ਢਾਕਾ, 19 ਜੁਲਾਈ 2024 : ਬੰਗਲਾਦੇਸ਼ ‘ਚ ਰਾਖਵੇਂਕਰਨ ਦੇ ਵਿਰੋਧ ‘ਚ ਜਬਰਦਸਤ ਹਿੰਸਕ ਰੋਸ ਪ੍ਰਦਰਸ਼ਨ ਹੋ ਰਹੇ ਹਨ। ਪ੍ਰਦਰਸ਼ਨਕਾਰੀਆਂ ਦੀਆਂ ਪੁਲਿਸ ਨਾਲ ਹੋਈਆਂ ਹਿੰਸਕ ਝੜਪਾਂ ‘ਚ ਹੁਣ ਤੱਕ 39 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 2000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਪ੍ਰਦਰਸ਼ਨਾਂ ‘ਤੇ ਕਾਬੂ ਪਾਉਣ ਲਈ ਕਈ ਥਾਵਾਂ ‘ਤੇ ਮੋਬਾਇਲ ਅਤੇ ਇੰਟਰਨੇਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਸੜਕਾਂ ‘ਤੇ ਪੁਲਿਸ ਅਤੇ ਸੈਨਾ ਮਾਰਚ ਕਰ ਰਹੀ ਹੈ। ਕਾਲਜਾਂ ਦੇ ਨਾਲ-ਨਾਲ ਮਦਰੱਸੇ ਵੀ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਗਏ ਹਨ। ਦੇਸ਼ ਭਰ ‘ਚ ਫੌਜ ਨੂੰ ਤਾਇਨਾਤ ਕੀਤਾ ਗਿਆ ਹੈ। ਪੁਲਿਸ ਵੱਲੋ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਰਬੜ ਦੀਆਂ ਗੋਲੀਆਂ ਅਤੇ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ। ਪੁਲਿਸ ਨਾਲ ਹੋਇਆ ਝੜਪਾਂ ‘ਚ 39 ਮੌਤਾਂ ਹੋਇਆ ਹਨ ਅਤੇ 2000 ਤੋਂ ਵੱਧ ਜ਼ਖਮੀ ਹੋ ਗਏ ਹਨ। ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਨੂੰ ਸੜਕਾਂ ‘ਤੇ ਉੱਤਰਨ ਤੋਂ ਰੋਕ ਦਿੱਤਾ ਹੈ। ਹਿੰਸਾ ਦੌਰਾਨ 300 ਤੋਂ ਵੱਧ ਭਾਰਤੀ, ਨੇਪਾਲੀ ਅਤੇ ਭੂਟਾਨੀ ਨਾਗਰਿਕ ਮੇਘਾਲਿਆ ਵਿੱਚ ਦਾਖ਼ਲ ਹੋਏ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਰਕਾਰ ਤੋਂ ਵਿਦਿਆਰਥੀਆਂ ਦੀ ਕੀ ਮੰਗ ਹੈ ਅਤੇ ਬੰਗਲਾਦੇਸ਼ ਵਿੱਚ ਸਰਕਾਰੀ ਨੌਕਰੀਆਂ ਨੂੰ ਲੈ ਕੇ ਰਾਖਵਾਂਕਰਨ ਦਾ ਕਾਨੂੰਨ ਕੀ ਹੈ। ਦਰਅਸਲ, ਬੰਗਲਾਦੇਸ਼ ਵਿੱਚ 56 ਫੀਸਦੀ ਸਰਕਾਰੀ ਨੌਕਰੀਆਂ ਰਾਖਵੇਂਕਰਨ ਪ੍ਰਣਾਲੀ ਤਹਿਤ ਰਾਖਵੀਆਂ ਹਨ। ਇਨ੍ਹਾਂ ਵਿੱਚੋਂ 30 ਫ਼ੀਸਦੀ ਰਾਖਵਾਂਕਰਨ 1971 ਦੀ ਆਜ਼ਾਦੀ ਦੀ ਲੜਾਈ ਦੇ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਲਈ ਰਾਖਵਾਂ ਹੈ। ਇਸ ਦੇ ਨਾਲ ਹੀ ਪਛੜੇ ਪ੍ਰਸ਼ਾਸਨਿਕ ਜ਼ਿਲ੍ਹਿਆਂ ਲਈ 10 ਫੀਸਦੀ ਰਾਖਵਾਂਕਰਨ ਅਤੇ ਔਰਤਾਂ ਲਈ 10 ਫੀਸਦੀ ਰਾਖਵਾਂਕਰਨ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਨਸਲੀ ਘੱਟ-ਗਿਣਤੀ ਸਮੂਹਾਂ ਲਈ ਪੰਜ ਫੀਸਦੀ ਅਤੇ ਅਪਾਹਜ ਲੋਕਾਂ ਲਈ ਇਕ ਫੀਸਦੀ ਰਾਖਵਾਂਕਰਨ ਰੱਖਿਆ ਗਿਆ ਹੈ।
ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਲੋਕਾਂ ਨੂੰ ਸ਼ਾਂਤੀ ਬਣਾਕੇ ਰੱਖਣ ਦੀ ਕੀਤੀ ਅਪੀਲ
ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸਰਕਾਰੀ ਟੈਲੀਵਿਜ਼ਨ ‘ਤੇ ਸੰਬੋਧਨ ਕਰਦਿਆਂ ਲੋਕਾਂ ਨੂੰ ਸ਼ਾਂਤੀ ਬਣਾਕੇ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸੰਬੋਧਨ ਤੋਂ ਬਾਅਦ ਪ੍ਰਦਰਸ਼ਨਕਾਰੀ ਹੋਰ ਹਿੰਸਕ ਹੋ ਗਏ ਅਤੇ ਉਨ੍ਹਾਂ ਨੇ ਸਰਕਾਰੀ ਟੈਲੀਵਿਜ਼ਨ ਦੇ ਦਫਤਰ ‘ਤੇ ਹਮਲਾ ਕਰ ਦਿੱਤਾ। ਜਦੋ ਸਰਕਾਰੀ ਟੈਲੀਵਿਜ਼ਨ ਦੇ ਦਫਤਰ ‘ਤੇ ਹਮਲਾ ਕਰਕੇ ਅੱਗ ਲਗਾਈ ਗਈ ਉਸ ਵੇਲੇ ਉਥੇ 1200 ਦੇ ਲਗਭਗ ਕਰਮਚਾਰੀ ਮੌਜੂਦ ਸਨ।
ਰਿਜ਼ਰਵੇਸ਼ਨ ਨੂੰ ਲੈ ਕੇ ਵਿਵਾਦ
ਇਨ੍ਹਾਂ ਸਾਰੀਆਂ ਰਿਜ਼ਰਵੇਸ਼ਨ ਪ੍ਰਣਾਲੀਆਂ ਵਿੱਚੋਂ, ਵਿਵਾਦ ਆਜ਼ਾਦੀ ਘੁਲਾਟੀਆਂ ਦੇ ਵੰਸ਼ਜਾਂ ਨੂੰ ਦਿੱਤੇ ਜਾਣ ਵਾਲੇ 30 ਪ੍ਰਤੀਸ਼ਤ ਰਾਖਵੇਂਕਰਨ ਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਰਕਾਰ ਸ਼ੇਖ ਹਸੀਨਾ ਦੀ ਸਰਕਾਰ ਦਾ ਸਮਰਥਨ ਕਰਨ ਵਾਲਿਆਂ ਨੂੰ ਰਾਖਵਾਂਕਰਨ ਦੇਣ ਦੇ ਪੱਖ ਵਿੱਚ ਹੈ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਸਰਕਾਰੀ ਨੌਕਰੀਆਂ ਮੈਰਿਟ ਦੇ ਆਧਾਰ ’ਤੇ ਨਹੀਂ ਦਿੱਤੀਆਂ ਜਾ ਰਹੀਆਂ।
ਹਿੰਸਾ ਕਾਰਨ ਫਸੇ 310 ਭਾਰਤੀ ਮੇਘਾਲਿਆ ਵਿੱਚ ਦਾਖ਼ਲ
ਗ੍ਰਹਿ ਵਿਭਾਗ ਨੇ ਕਿਹਾ, "ਬੰਗਲਾਦੇਸ਼ ਵਿੱਚ ਹਿੰਸਾ ਕਾਰਨ ਫਸੇ 310 ਭਾਰਤੀ, ਨੇਪਾਲੀ ਅਤੇ ਭੂਟਾਨੀ ਡਾਵਕੀ ਇੰਟੈਗਰੇਟਿਡ ਚੈੱਕ ਪੋਸਟ ਰਾਹੀਂ ਭਾਰਤ ਆਏ ਹਨ।" ਇਨ੍ਹਾਂ ਵਿੱਚ 202 ਭਾਰਤੀ, 101 ਨੇਪਾਲੀ ਅਤੇ ਸੱਤ ਭੂਟਾਨੀ ਨਾਗਰਿਕ ਸ਼ਾਮਲ ਹਨ। ਮੇਘਾਲਿਆ ਵਿੱਚ ਦਾਖ਼ਲ ਹੋਣ ਵਾਲੇ 310 ਲੋਕਾਂ ਵਿੱਚ ਭਾਰਤੀ ਵੀ ਸ਼ਾਮਲ ਹਨ।