ਸਰੀ ਵਿਚ 23 ਸਾਲਾ ਪੰਜਾਬਣ ਮੁਟਿਆਰ ਲਾਪਤਾ

ਕੈਨੇਡਾ : ਸਰੀ ਆਰ.ਸੀ.ਐਮ.ਪੀ. ਵੱਲੋਂ ਇਕ ਪੰਜਾਬਣ ਮੁਟਿਆਰ ਦੇ ਲਾਪਤਾ ਹੋਣ ਦੀ ਸੂਚਨਾ ਜਾਰੀ ਕੀਤੀ ਗਈ ਹੈ। ਇਸ ਸੂਚਨਾ ਅਨੁਸਾਰ 23 ਸਾਲਾ ਜਸਵੀਰ ਪਰਮਾਰ 21 ਨਵੰਬਰ ਤੋਂ ਲਾਪਤਾ ਹੈ। ਉਸ ਨੂੰ ਆਖਰੀ ਵਾਰ 21 ਨਵੰਬਰ ਨੂੰ 133 ਸਟ੍ਰੀਟ ਦੇ 6600 ਬਲਾਕ ਵਿਚ ਵੇਖਿਆ ਗਿਆ ਸੀ। ਆਪਣੇ ਪਰਿਵਾਰ ਨਾਲ ਉਸ ਨੇ ਆਖਰੀ ਵਾਰ 22 ਨਵੰਬਰ ਦੀ ਸਵੇਰ ਨੂੰ ਸੰਪਰਕ ਕੀਤਾ ਸੀ ਪਰ ਉਸ ਤੋਂ ਬਾਅਦ ਉਸ ਦਾ ਕੋਈ ਥਹੁ-ਪਤਾ ਨਹੀਂ ਮਿਲ ਰਿਹਾ। ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਸਫਲ ਨਾ ਹੋਣ ਕਾਰਨ ਜਸਵੀਰ ਪਰਮਾਰ ਦਾ ਪਰਿਵਾਰ ਅਤੇ ਪੁਲਿਸ ਉਸ ਦੀ ਸਲਾਮਤੀ ਪ੍ਰਤੀ ਫਿਕਰਮੰਦ ਹਨ। ਜਸਵੀਰ ਪਰਮਾਰ ਦੀ ਉਮਰ 23 ਸਾਲ, ਕੱਦ 5'5" ਅਤੇ ਭਾਰ 130 ਪਾਊਂਡ ਦੱਸਿਆ ਗਿਆ ਹੈ। ਉਸ ਕੋਲ ਗੋਲਡ ਰੰਗ ਦੀ 2013 ਟੋਇਟਾ ਕੋਰੋਲਾ ਕਾਰ ਹੈ ਜਿਸ ਦਾ ਲਾਇਸੈਂਸ ਪਲੇਟ ਨੰਬਰ AN9 26V ਹੈ। ਉਸ ਬਾਰੇ ਜੇਕਰ ਕਿਸੇ ਨੂੰ ਕੋਈ ਜਾਣਕਾਰੀ ਮਿਲੇ ਤਾਂ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।