ਨਵਾਂਸ਼ਹਿਰ, 14 ਜੂਨ 2024 : ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ (ਆਈ.ਏ.ਐਸ) ਦੀ ਪ੍ਰਧਾਨਗੀ ਹੇਠ ਪੀ-ਐਮ ਵਿਸ਼ਵਕਰਮਾ ਸਕੀਮ ਅਧੀਨ ਸ਼ਿਲਪਕਾਰਾਂ/ ਕਾਰੀਗਰਾਂ ਦੀਆਂ ਅਰਜੀਆਂ ਨੂੰ ਵਾਚਨ ਲਈ ਮੀਟਿੰਗ ਕੀਤੀ ਗਈ। ਜਿਸ ਵਿੱਚ ਜਨਰਲ ਮੈਨੇਜਰ ਕਮ ਕਨਵੀਨਰ ਜਿਲ੍ਹਾ ਉਦਯੋਗ ਕੇਂਦਰ ਮਾਨ ਮਹਿੰਦਰ ਸਿੰਘ ਵੱਲੋਂ ਇਸ ਸਕੀਮ ਅਧੀਨ ਪੈਂਡਿਗ ਅਰਜੀਆਂ ਨੂੰ ਮੀਟਿੰਗ ਦੌਰਾਨ ਕਮੇਟੀ ਚੇਅਰਮੈਨ ਅਤੇ ਸਮੂਹ ਮੈਂਬਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ। ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਵਿੱਚ ਹਾਜਰ ਲੀਡ ਬੈਂਕ ਮੈਨੇਜਰ ਹਰਮੇਸ਼ ਲਾਲ, ਡੀ.ਡੀ.ਪੀ.ਓ ਨਿਧੀ, ਬੀ.ਡੀ.ਪੀ.ਓਜ, ਈ.ਓਜ, ਬਲਾਕ ਮਿਸ਼ਨ ਮੈਨੇਜਰ, ਸਕਿੱਲ ਡਿਵੈਲੇਪਮੈਂਟ ਅਤੇ ਦੀਪਕ ਚੇਚੀ ਅਸਿਸਟੈਂਟ ਡਾਇਰੈਕਟਰ ਐਮ.ਐਸ.ਐਮ.ਈ ਨੂੰ ਵੈਰੀਫੀਕੇਸ਼ਨ ਲਈ ਪੈਂਡਿਗ ਅਰਜੀਆਂ ਦੇ ਜਲਦ ਨਿਪਟਾਰੇ ਦੇ ਨਿਰਦੇਸ਼ ਦਿੱਤੇ ਗਏ ਅਤੇ ਇਸ ਮੀਟਿੰਗ ਵਿੱਚ ਪੀ ਐਮ ਵਿਸ਼ਵਕਰਮਾ ਸਕੀਮ ਅਧੀਨ ਪੈਂਡਿਗ ਕੇਸਾਂ ਨੂੰ ਮਿਥੇ ਸਮੇਂ ਵਿੱਚ ਨਿਪਟਾਉਣ ਲਈ ਨੀਤੀ ਤਿਆਰ ਕੀਤੀ ਗਈ ਅਤੇ ਪ੍ਰਵਾਨਿਤ ਅਰਜੀਆਂ ਦੇ ਸ਼ਿਲਪਕਾਰਾਂ ਨੂੰ ਟਰੇਨਿੰਗ ਦੇਣ ਬਾਰੇ ਚਰਚਾ ਕੀਤੀ ਗਈ।