਲ ਦੁੱਖ ਸੁੱਖ ਸਾਂਝਾ ਕਰਦਾ ਸੀ।