kabbadi

ਮਾਨਵ ਜੀਵਨ ਦਾ ਖੇਡਾਂ ਨਾਲ ਨਹੁੰ ਅਤੇ ਮਾਸ ਦਾ ਰਿਸ਼ਤਾ ਹੈ । ਖੇਡਾਂ ਖੇਡਣਾ ਮਨੁੱਖ ਦੀ ਇੱਕ ਸੁਭਾਵਿਕ ਪ੍ਰਵਿਰਤੀ ਹੈ । ਇਹ ਮਨੋਰੰਜਨ ਅਤੇ ਵਿਹਲੇ ਸਮੇ ਦੀ ਉੱਚਿਤ ਢੰਗ ਨਾਲ ਵਰਤੋਂ ਕਰਨ ਦਾ ਇੱਕ ਵਧੀਆਂ ਉਪਰਾਲਾ ਹੈ । ਜਿਵੇਂ ਮਨੁੱਖ ਨੂੰ ਜਿਉਣ ਲਈ ਭੋਜਨ, ਪਾਣੀ ਅਤੇ ਹਵਾ ਦਾ ਮਿਲਣਾ ਜ਼ਰੂਰੀ ਹੈ, ਇਸੇ ਤਰਾਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਮਨੁੱਖ ਦਾ ਖੇਡਾਂ ਨਾਲ ਜੁੜੇ ਰਹਿਣਾ ਜ਼ਰੂਰੀ ਹੈ । ਸੰਸਾਰ ਦਾ ਹਰੇਕ ਮਨੁੱਖ ਆਪਣੀ ਬਚਪਨ ਦੀ ਅਵਸਥਾ ਤੋਂ ਲੈ ਕੇ ਬੁਢਾਪੇ ਦੇ ਅਖੀਰਲੇ ਪੜਾਉ ਤੱਕ ਖੇਡਾਂ ਵਿੱਚ ਰੁਚੀ ਰੱਖਦਾ ਆਇਆ ਹੈ । ਜਨਮ ਲੈਣ ਉਪਰੰਤ ਹੀ ਖੇਡ ਪ੍ਰਵਿਰਤੀਆਂ ਦਾ ਗਿਆਨ ਬੱਚੇ ਦੁਆਰਾ ਕੀਤੀਆਂ ਜਾਣ ਵਾਲ਼ੀਆਂ ਸਰੀਰਕ ਕ੍ਰਿਆਵਾਂ ਨਾਲ ਹੀ ਸ਼ੁਰੂ ਹੋ ਜਾਂ