news

Jagga Chopra

Articles by this Author

ਗੁਰਦੁਆਰਾ ਯਾਦਗਾਰ-ਏ-ਸ਼ਹੀਦਾਂ ਵਿਖੇ ਨਤਮਸਤਕ ਹੋਏ ਸੁਖਬੀਰ ਸਿੰਘ ਬਾਦਲ

ਗੁਰਦਾਸਪੁਰ,01 ਜਨਵਰੀ : ਗੁਰਦਾਸਪੁਰ ਦੇ ਪਿੰਡ ਅਗਵਾਨ ਵਿਖੇ ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਬੇਅੰਤ ਸਿੰਘ. ਸ਼ਹੀਦ ਭਾਈ ਕੇਹਰ ਸਿੰਘ ਅਤੇ ਬੀਬੀ ਸੁਰਿੰਦਰ ਕੌਰ ਜੀ ਦੀ ਯਾਦ ਵਿੱਚ ਬਣੇ ਗੁਰਦੁਆਰਾ ਯਾਦਗਾਰ-ਏ-ਸ਼ਹੀਦਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਨਤਮਸਤਕ ਹੋਏ। ਇਸ ਮੌਕੇ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਸ਼ਹੀਦ ਭਾਈ ਸਤਵੰਤ ਸਿੰਘ

ਕਰਨਾਟਕ ਵਿੱਚ ਸਰਕਾਰ ਬਣਾਉਣ ਲਈ ਭਾਜਪਾ 2023 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਕੱਲਿਆਂ ਹੀ ਉਤਰੇਗੀ : ਅਮਿਤ ਸ਼ਾਹ

ਬੈਂਗਲੁਰੂ, 01 ਜਨਵਰੀ : ਕਰਨਾਟਕ ਵਿੱਚ ਭਾਜਪਾ ਦੀ ਦੋ ਤਿਹਾਈ ਬਹੁਮਤ ਨਾਲ ਸਰਕਾਰ ਬਣਾਉਣ ਨੂੰ ਯਕੀਨੀ ਬਣਾਉਣ ਲਈ ਪਾਰਟੀ ਵਰਕਰਾਂ ਨੂੰ ਤਾਕੀਦ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਪਾਰਟੀ 2023 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਕੱਲਿਆਂ ਹੀ ਉਤਰੇਗੀ, ਅਤੇ ਕਿਹਾ ਕਿ ਇਹ ਵੋਟਿੰਗ ਦੇ ਰੂਪ ਵਿੱਚ ਸਿੱਧਾ ਮੁਕਾਬਲਾ ਹੋਵੇਗਾ।

ਵਨ-ਡੇ ਵਰਲਡ ਕੱਪ ’ਚ 20 ਕ੍ਰਿਕਟਰਾਂ ਨੂੰ ਮਿਲੇਗਾ ਮੌਕਾ, ਬੀਸੀਸੀਆਈ ਵੱਲੋਂ ਫੈਸਲਾ

ਨਵੀਂ ਦਿੱਲੀ, 01 ਜਨਵਰੀ : ਇਸ ਸਾਲ ਹੋਣ ਵਾਲੇ ਵਨਡੇ ਵਿਸ਼ਵ ਕੱਪ 2023 ਦੇ ਮੱਦੇਨਜ਼ਰ ਬੀ.ਸੀ.ਸੀ.ਆਈ. ਨੇ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਸਕੱਤਰ ਜੈ ਸ਼ਾਹ ਨੇ 50 ਓਵਰਾਂ ਦੇ ਵਿਸ਼ਵ ਕੱਪ ਨੂੰ ਲੈ ਕੇ ਐਕਸ਼ਨ ਪਲਾਨ ਤਿਆਰ ਕੀਤਾ ਹੈ। ਬੀਸੀਸੀਆਈ ਵਨਡੇ ਫਾਰਮੈਟ ਵਿੱਚ 20 ਖਿਡਾਰੀਆਂ ਦਾ ਪੂਲ ਤਿਆਰ ਕਰਨ ਜਾ ਰਹੀ ਹੈ। ਵਿਸ਼ਵ ਕੱਪ ਦੇ ਮੱਦੇਨਜ਼ਰ ਇਨ੍ਹਾਂ 20 ਖਿਡਾਰੀਆਂ

ਲੁਧਿਆਣਾ ’ਚ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ‘ਤੇ ਲਾਠੀਚਾਰਜ

ਲੁਧਿਆਣਾ, 01 ਜਨਵਰੀ : ਪੰਜਾਬ ਪੁਲਿਸ ਵੱਲੋਂ ਲੁਧਿਆਣਾ ’ਚ ਨਵੇਂ ਸਾਲ ਮੌਕੇ ਤੇ ਸ਼ਰਾਰਤੀ ਅਨਸਰਾਂ ‘ਤੇ ਲਾਠੀਚਾਰਜ ਕੀਤਾ ਹੈ। ਪੁਲਿਸ ਸਾਰੀ ਰਾਤ ਸੜਕ ’ਤੇ ਤਾਇਨਾਤ ਰਹੀ। ਲੋਕਾਂ ਦੀ ਸੁਰੱਖਿਆ ਲਈ ਕਰੀਬ 3 ਹਜ਼ਾਰ ਪੁਲਿਸ ਮੁਲਾਜ਼ਮ ਸੜਕ ‘ਤੇ ਤਾਇਨਾਤ ਸਨ। ਇਸ ਦੌਰਾਨ ਪੁਲਿਸ ਨੇ ਜਨਤਕ ਥਾਵਾਂ ’ਤੇ ਹੰਗਾਮਾ ਕਰਨ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਅਨੁਸਾਰ ਇਸ

ਫਾਸਟਟੈਗ ਤੋਂ ਟੋਲ ਲੈਣ ਦਾ ਸਿਸਟਮ ਜਲਦੀ ਹੋ ਸਕਦਾ ਦੇਸ਼ ’ਚ ਖ਼ਤਮ, ਜਲਦ ਲਾਗੂ ਹੋ ਸਕਦਾ ਨਵਾਂ ਤਰੀਕਾ

ਨਵੀਂ ਦਿੱਲੀ, 01 ਜਨਵਰੀ : ਦੇਸ਼ ਦੇ ਰਾਸ਼ਟਰੀ ਰਾਜਮਾਰਗਾਂ ‘ਤੇ ਜਲਦ ਹੀ ਵਾਹਨਾਂ ਤੋਂ ਟੋਲ ਟੈਕਸ ਵਸੂਲਣ ਦਾ ਨਵਾਂ ਤਰੀਕਾ ਦੇਖਣ ਨੂੰ ਮਿਲ ਸਕਦਾ ਹੈ। ਹੁਣ ਦੇਸ਼ ਦੇ ਹਰ ਰਾਸ਼ਟਰੀ ਰਾਜਮਾਰਗ ‘ਤੇ ਫਾਸਟੈਗ ਤੋਂ ਟੋਲ ਟੈਕਸ ਲੈਣ ਦਾ ਕੰਮ ਕੀਤਾ ਜਾ ਰਿਹਾ ਹੈ ਪਰ ਜਲਦ ਹੀ ਇਸ ਲਈ ਇਕ ਨਵਾਂ ਤੇ ਆਸਾਨ ਤਰੀਕਾ ਦੇਖਣ ਨੂੰ ਮਿਲ ਸਕਦਾ ਹੈ। ਇਸ ਲਈ ਸਰਕਾਰ ਕੈਮਰਾ ਆਧਾਰਿਤ ਟੋਲ ਕਲੈਕਸ਼ਨ

ਬੀਸੀਸੀਆਈ ਨੇ ਬੱਲੇਬਾਜ਼ੀ ਵਿੱਚ ਰਿਸ਼ਭ ਪੰਤ ਅਤੇ ਗੇਂਦਬਾਜ਼ੀ ਵਿੱਚ ਜਸਪ੍ਰੀਤ ਬੁਮਰਾਹ ਨੂੰ ਚੁਣਿਆ 2022 ਦਾ ਟੌਪ ਪਰਫਾਰਮਰ

ਨਵੀਂ ਦਿੱਲੀ, 01 ਜਨਵਰੀ : ਬੀਸੀਸੀਆਈ ਨੇ ਸਾਲ 2022 ਲਈ ਭਾਰਤ ਦੇ ਤਿੰਨਾਂ ਫਾਰਮੈਟਾਂ ਦੇ ਚੋਟੀ ਦੇ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ‘ਚ ਰਿਸ਼ਭ ਪੰਤ ਦਾ ਨਾਂ ਵੀ ਇਕ ਸ਼੍ਰੇਣੀ ‘ਚ ਸ਼ਾਮਲ ਹੈ। ਬੱਲੇਬਾਜ਼ੀ ਵਿੱਚ ਰਿਸ਼ਭ ਪੰਤ ਅਤੇ ਗੇਂਦਬਾਜ਼ੀ ਵਿੱਚ ਜਸਪ੍ਰੀਤ ਬੁਮਰਾਹ ਬੀਸੀਸੀਆਈ ਵੱਲੋਂ 2022 ਵਿੱਚ ਜਾਰੀ ਕੀਤੇ ਗਏ ਟੈਸਟ ਕ੍ਰਿਕਟ

ਪੰਜਾਬ ’ਚ ਮੁੜ ਪਰਤੇਗੀ ਸਰਦੀ, ਮੌਸਮ ਵਿਭਾਗ ਵੱਲੋਂ ਦੋ ਦਿਨਾਂ ਲਈ ਆਰੇਂਜ ਅਲਰਟ ਜਾਰੀ

ਚੰਡੀਗੜ੍ਹ, 01 ਜਨਵਰੀ : ਪੰਜਾਬ-ਹਰਿਆਣਾ 'ਚ ਤਿੰਨ ਦਿਨਾਂ ਦੀ ਰਾਹਤ ਤੋਂ ਬਾਅਦ ਕੜਾਕੇ ਦੀ ਸਰਦੀ ਮੁੜ ਪਰਤ ਆਵੇਗੀ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਰਾਤ ਦਾ ਤਾਪਮਾਨ ਚਾਰ ਡਿਗਰੀ ਤੱਕ ਡਿੱਗ ਸਕਦਾ ਹੈ। ਇਸ ਦੇ ਨਾਲ ਹੀ ਸ਼ੀਤ ਲਹਿਰ ਦਾ ਪ੍ਰਕੋਪ ਵਧੇਗਾ। ਸੰਘਣੀ ਧੁੰਦ ਕਈ ਖੇਤਰਾਂ ਨੂੰ ਕਵਰ ਕਰੇਗੀ। ਇੱਕ ਜਾਂ ਦੋ ਖੇਤਰਾਂ ਵਿੱਚ

ਯੂਨਾਈਟਿਡ ਸਿੱਖਜ਼ ਨੇ ਨਵੇਂ ਸਾਲ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕੀਤੀ ਸਹਿਯੋਗ ਦੀ ਅਪੀਲ

ਚੰਡੀਗੜ੍ਹ, 1 ਜਨਵਰੀ : ਗਲੋਬਲ ਮਾਨਵਤਾਵਾਦੀ ਸਹਾਇਤਾ ਸੰਸਥਾ-ਯੂਨਾਈਟਿਡ ਸਿੱਖਸ ਨੇ ਆਪਣੇ ਮਿਸ਼ਨ ਨੂੰ ਨਵੇਂ ਸਾਲ ਵਿੱਚ ਜਾਰੀ ਰੱਖਣ ਲਈ ਲੋਕਾਂ ਨੂੰ ਹਰ ਸੰਭਵ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਯੂਨਾਈਟਿਡ ਸਿੱਖਜ਼ ਹਿਊਮੈਨਟੇਰੀਅਨ ਏਡ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਕਹਿੰਦੇ ਹਨ ਕਿ ਅਸੀਂ ਆਪਣੇ ਮਿਸ਼ਨ ਤੇ ਵਿਜ਼ਨ ਲਈ ਲੋਕਾਂ ਦੇ ਪਿਆਰ ਤੇ ਸਮਰਥਨ ਤੋਂ ਪ੍ਰਭਾਵਿਤ ਹਾਂ। ਇਹੀ

ਰਾਮ ਨਗਰੀ ਅਯੁਧਿਆ ਦਾ ਸਾਲ 2024 ਤੱਕ ਸੁੰਦਰ ਰਾਮ ਮੰਦਰ ਦਾ ਨਿਰਮਾਣ ਪੂਰਾ ਹੋ ਜਾਵੇਗਾ : ਯੋਗੀ ਸਰਕਾਰ

ਅਯੁਧਿਆ, 01 ਜਨਵਰੀ : ਰਾਮ ਨਗਰੀ ਅਯੁਧਿਆ ਦਾ ਸਾਲ 2024 ਤੱਕ ਸੁੰਦਰ ਰਾਮ ਮੰਦਰ ਦਾ ਨਿਰਮਾਣ ਪੂਰਾ ਹੋ ਜਾਵੇਗਾ। ਮੰਦਰ ਨਿਰਮਾਣ ਦਾ ਅੱਧ ਤੋਂ ਜਿਆਦਾ ਕੰਮ ਮੌਜ਼ੂਦਾ ਸਮੇਂ ਵਿੱਚ ਪੂਰਾ ਹੋ ਚੁੱਕਿਆ ਹੈ। ਉਮੀਦ ਹੈ ਕਿ 2024 ਦੀਆਂ ਲੋੋਕ ਸਭਾ ਚੋਣਾਂ ਤੋਂ ਪਹਿਲਾਂ ਮੰਦਰ ਵਿੱਚ ਰਾਮਲੱਲਾ ਵਿਰਾਜ਼ਮਾਨ ਹੋ ਜਾਣਗੇ। ਇੱਧਰ ਜਿੱਥੇ ਮੰਦਰ ਰਾਮ ਮੰਦਰ ਦੁਨੀਆਂ ਭਰ ਵਿੱਚ ਆਸਥਾ ਦਾ ਕੇਂਦਰ

ਪੰਜਾਬ ਦੇ ਸਕੂਲਾਂ ‘ਚ ਸਰਦੀਆਂ ਦੀਆਂ ਛੁੱਟੀਆਂ ਦਾ 08 ਜਨਵਰੀ ਤੱਕ ਵਾਧਾ

ਚੰਡੀਗੜ੍ਹ, 1 ਜਨਵਰੀ : ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪੈ ਰਹੀ ਕੜਾਕੇ ਦੀ ਠੰਡ ਅਤੇ ਧੁੰਦ ਕਾਰਨ, ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ, ਪੰਜਾਬ ਦੇ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ  ਮਿਤੀ 02/01/2023 ਤੋਂ 08/01/2023 ਤੱਕ ਛੁੱਟੀਆਂ ਦਾ ਵਾਧਾ ਕੀਤਾ ਗਿਆ ਹੈ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