news

Jagga Chopra

Articles by this Author

ਪੰਜਾਬ ਰੋਡਵੇਜ਼ ਤੇ ਪੀ.ਆਰ.ਟੀ.ਸੀ. ਨੇ 10 ਮਹੀਨਿਆਂ 'ਚ ਪਿਛਲੇ ਵਰ੍ਹੇ ਨਾਲੋਂ 367.67 ਕਰੋੜ ਰੁਪਏ ਵੱਧ ਜੁਟਾਏ : ਭੁੱਲਰ
  • ਸਾਲ 2021 ਦੀ ਕੁੱਲ 879.55 ਕਰੋੜ ਰੁਪਏ ਆਮਦਨ ਦੇ ਮੁਕਾਬਲੇ ਸਾਲ 2022 ਦੌਰਾਨ ਸਰਕਾਰੀ ਬੱਸਾਂ ਨੇ 1247.22 ਕਰੋੜ ਰੁਪਏ ਕਮਾਏ ਔਰਤਾਂ ਲਈ ਮੁਫ਼ਤ ਸਫ਼ਰ ਸਹੂਲਤ 'ਤੇ ਖ਼ਰਚੇ ਗਏ 558.85 ਕਰੋੜ ਰੁਪਏ

ਚੰਡੀਗੜ੍ਹ, 16 ਜਨਵਰੀ :  ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਪਹਿਲੇ 10 ਮਹੀਨਿਆਂ ਦੌਰਾਨ ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ.ਆਰ.ਟੀ.ਸੀ. ਨੇ ਸਾਲ 2022 ਵਿੱਚ

ਅੰਮ੍ਰਿਤਸਰ ਵਿੱਚ ਹੋਣ ਵਾਲੇ ਜੀ-20 ਸੰਮੇਲਨ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣ : ਮੁੱਖ ਮੰਤਰੀ ਮਾਨ
  • ਉੱਚ ਪੱਧਰੀ ਮੀਟਿੰਗ ਦੌਰਾਨ ਅੰਮ੍ਰਿਤਸਰ ਵਿੱਚ ਹੋਣ ਵਾਲੇ ਇਸ ਸਮਾਗਮ ਦੇ ਪ੍ਰਬੰਧਾਂ ਦੀ ਕੀਤੀ ਸਮੀਖਿਆ
  • ਵਿਸ਼ਵ ਭਰ ਵਿੱਚੋਂ ਆਉਣ ਵਾਲੇ ਮਹਿਮਾਨਾਂ ਦੇ ਸਵਾਗਤ ਲਈ ਪਵਿੱਤਰ ਨਗਰੀ ਦਾ ਕਾਇਆ-ਕਲਪ ਕਰਨ ਦਾ ਦਾਅਵਾ

ਚੰਡੀਗੜ੍ਹ, 16 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਾਰਚ ਤੇ ਜੂਨ ਮਹੀਨਿਆਂ ਵਿੱਚ ਪਵਿੱਤਰ ਨਗਰੀ

ਯੂ.ਕੇ ’ਚ ਸਿੱਖ ਬੱਸ ਡਰਾਈਵਰ ਦੇ ਗੀਤ ਨੇ ਮਚਾਇਆ ਤਹਿਲਕਾ

ਲੰਡਨ, 15 ਜਨਵਰੀ : ਇੰਗਲੈਂਡ ਵਿੱਚ ਇੱਕ ਸਿੱਖ ਬੱਸ ਡਰਾਈਵਰ ਨੇ ਅੱਜ ਕਲ੍ਹ ਆਪਣੇ ਗੀਤਾਂ ਨਾਲ ਤਹਿਲਕਾ ਮਚਾ ਦਿੱਤਾ ਹੈ। ਡਰਾਈਵਰ ਦਾ ਵੀਡੀਓ ਗੀਤ ਦੇਖਦੇ ਹੀ ਦੇਖਦੇ ਵਾਇਰਲ ਹੋ ਗਿਆ ਹੈ ਅਤੇ ਸਿੰਗਿੰਗ ਸੈਨਸੇਸ਼ਨ ਬਣ ਗਿਆ ਹੈ। ਇਸ 59 ਸਾਲਾ ਵਿਅਕਤੀ ਦਾ ਨਾਂ ਰਣਜੀਤ ਸਿੰਘ ਹੈ। ਇਸ ਗੀਤ ਵਿੱਚ ਉਹ ਇੰਗਲੈਂਡ ਵਿੱਚ ਬੱਸ ਡਰਾਈਵਰ ਵਜੋਂ ਆਪਣੀ ਨੌਕਰੀ ਬਾਰੇ ਗੱਲ ਕਰਦਾ ਹੈ। ਇਸ ਗੀਤ

ਚਾਈਨਾ ਡੋਰ ਕਾਰਨ 4 ਸਾਲਾਂ ਬੱਚਾ ਬੁਰੀ ਤਰ੍ਹਾਂ ਹੋਇਆ ਜਖ਼ਮੀ, 120 ਟਾਂਕੇ ਲੱਗੇ

ਲੁਧਿਆਣਾ, 15 ਜਨਵਰੀ : ਸਮਰਾਲਾ ਨੇੜੇ ਇੱਕ ਬੱਚਾ ਪਲਾਸਟਿਕ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਬੱਚਾ ਆਪਣੇ ਪਰਿਵਾਰ ਨਾਲ ਕਾਰ ’ਚ ਸਵਾਰ ਹੋ ਕੇ ਜਾ ਰਿਹਾ ਸੀ, ਜਦੋਂ ਉਸਨੇ ਪਤੰਗ ਨੂੰ ਦੇਖਕੇ ਆਪਣਾ ਸਿਰ ਕਾਰ ਦੀ ਤਾਕੀ ਵਾਲੇ ਸੀਸੇ ’ਚੋ ਬਾਹਰ ਕੱਢਿਆ ਤਾਂ ਉਹ ਪਤੰਗ ਦੀ ਡੋਰ ਵਿੱਚ ਫਸ ਗਿਆ, ਜਿਸ ਕਾਰਨ ਉਸ ਦਾ ਚਿਹਰਾ ਬੁਰੀ

ਭਾਰਤ ਜੋੜੋ ਯਾਤਰਾ ’ਚ ਸ਼ਾਮਿਲ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ, ਰਾਹੁਲ ਗਾਂਧੀ ਨਾਲ ਚੱਲਦੇ ਆਏ ਨਜ਼ਰ

ਜਲੰਧਰ, 15 ਜਨਵਰੀ : ਭਾਰਤ ਜੋੜੋ ਯਾਤਰਾ ਖਾਲਸਾ ਕਾਲਜ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਾਲਾਬ ਵਿਖੇ ਮੱਥਾ ਟੇਕਿਆ। ਮੰਦਿਰ ਪੁਜਾਰੀ ਨੇ ਰਾਹੁਲ ਗਾਂਧੀ ਨੂੰ ਤਿਲਕ ਲਾਇਆ ਅਤੇ ਅਸ਼ੀਰਵਾਦ ਦਿੱਤਾ। ਜ਼ਿਕਰਯੋਗ ਹੈ ਕਿ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਦੇਹਾਂਤ ਕਾਰਨ ਭਾਰਤ ਜੋੜੋ ਯਾਤਰਾ ਨੂੰ 24 ਘੰਟਿਆਂ ਲਈ ਮੁਅੱਤਲ

ਗਾਇਕ ਹੈਪੀ ਲਾਪਰਾਂ ਦਾ ਧਾਰਮਿਕ ਸ਼ਬਦ ''ਨਗਰ ਕੀਰਤਨ'' 17 ਜਨਵਰੀ ਨੂੰ ਹੋਵੇਗਾ ਰਿਲੀਜ

ਰਾੜਾ ਸਾਹਿਬ, 15 ਜਨਵਰੀ (ਸਿਮਰਨ ਰਾੜਾ ਸਾਹਿਬ) : ਗਾਇਕ ਹੈਪੀ ਲਾਪਰਾਂ ਦਾ ਧਾਰਮਿਕ ਸ਼ਬਦ ''ਨਗਰ ਕੀਰਤਨ'' ਲੈ ਕੇ ਹਾਜ਼ਰ ਹੋਏ ਹਨ, ਜਿਸ ਦਾ ਫਿਲਮਾਂਕਣ ਉਨ੍ਹਾਂ ਦੇ ਜੱਦੀ ਪਿੰਡ ਲਾਪਰਾਂ ਵਿਖੇ ਨਗਰ ਕੀਰਤਨ ਦੌਰਾਨ ਹੀ ਕੀਤਾ ਗਿਆ ਸੀ। ਇਸ ਸ਼ਬਦ ਬਾਰੇ ਜਾਣਕਾਰੀ ਦਿੰਦਿਆ ਗਾਇਕ ਹੈਪੀ ਲਾਪਰਾਂ ਨੇ ਦੱਸਿਆ ਕਿ ਇਸ ਧਾਰਮਿਕ ਸ਼ਬਦ ਦਾ ਪੋਸਟਰ ਰਿਲੀਜ ਕੀਤਾ ਜਾ ਚੁੱਕਾ ਹੈ ਅਤੇ ਸ਼ਬਦ 17

ਪਿੰਡ ਤਾਜਪੁਰ ਵਿਖੇ ਇੱਕ ਵਿਆਹੁਤਾ ਦੀ ਭੇਦਭਰੇ ਹਲਾਤਾਂ ’ਚ ਮੌਤ

ਰਾਏਕੋਟ, 15 ਜਨਵਰੀ (ਚਮਕੌਰ ਸਿੰਘ ਦਿਓਲ) : ਨੇੜਲੇ ਪਿੰਡ ਤਾਜਪੁਰ ਵਿਖੇ ਇੱਕ ਵਿਆਹੁਤਾ ਦੀ ਭੇਦਭਰੇ ਹਲਾਤਾਂ ’ਚ ਮੌਤ ਹੋ ਜਾਣ ਦੀ ਖਬਰ ਹੈ। ਮ੍ਰਿਤਕਾ ਜਸਵਿੰਦਰ ਕੌਰ (30) ਦੀ ਮਾਂ ਨੇ ਮ੍ਰਿਤਕਾ ਦੇ ਪਤੀ, ਭੂਆ ਸੱਸ ਤੇ ਉਸਦੇ ਪੁੱਤਰ ਤੇ ਜ਼ਹਿਰ ਦੇ ਕੇ ਮਾਰਨ ਦਾ ਦੋਸ਼ ਲਗਾਇਆ ਗਿਆ ਹੈ, ਜਿਸ ਤੇ ਕਾਰਵਾਈ ਕਰਦਿਆਂ ਥਾਣਾ ਸਦਰ ਪੁਲਿਸ ਨੇ ਮ੍ਰਤਕਾ ਦੇ ਪਤੀ, ਭੂਆ ਸੱਸ ਤੇ ਉਸਦੇ

ਪ੍ਰਸ਼ਾਸਨ ਦੀ ਰੋਕ ਦੇ ਬਾਵਜੂਦ ਵੀ ਧੜੱਲੇ ਨਾਲ ਵਿਕ ਰਹੀ ਹੈ ਰਾਏਕੋਟ ਚਾਈਨਾ ਡੋਰ

ਰਾਏਕੋਟ, 15 ਜਨਵਰੀ (ਚਮਕੌਰ ਸਿੰਘ ਦਿਓਲ) : ਲੋਹੜੀ ਅਤੇ ਮਾਘੀ ਦਾ ਤਿਉਹਾਰ ਜਿੱਥੇ ਸ਼ਹਿਰ ਵਿੱਚ ਬੜੀ ਧੂਮਧਾਮ ਅਤੇ ਉਤਸਾਹ ਨਾਲ ਮਨਾਇਆ ਗਿਆ, ਉੱਥੇ ਉਕਤ ਦੋ ਦਿਨਾਂ ਦੌਰਾਨ ਖਿੜੀ ਧੁੱਪ ਕਾਰਨ ਪਤੰਗਬਾਜ਼ਾਂ ਦੇ ਚੇਹਰਿਆਂ ’ਤੇ ਵੀ ਖੁਸ਼ੀ ਦੇਖੀ ਗਈ। ਪ੍ਰੰਤੂ ਪਤੰਗਾਂ ਉਡਾਉਣ ਲਈ ਪਤੰਗਬਾਜ਼ਾਂ ਦੀ ਪਹਿਲੀ ਪਸੰਦ ਚਾਈਨਾ ਡੋਰ ਹੀ ਰਹੀ, ਜਿਸਦਾ ਸਿੱਧਾ ਮਤਲਬ ਇਹ ਸੀ ਕਿ ਪ੍ਰਸ਼ਾਸਨ ਵਲੋਂ

ਗਹਿਲਾਂ-ਬੀਹਲਾ ਸੜਕ ਦੇ ਕੰਢੇ ਖੜੇ ਸੁੱਕੇ ਦਰੱਖ਼ਤ ਦੇ ਰਹੇ ਨੇ ਹਾਦਸਿਆ ਨੂੰ ਸੱਦਾ
  • ਅਨੇਕਾਂ ਲੋਕ ਫੱਟੜ ਹੋਏ ਅਤੇ ਵਾਹਨ ਨੁਕਸਾਨੇ ਗਏ, ਅਧਿਕਾਰੀਆਂ ਨੇ ਨਹੀ ਲਈ ਸਾਰ
ਮਹਿਲ ਕਲਾਂ 15 ਜਨਵਰੀ (ਗੁਰਸੇਵਕ ਸਿੰਘ ਸਹੋਤਾ) : ਗਹਿਲਾਂ-ਬੀਹਲਾ ਸੜਕ ਦੇ ਆਸ ਪਾਸ ਲੱਗੇ ਸੁੱਕੇ ਦਰੱਖ਼ਤ ਹਰ ਰੋਜ ਹਾਦਸਿਆਂ ਦਾ ਕਾਰਨ ਬਣ ਰਹੇ ਹਨ, ਜਿੰਨਾ ਕਾਰਨ ਅਨੇਕਾਂ ਵਾਹਨ ਨੁਕਸਾਨੇ ਗਏ ਅਤੇ ਲੋਕ ਫੱਟੜ ਹੋਏ। ਮਹਿਕਮੇ ਨੂੰ ਵਾਰ ਵਾਰ ਜਾਣੂ ਕਰਾਉਣ ਤੇ ਵੀ ਇਹਨਾਂ ਦਰੱਖ਼ਤਾ ਦਾ ਹੱਲ
ਅਗਲੇ ਸਾਲ ਹੋਣ ਵਾਲੀਆਂ ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਵਿੱਚ ਕਿਸੇ ਨਾਲ ਗੱਠਜੋੜ ਨਹੀਂ ਕਰੇਗੀ : ਮਾਇਆਵਤੀ

ਲਖਨਊ, 15 ਜਨਵਰੀ :  ਬਸਪਾ ਦੀ ਪ੍ਰਧਾਨ ਨੇ ਆਪਣੇ 67ਵੇਂ ਜਨਮ ਦਿਨ ਮੌਕੇ ਬਸਪਾ ਸੁਪਰੀਮੋ ਮਾਇਆਵਤੀ ਨੇ ਐਲਾਨ ਕੀਤਾ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਵਿੱਚ ਕਿਸੇ ਨਾਲ ਗੱਠਜੋੜ ਨਹੀਂ ਕਰੇਗੀ ਅਤੇ ਆਪਣੇ ਬਲਬੂਤੇ ’ਤੇ ਚੋਣ ਲੜੇਗੀ। ਉਨ੍ਹਾਂ ਨੇ ਕਿਹਾ ਹੈ ਕਿ ਬਸਪਾ ਸਿਰਫ਼ ਪੰਜਾਬ ਵਿੱਚ ਗੱਠਜੋੜ ਨੂੰ ਰੱਖੇਗੀ ਕਿਉਂਕਿ