news

Jagga Chopra

Articles by this Author

ਕਾਂਗਰਸ ਪਾਰਟੀ ਸਿੱਖ ਮਾਮਲਿਆਂ ਵਿਚ ਬੇਲੋੜਾ ਦਖ਼ਲ ਦੇ ਕੇ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਦੇ ਯਤਨ ਬੰਦ ਕਰੇ : ਧਾਮੀ

ਅੰਮ੍ਰਿਤਸਰ, 2 ਜਨਵਰੀ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਂਗਰਸੀ ਆਗੂ ਸ. ਸੁਖਜਿੰਦਰ ਸਿੰਘ ਰੰਧਾਵਾ ਦੇ ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਅਸ਼ੋਕ ਗਹਿਲੋਤ ਨਾਲ ਮਿਲ ਕੇ ਰਾਜਸਥਾਨ ਗੁਰਦੁਆਰਾ ਕਮੇਟੀ ਬਣਾਉਣ ਦੇ ਮਨਸੂਬਿਆਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।  ਐਡਵੋਕੇਟ ਧਾਮੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਸਿੱਖ ਮਾਮਲਿਆਂ ਵਿਚ

ਜਗਰਾਜ ਸਿੰਘ ਸਰਾਂ ਨੂੰ ਵੱਕਾਰੀ ਸਨਮਾਨ "ਬ੍ਰਿਟਿਸ਼ ਐਂਪਾਇਰ ਮੈਡਲ" ਮਿਲਣ ਦਾ ਐਲਾਨ

ਗਲਾਸਗੋ, 02 ਜਨਵਰੀ : ਸੰਨ 2006 ਤੋਂ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਯੂਕੇ ਰਾਹੀਂ ਸਮਾਜ ਸੇਵਾ ਕਾਰਜਾਂ ਨੂੰ ਪ੍ਰਣਾਏ ਜਗਰਾਜ ਸਿੰਘ ਸਰਾਂ ਨੂੰ ਬਰਤਾਨਵੀ ਸ਼ਾਹੀ ਪਰਿਵਾਰ ਵੱਲੋਂ ਵੱਕਾਰੀ ਸਨਮਾਨ "ਬ੍ਰਿਟਿਸ਼ ਐਂਪਾਇਰ ਮੈਡਲ" ਦੇਣ ਦਾ ਐਲਾਨ ਹੋਣ ਨਾਲ ਭਾਈਚਾਰੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਜਗਰਾਜ ਸਿੰਘ ਸਰਾਂ ਨੂੰ ਵਧਾਈਆਂ ਦੇਣ ਵਾਲਿਆਂ 'ਚ ਉਤਸ਼ਾਹ ਪਾਇਆ ਜਾ ਰਿਹਾ

ਮੰਤਰੀ ਜਿੰਪਾ ਵੱਲੋਂ ਹੁਸ਼ਿਆਰਪੁਰ-ਚਿੰਤਪੁਰਨੀ ਰੋਡ ਦੀ ਮੁਰੰਮਤ ਦਾ ਕੰਮ ਪਹਿਲ ਦੇ ਆਧਾਰ 'ਤੇ ਮੁਕੰਮਲ ਕਰਨ ਦੇ ਨਿਰਦੇਸ਼

- ਸਾਲਸੀ ਦੇ ਕੇਸਾਂ, ਆਦਮਪੁਰ ਫਲਾਈਓਵਰ ਅਤੇ ਸੜਕਾਂ ਦੀ ਮੁਰੰਮਤ ਦੇ ਕੰਮਾਂ ਦਾ ਜਾਇਜ਼ਾ ਲੈਣ ਲਈ ਡਵੀਜ਼ਨਲ ਕਮਿਸ਼ਨਰ ਅਤੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਹੁਸ਼ਿਆਰਪੁਰ, 2 ਜਨਵਰੀ :
ਪੰਜਾਬ ਦੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਸਬੰਧਤ ਅਧਿਕਾਰੀਆਂ ਨੂੰ ਜਲੰਧਰ ਹਾਈਵੇਅ ਦੇ ਮਾਮਲੇ ਨੂੰ ਜਲਦੀ ਹੱਲ ਕਰਨ ਦੇ ਨਾਲ-ਨਾਲ ਹੁਸ਼ਿਆਰਪੁਰ-ਚਿੰਤਪੁਰਨੀ ਰੋਡ ਦੀ ਮੁਰੰਮਤ ਦੇ

ਬਾਦਲਾਂ ਤੋਂ ਸਿੱਖ-ਸੰਸਥਾਵਾਂ ਆਜ਼ਾਦ ਕਰਵਾਉਣ ਲਈ ਸਮੁੱਚਾ ਪੰਥ ਇਕੱਠਾ ਹੋਵੇ : ਚੇਅਰਮੈਨ ਭੋਮਾ

ਅੰਮ੍ਰਿਤਸਰ, 2 ਜਨਵਰੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਦੀ ਅਗਵਾਈ ਹੇਠ ਅਡਵਾਈਜ਼ਰੀ ਬੋਰਡ ਦੀ ਅਹਿਮ ਬੈਠਕ ਹੋਈ,ਜਿਸ ਚ ਪੰਥ,ਪੰਜਾਬ ਦੇ ਭੱਖਦੇ ਮਸਲਿਆਂ ਤੇ ਅਹਿਮ ਵਿਚਾਰਾਂ ਚਰਚਾਵਾਂ ਕੀਤੀਆਂ। ਇਸ ਮੌਕੇ ਸਿੰਘ ਸਾਹਿਬਾਨ ਪੰਜ ਪਿਆਰੇ ਭਾਈ ਮੇਜਰ ਸਿੰਘ ਨੇ ਮੂਲ ਮੰਤਰ ਦਾ ਪਾਠ ਕਰਕੇ ਮੀਟਿੰਗ ਦੀ

ਕੇਂਦਰੀ ਯੋਜਨਾਵਾਂ ਦੇ ਕੰਮਾਂ ਨੂੰ ਗੰਭੀਰਤਾ ਨਾਲ ਨਿਸ਼ਚਿਤ ਸਮੇਂ ’ਚ ਕੀਤਾ ਜਾਵੇ ਮੁਕੰਮਲ : ਸੋਮ ਪ੍ਰਕਾਸ਼

ਹੁਸ਼ਿਆਰਪੁਰ, 2 ਜਨਵਰੀ  : ਕੇਂਦਰੀ ਉਦਯੋਗ ਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਕੇਂਦਰੀ ਯੋਜਨਾਵਾਂ ਤਹਿਤ ਜ਼ਿਲ੍ਹੇ ਵਿਚ ਕੀਤੇ ਜਾ ਰਹੇ ਵਿਕਾਸ ਕੰਮਾਂ ਨੂੰ ਨਿਸ਼ਚਿਤ ਸਮੇਂ ਵਿਚ ਮੁਕੰਮਲ ਕੀਤਾ ਜਾਵੇ। ਉਹ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਐਮ.ਪੀ ਲੈਡ ਫੰਡ ਅਤੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਕੀਤੇ ਗਏ ਕੰਮਾਂ ਦੀ ਸਮੀਖਿਆ ਮੀਟਿੰਗ ਨੂੰ ਸੰਬੋਧਨ ਕਰ

ਪੰਜਾਬ ਦੇ ਸੇਵਾ ਕੇਂਦਰਾਂ 'ਚ 128 ਨਵੀਆਂ ਸੇਵਾਵਾਂ ਸ਼ੁਰੂ

-ਸੇਵਾ ਕੇਂਦਰਾਂ ਜ਼ਰੀਏ ਲੋਕਾਂ ਨੂੰ ਬਿਹਤਰ, ਪਾਰਦਰਸ਼ੀ, ਸੁਖਾਲੀਆ ਤੇ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਦੀ ਸ਼ੁਰੂਆਤ
-ਬਾਈਲ ਰਾਹੀਂ ਹੌਲੋਗ੍ਰਾਮ ਵਾਲੇ ਡਿਜੀਟਲ ਸਰਟੀਫਿਕੇਟ ਤੇ ਬਿਨਾਂ ਫਾਰਮ ਭਰੇ ਸੱਤ ਸੇਵਾਵਾਂ ਮਿਲਣੀਆਂ ਅਹਿਮ ਪ੍ਰਾਪਤੀਆਂ
-ਲੰਬਿਤ ਕੇਸਾਂ ਅਤੇ ਵਾਪਸ ਭੇਜਣ ਵਾਲੇ ਕੇਸਾਂ ਵਿੱਚ ਵੱਡੀ ਗਿਰਾਵਟ ਆਈ
ਚੰਡੀਗੜ੍ਹ, 2 ਜਨਵਰੀ :
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ

ਬਿਜਲੀ ਦਫ਼ਤਰਾਂ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਜਾਂ ਗੈਰਹਾਜ਼ਰੀ ਸਹਿਣ ਨਹੀਂ ਹੋਵੇਗੀ : ਮੰਤਰੀ ਈ.ਟੀ.ਓ

ਨਵਾਂਸ਼ਹਿਰ, 02 ਜਨਵਰੀ : ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ, ਹਰਭਜਨ ਸਿੰਘ ਈ.ਟੀ.ਓ ਨੇ ਨਵੇਂ ਸਾਲ ਦੇ ਪਹਿਲੇ ਕੰਮਕਾਜੀ ਦਿਨ ਪੀ.ਐਸ.ਪੀ.ਸੀ.ਐਲ. ਦੇ ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਨਵਾਂਸ਼ਹਿਰ ਦਫ਼ਤਰ ਵਿਖੇ ਅਚਨਚੇਤ ਦੌਰਾ ਕੀਤਾ। ਸੋਮਵਾਰ ਸ਼ਾਮ 4:45 ਵਜੇ ਗੜ੍ਹਸ਼ੰਕਰ ਰੋਡ, ਨਵਾਂਸ਼ਹਿਰ ਵਿਖੇ ਪਾਵਰਕਾਮ ਕੰਪਲੈਕਸ, ਜਿਸ ਵਿੱਚ ਪੀ.ਐਸ.ਪੀ.ਸੀ.ਐਲ. ਦੇ

ਸਰਕਾਰ ਨੇ ਆਂਗਣਵਾੜੀ ਸੈਂਟਰਾਂ ਵਿੱਚ ਸਰਦੀਆਂ ਕਾਰਨ 8 ਜਨਵਰੀ ਤੱਕ ਕੀਤੀਆਂ ਛੁੱਟੀਆਂ : ਡਾ.ਬਲਜੀਤ ਕੌਰ

ਚੰਡੀਗੜ੍ਹ, 2 ਜਨਵਰੀ : ਪੰਜਾਬ ਸਰਕਾਰ ਨੇ ਸੂਬੇ ਵਿੱਚ ਅਤਿ ਦੀ ਸਰਦੀ ਹੋਣ ਕਾਰਨ ਸਾਰੇ ਆਂਗਣਵਾੜੀ ਸੈਂਟਰਾਂ ਵਿੱਚ 8 ਜਨਵਰੀ, 2023 ਤੱਕ ਸਰਦੀਆਂ ਦੀਆਂ ਛੁੱਟੀਆਂ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਛੋਟੇ ਬੱਚਿਆਂ ਨੂੰ ਸਰਦੀ ਤੋਂ ਬਚਾਉਣ ਲਈ ਸੂਬੇ ਦੇ ਸਾਰੇ ਆਂਗਣਵਾੜੀ

ਪੰਜਾਬ ਵਿਜੀਲੈਂਸ ਵਲੋਂ ਆਪਣੇ ਕਰਮਚਾਰੀਆਂ ਤੇ ਅਧਿਕਾਰੀਆਂ ਲਈ ਡਰੈੱਸ ਕੋਡ ਜਾਰੀ

ਚੰਡੀਗੜ੍ਹ, 2 ਜਨਵਰੀ  : ਪੰਜਾਬ ਵਿਜੀਲੈਂਸ ਬਿਊਰੋ ਦੇ ਵਲੋਂ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਡਰੈੱਸ ਕੋਡ ਜਾਰੀ ਕੀਤਾ ਹੈ। ਜਾਰੀ ਹੁਕਮਾਂ ਮੁਤਾਬਿਕ, ਗਰਮੀਆਂ ਵਿੱਚ Full Sleeves ਕਮੀਜ਼, ਪੈਂਟ, ਸਫ਼ਾਰੀ ਸੂਟ ਪਹਿਨਿਆ ਜਾਵੇ। ਸਰਦੀਆਂ ਵਿੱਚ ਸੋਬਰ ਕਲਰ ਦੇ ਕੋਟ ਪੈਂਟ, ਬਲੇਜ਼ਰ, ਸਵੈਟਰ ਨੂੰ ਗਰਮ ਕੱਪੜਿਆਂ ਦੇ ਰੂਪ ਵਿੱਚ ਪਹਿਨਿਆਂ ਜਾਵੇ। ਚਮਕਦਾਰ ਜੈਕਟਾਂ ਨੂੰ ਨਾ

ਆਪ ਵਰਕਰਾਂ ਵਲੋਂ ਐਲ ਜੀ ਦੀ ਰਿਹਾਇਸ਼ ਅੱਗੇ ਜ਼ਬਰਦਸਤ ਪ੍ਰਦਰਸ਼ਨ

ਨਵੀਂ ਦਿੱਲੀ, 2 ਜਨਵਰੀ : ਸੁਲਤਾਨਪੁਰੀ ਖੇਤਰ ਵਿੱਚ ਇੱਕ ਔਰਤ ਨੂੰ ਗੱਡੀ ਦੇ ਨਾਲ ਖਿੱਚੇ ਜਾਣ ਤੋਂ ਬਾਅਦ ਜਿੱਥੇ ਪੂਰੇ ਮੁਲਕ ਵਿੱਚ ਰੋਸ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ, ਉਥੇ ਹੀ ਦੂਜੇ ਪਾਸੇ ਅੱਜ ਗੁਸਾਏ ਆਮ ਲੋਕਾਂ ਤੇ ਆਪ ਵਰਕਰਾਂ ਵਲੋਂ ਐਲ ਜੀ ਦੀ ਰਿਹਾਇਸ਼ ਅੱਗੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੁਲਿਸ ਦੇ ਵਲੋਂ ਭੀੜ ਨੂੰ ਐਲਜੀ ਦੀ ਰਿਹਾਇਸ਼ ਅੱਗੋਂ ਹਟਾਉਣ ਵਾਸਤੇ