ਜਲੰਧਰ 17 ਜੂਨ 2024 : ਜਲੰਧਰ ਵਿਖੇ ਕਈ ਸਿੱਖ ਜਥੇਬੰਦੀਆਂ ਅਤੇ ਇੱਕ ਤਾਲਮੇਲ ਕਮੇਟੀ ਵੱਲੋਂ ਜਲੰਧਰ ਦੇ ਨਵੇਂ ਚੁਣੇ ਗਏ ਐਮਪੀ ਚਰਨਜੀਤ ਸਿੰਘ ਚੰਨੀ ਨੂੰ ਇੱਕ ਮੰਗ ਪੱਤਰ ਦੇ ਕੇ ਐਨਆਰਆਈ ਪੰਜਾਬੀ ਤੇ ਹਮਲਾ ਕਰਨ ਵਾਲੇ ਵਿਅਕਤੀਆਂ ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਸਿੱਖ ਜਥੇਬੰਦੀਆਂ ਨੇ ਹਿਮਾਚਲ ਪ੍ਰਦੇਸ਼ ਵਿੱਚ ਪੰਜਾਬੀਆਂ ਤੇ ਹੋ ਰਹੇ ਹਮਲਿਆਂ ਬਾਰੇ ਚਰਨਜੀਤ ਸਿੰਘ ਚੰਨੀ ਨੂੰ ਜਾਣੂ ਕਰਵਾਇਆ ਹੈ। ਇਹ ਮੰਗ ਪੱਤਰ ਸਿੱਖ ਤਾਲਮੇਲ ਕਮੇਟੀ ਜੱਟ ਸਿੱਖ ਐਸੋਸੀਏਸ਼ਨ ਪੰਜਾਬ ਯੂਥ ਕਲੱਬ ਆਰਗਨਾਈਜੇਸ਼ਨ ਭਾਈ ਘਨਈਆ ਸੇਵਕ ਦਲ ਅਤੇ ਕਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਾਂਝੇ ਤੌਰ ਤੇ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਗਿਆ ਹੈ। ਮੰਗ ਪੱਤਰ ਦੇਣ ਤੋਂ ਬਾਅਦ ਜਥੇਬੰਦੀਆਂ ਦੇ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਹ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਸਿੱਖਾਂ ਨਾਲ ਵਧੀਕੀਆਂ ਵਧੀਆਂ ਨੇ, ਇਸ ਮੌਕੇ ਹਾਲ ਹੀ ਵਿੱਚ ਹਿਮਾਚਲ ਦੇ ਵਿੱਚ ਐਨਆਰਆਈ ਜੋੜੇ ਨਾਲ ਹੋਈ ਮਾਰਕੁੱਟ ਦਾ ਮਾਮਲਾ ਵੀ ਚੁੱਕਿਆ ਹੈ। ਮੁਲਾਕਾਤ ਦੇ ਦੌਰਾਨ ਐਮਪੀ ਚਰਨਜੀਤ ਸਿੰਘ ਚੰਨੀ ਨੇ ਉਸੇ ਵੇਲੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਫੋਨ ਲਗਾ ਕੇ ਸਾਰੀ ਘਟਨਾ ਤੋਂ ਸੂਚਿਤ ਕਰਵਾਇਆ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਮੱਖੂ ਨੇ ਇਹ ਸਾਰਾ ਮਾਮਲਾ ਪੂਰੇ ਧਿਆਨ ਦੇ ਨਾਲ ਸੁਣਿਆ ਅਤੇ ਚਰਨਜੀਤ ਚੰਨੀ ਨੂੰ ਇਹ ਯਕੀਨ ਦਵਾਇਆ ਹੈ, ਕਿ ਹਿਮਾਚਲ ਦੇ ਵਿੱਚ ਪੰਜਾਬੀ ਅਤੇ ਸਿੱਖ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਆਤ ਹਨ, ਤੇ ਇਸ ਮਾਮਲੇ ਦੇ ਵਿੱਚ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਜਰੂਰ ਕੀਤੀ ਜਾਵੇਗੀ।