
ਚੰਡੀਗੜ੍ਹ : ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਰਾਮਗੜ੍ਹ ਅਤੇ ਡੇਰਾਬੱਸੀ ਵਿਚਕਾਰ ਸੜਕ ਨੂੰ ਚੌੜਾ ਕਰਨ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ। ਅਨਿਲ ਵਿਜ ਨੇ ਸੀਐਮ ਮਾਨ ਨੂੰ ਪੱਤਰ ਰਾਹੀਂ ਸੜਕ ਨੂੰ ਚਾਰ ਮਾਰਗੀ ਬਣਾਉਣ ਦੀ ਅਪੀਲ ਕੀਤੀ ਹੈ। ਵਿਜ ਨੇ ਚਿੱਠੀ 18 ਨਵੰਬਰ ਨੂੰ ਭਗਵੰਤ ਮਾਨ ਨੂੰ ਲਿਖੀ ਸੀ। ਗ੍ਰਹਿ ਮੰਤਰੀ ਅਨਿਲ ਵਿੱਜ ਨੇ ਮੁੱਖ ਮੰਤਰੀ ਮਾਨ ਨੂੰ ਲਿਖੇ ਪੱਤਰ ਵਿੱਚ ਰਾਮਗੜ੍ਹ ਅਤੇ ਡੇਰਾਬੱਸੀ ਵਿਚਕਾਰ ਸੜਕ ਦੀ ਮਾੜੀ ਹਾਲਤ ਵੱਲ ਪੰਜਾਬ ਸਰਕਾਰ ਦਾ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ।