news

Jagga Chopra

Articles by this Author

ਯੂ਼.ਆਈ.ਡੀ.ਏ.ਆਈ. ਦੇ ਡਿਪਟੀ ਡਾਇਰੈਕਟਰ ਜਨਰਲ ਵਲੋਂ ਆਧਾਰ ਅੱਪਡੇਟ ਦੀ ਸਮੀਖਿਆ

- ਨਾਗਰਿਕਾਂ ਨੂੰ ਆਪਣੇ ਦਸਤਾਵੇਜ਼, ਆਧਾਰ ਕਾਰਡ ਵੇਰਵਿਆਂ 'ਚ ਅਪਲੋਡ ਕਰਨ ਦੀ ਵੀ ਕੀਤੀ ਅਪੀਲ
ਲੁਧਿਆਣਾ, 31 ਦਸੰਬਰ -
ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂ਼.ਆਈ.ਡੀ.ਏ.ਆਈ.) ਦੇ ਡਿਪਟੀ ਡਾਇਰੈਕਟਰ ਜਨਰਲ ਭਾਵਨਾ ਗਰਗ ਦੀ ਪ੍ਰਧਾਨਗੀ ਹੇਠ, ਯੂ਼.ਆਈ.ਡੀ.ਏ.ਆਈ. ਦੇ ਖੇਤਰੀ ਦਫ਼ਤਰ ਚੰਡੀਗੜ੍ਹ ਵਿਖੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਦੀ ਮੌਜੂਦਗੀ ਵਿੱਚ ਆਧਾਰ ਦੀ

ਅਗਲੇ ਚਾਰ-ਪੰਜ ਦਿਨਾਂ ਵਿੱਚ ਪਾਰਾ 5 ਡਿਗਰੀ ਤੱਕ ਡਿੱਗ ਸਕਦਾ ਹੈ : ਮੌਸਮ ਵਿਭਾਗ

ਨਵੀਂ ਦਿੱਲੀ, 31 ਦਸੰਬਰ : ਦੇਸ਼ ਭਰ 'ਚ ਕੜਾਕੇ ਦੀ ਠੰਡ ਜਾਰੀ ਹੈ। ਨਵੇਂ ਸਾਲ ਵਿੱਚ ਕੜਾਕੇ ਦੀ ਠੰਢ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਚਾਰ-ਪੰਜ ਦਿਨਾਂ ਵਿੱਚ ਪਾਰਾ 5 ਡਿਗਰੀ ਤੱਕ ਡਿੱਗ ਸਕਦਾ ਹੈ। ਕਸ਼ਮੀਰ ਤੋਂ ਰਾਜਸਥਾਨ ਤੱਕ ਪੂਰੇ ਉੱਤਰੀ ਭਾਰਤ ਵਿੱਚ ਬਰਫ਼ਬਾਰੀ, ਮੀਂਹ ਅਤੇ ਸੰਘਣੀ ਧੁੰਦ ਹੋ ਸਕਦੀ ਹੈ। ਅੱਜ

ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵੱਲੋਂ ਸਨਮਾਨਿਤ ਕੀਤਾ ਗਿਆ

ਅੰਮ੍ਰਿਤਸਰ, 31 ਦਸੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅੱਜ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਸੇਵਾ ਮੁਕਤ ਹੋਏ ਕਰਮਚਾਰੀਆਂ ਵਿਚ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਸ. ਪਰਮਜੀਤ ਸਿੰਘ ਹਰਿਆਣਾ, ਸ਼੍ਰੋਮਣੀ ਕਮੇਟੀ ਦੇ ਸੁਪਰਵਾਈਜ਼ਰ ਸ. ਬਲਜੀਤ ਸਿੰਘ ਬੁੱਟਰ, ਸ. ਸਤਨਾਮ ਸਿੰਘ ਰੀਕਾਰਡ ਕੀਪਰ ਤੇ

ਯੂ.ਪੀ. ’ਚ ਬਿਜਨੌਰ ਦੇ ਸਿੱਖ ਨੌਜੁਆਨ ਦੇ ਕੇਸਾਂ ਤੇ ਕਕਾਰਾਂ ਦੀ ਕੀਤੀ ਬੇਅਦਬੀ ਦੇ ਦੋਸ਼ੀਆਂ ਨੂੰ ਮਿਲੇ ਸਖ਼ਤ ਸਜਾ : ਪ੍ਰਧਾਨ ਧਾਮੀ

ਅੰਮ੍ਰਿਤਸਰ, 31 ਦਸੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਿਜਨੌਰ ਦੇ ਪਿੰਡ ਚੰਪਤਪੁਰ ’ਚ ਇਕ ਸਿੱਖ ਨੌਜੁਆਨ ਦੇ ਕੇਸਾਂ ਅਤੇ ਕਕਾਰਾਂ ਦੀ ਬੇਅਦਬੀ ਕਰਨ ਦੀ ਕਰੜੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਘਟਗਿਣਤੀ ਸਿੱਖਾਂ ਨਾਲ ਦੇਸ਼ ਅੰਦਰ ਵਧੀਕੀਆਂ ਹੋ ਰਹੀਆਂ ਹਨ। ਬਿਜਨੌਰ

ਰਾਹੁਲ ਗਾਂਧੀ, ਜੋ ਭਾਰਤ ਜੋੜੋ ਯਾਤਰਾ ਕਰ ਰਹੇ ਹਨ, ਉਸ ਨਾਲ ਪੰਜਾਬ ਕਾਂਗਰਸ ਹੀ ਜੁੜ ਜਾਵੇ, ਬਹੁਤ ਹੈ : ਧਾਲੀਵਾਲ

ਅੰਮ੍ਰਿਤਸਰ 31 ਦਸੰਬਰ : ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਅੰਮ੍ਰਿਤਸਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ, ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਗਰਾਫ਼ ਲਗਾਤਾਰ ਘੱਟਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਜੋ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਭਾਰਤੀ ਜੋੜੇ ਯਾਤਰਾ ਕਰ ਰਹੇ ਹਨ, ਉਸ ਨਾਲ ਪੰਜਾਬ ਕਾਂਗਰਸ ਜੁੜ

ਸਾਬਕਾ ਕੈਥੋਲਿਕ ਪੋਪ ਬੇਨੇਡਿਕਟ 16ਵੇਂ ਦਾ ਦਿਹਾਂਤ

ਜਰਮਨ, 31 ਦਸੰਬਰ : ਸਾਬਕਾ ਕੈਥੋਲਿਕ ਪੋਪ ਬੇਨੇਡਿਕਟ 16ਵੇਂ ਦਾ ਵੈਟੀਕਨ ਸਿਟੀ ਵਿੱਚ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੇ 95 ਸਾਲ ਦੀ ਉਮਰ ‘ਚ ਆਖ਼ਰੀ ਸਾਹ ਲਿਆ। ਵੈਟੀਕਨ ਚਰਚ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਨੂੰ ਦੁੱਖ ਨਾਲ ਸੂਚਿਤ ਕਰਨ ਪੈ ਰਿਹਾ ਹੈ ਕਿ ਸਾਬਕਾ ਪੋਪ ਬੇਨੇਡਿਕਟ 16ਵੇਂ ਦਾ ਵੈਟੀਕਨ ਵਿੱਚ ਮੇਟਰ ਏਕਲੇਸੀਆ ਮੱਠ ਵਿੱਚ ਸਵੇਰੇ 9:34 ਵਜੇ

ਮੰਤਰੀ ਈ.ਟੀ.ਓ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਸਾਲ 2023 ਲਈ ਕੈਲੰਡਰ ਕੀਤਾ ਜਾਰੀ

ਚੰਡੀਗੜ੍ਹ 31 ਦਸੰਬਰ : ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਸਾਲ 2023 ਲਈ ਕੈਲੰਡਰ ਜਾਰੀ ਕੀਤਾ ਹੈ । ਉਨ੍ਹਾਂ ਨੇ ਇਕ ਸੰਦੇਸ਼ ਰਾਹੀਂ ਸਾਲ 2023 ਦੇ ਸ਼ੁਭ ਆਰੰਭ ਦੇ ਮੌਕੇ ‘ਤੇ ਪੰਜਾਬ ਦੇ ਸਾਰੇ ਵਰਗਾਂ ਦੇ ਬਿਜਲੀ ਖਪਤਕਾਰਾਂ ਨੂੰ ਨਵੇਂ ਵਰ੍ਹੇ ਦੀਆਂ ਵਧਾਈਆਂ ਦਿੱਤੀਆਂ। ਇਕ ਸੰਦੇਸ਼ ਵਿੱਚ ਹਰਭਜਨ

ਜ਼ਹਿਰੀਲੀ ਸ਼ਰਾਬ ਮਾਮਲੇ ਦੇ ਮੁੱਖ ਮੁਲਜ਼ਮ ਨੂੰ ਦਿੱਲੀ ਪੁਲਿਸ ਨੇ ਦਿੱਲੀ ਦੇ ਦਵਾਰਕਾ ਤੋਂ ਕੀਤਾ ਗ੍ਰਿਫਤਾਰ

