
ਚੰਡੀਗੜ੍ਹ, 25 ਮਾਰਚ 2025 : ਖਡੁਰ ਸਾਹਿਬ ਤੋਂ MP ਅਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇਕ ਹੋਰ ਸਾਥੀ ਤੋਂ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਹਟਾ ਦਿੱਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਦੇ ਸਾਥੀ ਵਿਰੇਂਦਰ ਸਿੰਘ ਫੌਜੀ ਉਤੇ ਲੱਗੇ ਐਨਐਸਏ ਦੀ ਮਿਆਦ ਖਤਮ ਹੋ ਗਈ ਹੈ। ਇਸ ਤੋਂ ਬਾਅਦ ਉਸ ਨੂੰ ਹੁਣ ਪੰਜਾਬ ਲਿਆਂਦਾ ਜਾਵੇਗਾ। ਵੀਰੇਂਦਰ ਸਿੰਘ ‘ਤੇ ਲਗਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਦੀ ਮਿਆਦ ਖਤਮ ਹੋਣ ਤੋਂ ਬਾਅਦ ਅਜਨਾਲਾ ਪੁਲਿਸ ਦੀ ਇੱਕ ਟੀਮ ਉਸਨੂੰ ਲੈਣ ਲਈ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਦੇ 7 ਸਾਥੀਆਂ ਤੋਂ ਪਹਿਲਾਂ ਹੀ ਐਨਐਸਏ ਹਟਾ ਦਿੱਤਾ ਗਿਆ ਹੈ, ਜਿੰਨਾਂ ਨੂੰ ਅਸਾਮ ਤੋਂ ਪੰਜਾਬ ਲਿਆਂਦਾ ਗਿਆ ਹੈ।