ਆਸਟ੍ਰੇਲੀਆ ‘ਚ ਵਾਪਰੇ ਸੜਕ ਹਾਦਸੇ ਵਿੱਚ 11 ਸਾਲਾ ਪੰਜਾਬੀ ਬੱਚੇ ਦੀ ਮੌਤ

ਕੁਈਨਜ਼ਲੈਂਡ, 17 ਜੁਲਾਈ 2024 : ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਸਨਸ਼ਾਈਨ ਕੋਸਟ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਪੰਜਾਬੀ ਬੱਚੇ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬੱਚਾ ਗੁਰਮੰਤਰ ਸਿੰਘ ਗਿੱਲ (11) ਸਪੁੱਤਰ ਦਲਜਿੰਦਰ ਸਿੰਘ ਗਿੱਲ ਮੰਗਲਵਾਰ ਨੂੰ ਦੁਪਿਹਰ 3:45 ਦੇ ਕਰੀਬ ਸਕੂਲ ਤੋਂ ਘਰ ਸਾਈਕਲ ਤੇ ਸਵਾਰ ਹੋ ਕੇ ਆ ਰਿਹਾ ਸੀ, ਤਾਂ ਅਚਾਨਕ ਉਸਦੇ ਸਾਇਕਲ ਨੂੰ ਸਕੂਲ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਚਾ ਗੁਰਮੰਤਰ ਸਿੰਘ ਸੱਟਾਂ ਲੱਗਣ ਕਾਰਨ ਗੰਭੀਰ ਜਖ਼ਮੀ ਹੋ ਗਿਆ।ਜਿਸ ਨੂੰ ਇਲਾਜ ਲਈ ਸਨਸ਼ਾਈਨ ਕੋਟਸ ਯੂਨੀਵਰਸਿਟੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿੱਥੇ ਜਖ਼ਮਾਂ ਤਾਬ ਨਾ ਝੱਲਦੇ ਹੋਏ ਬੱਚਾ ਗੁਰਮੰਤਰ ਸਿੰਘ ਦਮਤੋੜ ਗਿਆ। ਪਤਾ ਲੱਗਾ ਹੈ ਕਿ ਪੁਲਿਸ ਵੱਲੋਂ ਡਰਾਈਵਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਅਤੇ ਫੋਰੈਂਸ਼ਿਕ ਕਰੈਸ਼ ਯੂਨਿਟ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਗਵਾਹਾਂ ਜਾਂ ਸਬੰਧਿਤ ਘਟਨਾਂ ਨੂੰ ਦੇਖਣ ਵਾਲੇ ਵਿਅਕਤੀ ਉਨ੍ਹਾਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।ਇਸ ਘਟਨਾਂ ਕਾਰਨ ਪਰਿਵਾਰ ਅਤੇ ਸ਼ਕੇ ਸਬੰਧੀਆਂ ਵਿੱਚ ਸੋਗ ਦੀ ਲਹਿਰ ਹੈ। ਜਿਕਰਯੋਗ ਹੈ ਕਿ ਮ੍ਰਿਤਕ ਗੁਰਮੰਤਰ ਸਿੰਘ ਦਾ ਪਰਿਵਾਰ ਪਿਛੋਕੜ ਪੰਜਾਬ ਦੇ ਪਿੰਡ ਚੂਹੜਚੱਕ (ਮੋਗਾ) ਨਾਲ ਸਬੰਧਿਤ ਹੈ।