ਮੁੱਖ ਮੰਤਰੀ ਸਾਹਿਬ ਬਹੁਤ ਚੰਗੇ ਨੇ, ਪਰ ਮੇਰੀ ਸਲਾਹ ਰਾਸ਼ਟਰਪਤੀ ਦਾ ਆਖਾ ਮੰਨਣ : ਗਵਰਨਰ  

ਚੰਡੀਗੜ੍ਹ, 26 ਜੁਲਾਈ 2024 : ਚੰਡੀਗੜ੍ਹ ਵਿੱਚ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੇ ਵੱਲੋਂ ਸੀਐਮ ਭਗਵੰਤ ਮਾਨ ਨੂੰ ਜਵਾਬ ਦਿੰਦਿਆਂ ਕਿਹਾ ਗਿਆ ਕਿ, ਮੈਂ ਯੂਨੀਵਰਸਿਟੀ ਦਾ ਚਾਂਸਲਰ ਹਾਂ, ਪਰ ਸੀਐਮ ਸਾਹਿਬ ਨੂੰ ਇਹ ਪਸੰਦ ਨਹੀਂ ਆਇਆ, ਸੀਐਮ ਗਵਰਨਰ ਦੀ ਥਾਂ ਖੁਦ ਚਾਂਸਲਰ ਬਣਨਾ ਚਾਹੁੰਦੇ ਨੇ। ਗਵਰਨਰ ਨੇ ਅੱਗੇ ਕਿਹਾ ਕਿ, ਮੈਨੂੰ ਯੂਨੀਵਰਸਿਟੀ ਦੇ ਚਾਂਸਲਰ ਅਹੁਦੇ ਤੋਂ ਹਟਾਉਣ ਲਈ ਵਿਧਾਨ ਸਭਾ ਵਿਚ ਸਪੈਸ਼ਲ ਬਿੱਲ ਲਿਆਂਦਾ ਗਿਆ, ਪਰ ਉਕਤ ਬਿੱਲ ਨੂੰ ਰਾਸ਼ਟਰਪਤੀ ਨੇ ਰੱਦ ਕਰ ਦਿੱਤਾ। ਗਵਰਨਰ ਨੇ ਕਿਹਾ ਕਿ, ਰਾਸ਼ਟਰਪਤੀ ਦਾ ਅਹੁਦਾ ਵੱਡਾ ਹੈ, ਇਸ ਲਈ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਹੈ, ਵੈਸੇ ਮੁੱਖ ਮੰਤਰੀ ਸਾਹਿਬ ਬਹੁਤ ਚੰਗੇ ਨੇ।