ਨਵੀਂ ਦਿੱਲੀ, 31 ਦਸੰਬਰ : ਬਿਹਾਰ ‘ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 80 ਜਣਿਆਂ ਦੀ ਮੌਤ ਹੋ ਗਈ ਸੀ, ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਨੂੰ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਦਿੱਲੀ ਦੇ ਦਵਾਰਕਾ ਇਲਾਕੇ ਤੋਂ ਗ੍ਰਿਫਤਾਰ ਕਰ ਲਿਆ ਹੈ | ਮੁਲਜ਼ਮ ਬਿਹਾਰ ਵਿੱਚ ਜ਼ਹਿਰੀਲੀ ਸ਼ਰਾਬ ਬਣਾਉਣ ਦਾ ਮਾਸਟਰਮਾਈਂਡ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਰਾਮਬਾਬੂ ਮਹਿਤੋ ਵਜੋਂ ਹੋਈ ਹੈ।

ਸਰਕਾਰ ਨੇ ਸੂਬੇ ਦੀਆਂ ਗਾਵਾਂ ਵਿੱਚ ਫੈਲੀ ਲਾਗ ਦੀ ਬੀਮਾਰੀ ਲੰਪੀ ਸਕਿਨ ਨੂੰ ਪ੍ਰਭਾਵੀ ਤਰੀਕੇ ਨਾਲ ਨਜਿੱਠਿਆ ਹੈ : ਮੰਤਰੀ ਭੁੱਲਰ

ਚੰਡੀਗੜ੍ਹ 31 ਦਸੰਬਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਦੀਆਂ ਗਾਵਾਂ ਵਿੱਚ ਫੈਲੀ ਲਾਗ ਦੀ ਬੀਮਾਰੀ ਲੰਪੀ ਸਕਿਨ ਨੂੰ ਪ੍ਰਭਾਵੀ ਤਰੀਕੇ ਨਾਲ ਨਜਿੱਠਿਆ ਹੈ। ਜਿਥੇ ਸਰਕਾਰ ਨੇ ਸੂਬੇ ਵਿੱਚ ਬੀਮਾਰੀ ਦੀ ਰੋਕਥਾਮ ਲਈ ਹਰ ਸਥਿਤੀ ‘ਤੇ ਨੇੜਿਉਂ ਨਜ਼ਰ ਰੱਖਣ ਅਤੇ ਭਵਿੱਖੀ ਰਣਨੀਤੀਆਂ ਉਲੀਕਣ ਲਈ ਮੰਤਰੀ ਸਮੂਹ ਦਾ ਗਠਨ ਕੀਤਾ, ਉਥੇ ਤੁਰੰਤ ਲੋੜੀਂਦੀ ਵੈਕਸੀਨ

ਕਾਂਗਰਸੀ ਆਗੂਆਂ ਤੇ ਪੁਲਿਸ ਦੀ ਹੋਈ ਮੀਟਿੰਗ, ਵਧਾਈ ਜਾਵੇਗੀ ਰਾਹੁਲ ਗਾਂਧੀ ਦੀ ਸੁਰੱਖਿਆ

ਨਵੀਂ ਦਿੱਲੀ, 31 ਦਸੰਬਰ : ਰਾਹੁਲ ਗਾਂਧੀ ਦੀ ਸੁਰੱਖਿਆ ‘ਚ ਕੁਤਾਹੀ ਦੇ ਦੋਸ਼ਾਂ ਤੋਂ ਬਾਅਦ ਦਿੱਲੀ ਪੁਲਿਸ 3 ਜਨਵਰੀ ਨੂੰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਲਈ ਹੋਰ ਠੋਸ ਪ੍ਰਬੰਧ ਕਰੇਗੀ। ਇਸ ਸਬੰਧੀ ਦਿੱਲੀ ਪੁਲਿਸ ਅਤੇ ਕਾਂਗਰਸੀ ਆਗੂਆਂ ਦੀ ਮੀਟਿੰਗ ਕਈ ਘੰਟੇ ਚੱਲੀ। ਮੀਟਿੰਗ ਵਿੱਚ ਦਿੱਲੀ ਪੁਲਿਸ ਦੇ ਸੁਰੱਖਿਆ ਵਿੰਗ ਦੇ ਅਧਿਕਾਰੀਆਂ ਤੋਂ ਇਲਾਵਾ ਟਰੈਫਿਕ ਪੁਲਿਸ ਅਤੇ