ਨਵੀਂ ਦਿੱਲੀ, 17 ਜਨਵਰੀ : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕੀਤਾ। ਪੀਐੱਮ ਨੇ ਭਾਜਪਾ ਨੇਤਾਵਾਂ ਨੂੰ ਨਸੀਹਤ ਦਿੱਤੀ ਤੇ ਕਿਹਾ ਕਿ ਮੁਸਲਿਮ ਸਮਾਜ ਬਾਰੇ ਗਲਤ ਬਿਆਨਬਾਜ਼ੀ ਨਾ ਕਰੋ। ਉਨ੍ਹਾਂ ਕਿਹਾ ਕਿ ਪਸਮਾਂਦਾ ਤੇ ਬੋਰਾ ਸਮਾਜ ਨੂੰ ਮਿਲਣਾ ਚਾਹੀਦਾ ਹੈ। ਵਰਕਰਾਂ ਨਾਲ ਸੰਵਾਦ ਬਣਾ ਕੇ ਰੱਖਣਾ ਹੋਵੇਗਾ। ਸਮਾਜ ਦੇ ਸਾਰੇ ਵਰਗਾਂ ਨਾਲ ਮੁਲਾਕਾਤ ਕਰੋ। ਭਾਵੇਂ ਵੋਟ ਦੇਣ ਜਾਂ ਨਾ ਦੇਣ ਪਰ ਮੁਲਾਕਾਤ ਕਰੋ। ਪ੍ਰਧਾਨ ਮੰਤਰੀ ਮੋਦੀ ਨੇ ਰਾਜਸਥਾਨ ਤੇ ਛੱਤੀਸਗੜ੍ਹ ਦੇ ਵਰਕਰਾਂ ਨੂੰ ਕਿਹਾ ਕਿ ਜ਼ਿਆਦਾ ਆਤਮਵਿਸ਼ਵਾਸ ਦੇ ਚੱਲਦਿਆਂ ਚੋਣਾਂ ਹਾਰ ਗਏ ਸਨ। ਹਰ ਕਿਸੇ ਨੂੰ ਜ਼ਿਆਦਾ ਆਤਮਵਿਸ਼ਵਾਸ ਤੋਂ ਬਚਣਾ ਚਾਹੀਦਾ ਹੈ। ਸਾਰਿਆਂ ਨੂੰ ਮਿਹਨਤ ਕਰਨ ਦੀ ਲੋੜ ਹੈ। ਇਹ ਸੋਚ ਕਿ ‘ਮੋਦੀ ਆਉਣਗੇ, ਜਿੱਤ ਜਾਣਗੇ’ ਇਸ ਨਾਲ ਕੰਮ ਨਹੀਂ ਚੱਲੇਗਾ। ਸੱਤਾ ਵਿਚ ਬੈਠੇ ਲੋਕ ਇਹ ਨਾ ਸਮਝਣ ਕਿ ਸਥਾਈ ਹੈ। ਪੀਐੱਮ ਮੋਦੀ ਨੇ ਵਰਕਰਾਂ ਨੂੰ ਕਿਹਾ ਕਿ ਬਾਰਡਰ ਦੇ ਨੇੜੇ ਪਿੰਡ ਵਿਚ ਸੰਗਠਨ ਨੂੰ ਮਜ਼ਬੂਤ ਕੀਤਾ ਜਾਵੇ। ਮਿਹਨਤ ਵਿਚ ਪਿੱਛੇ ਨਹੀਂ ਹਟਮਾ ਹੈ। ਚੋਣਾਂ ਵਿਚ 400 ਦਿਨ ਬਚੇ ਹਨ। ਪੂਰੀ ਤਾਕਤ ਨਾਲ ਲੱਗ ਜਾਓ। ਪ੍ਰਧਾਨ ਮੰਤਰੀ ਨੇ ਵਰਕਰਾਂ ਨੂੰ ਬੂਥ ਨੂੰ ਮਜ਼ਬੂਤ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਪੂਰੀ ਤਾਕਤ ਨਾਲ ਸ਼ਾਮਲ ਹੋਵੋ। ਸਾਨੂੰ ਸਖ਼ਤ ਮਿਹਨਤ ਵਿੱਚ ਪਿੱਛੇ ਹਟਣ ਦੀ ਲੋੜ ਨਹੀਂ ਹੈ। ਮੋਦੀ ਨੇ ਕਿਹਾ ਕਿ ਭਾਜਪਾ ਹੁਣ ਸਿਰਫ਼ ਇੱਕ ਸਿਆਸੀ ਅੰਦੋਲਨ ਨਹੀਂ ਰਹੀ। ਇਸ ਨੂੰ ਇੱਕ ਸਮਾਜਿਕ ਲਹਿਰ ਵਿੱਚ ਬਦਲਣਾ ਚਾਹੀਦਾ ਹੈ। ਉਨ੍ਹਾਂ ਭਾਜਪਾ ਦੇ ਮੋਰਚੇ ਦੇ ਪ੍ਰੋਗਰਾਮ ਬਾਰੇ ਕਿਹਾ। ਹੁਣ ਸਮਾਜਿਕ ਤੌਰ ‘ਤੇ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ।