ਨਵੀਂ ਦਿੱਲੀ, 30 ਮਾਰਚ : ਦਿੱਲੀ-ਮੇਰਠ ਐਕਸਪ੍ਰੈੱਸਵੇਅ ‘ਤੇ ਅੱਜ ਇਕ ਡੰਪਰ ਨਾਲ ਟਕਰਾਉਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਵਿੱਚ 10 ਸਾਲਾ ਵਿਦਿਆਰਥੀ ਅਤੇ ਡਰਾਈਵਰ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਅੱਜ, ਅਮਰੋਹਾ ਤੋਂ ਦਿੱਲੀ ਦੇ ਜਾਮੀਆ ਜਾ ਰਹੀ ਇੱਕ ਸਕੂਲ ਵੈਨ ਦਿੱਲੀ-ਮੇਰਠ ਐਕਸਪ੍ਰੈਸਵੇਅ ‘ਤੇ ਕੂੜੇ ਦੇ ਡੰਪਰ ਨਾਲ ਟਕਰਾ ਗਈ, ਜਿਸ ਵਿੱਚ 10 ਸਾਲਾ ਵਿਦਿਆਰਥੀ ਅਤੇ ਡਰਾਈਵਰ ਦੀ ਮੌਤ ਹੋ ਗਈ। ਹਾਦਸੇ ‘ਚ ਕਈ ਬੱਚਿਆਂ ਨੂੰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਹ ਘਟਨਾ ਅੱਜ ਸਵੇਰੇ ਗਾਜ਼ੀਆਬਾਦ ਦੇ ਐਕਸਪ੍ਰੈਸ ਵੇਅ ‘ਤੇ ਵਾਪਰੀ। ਸਕੂਲ ਵੈਨ ਦੀ ਡੰਪਰ ਨਾਲ ਟੱਕਰ ਪਿੱਛੇ ਤੋਂ ਆ ਰਹੀ ਤੀਜੀ ਗੱਡੀ ਵੀ ਇਨ੍ਹਾਂ ਦੋਵਾਂ ਵਾਹਨਾਂ ਨਾਲ ਟਕਰਾ ਕੇ ਪਲਟ ਗਈ। ਇਸ ਹਾਦਸੇ ‘ਚ ਸਕੂਲ ਵੈਨ ਦੇ ਡਰਾਈਵਰ ਦੀ ਮੌਤ ਹੋ ਗਈ, ਜਦਕਿ 10 ਦੇ ਕਰੀਬ ਬੱਚੇ ਜ਼ਖਮੀ ਹੋ ਗਏ। ਕਈ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਗਾਜ਼ੀਆਬਾਦ ਦੇ ਕ੍ਰਾਸਿੰਗ ਰਿਪਬਲਿਕ ਥਾਣਾ ਖੇਤਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਇੱਕ ਕੂੜਾ ਡੰਪਰ ਲਾਲਕੂਆਂ ਤੋਂ ਦਿੱਲੀ ਜਾ ਰਿਹਾ ਸੀ ਅਤੇ ਇਸਦੇ ਪਿੱਛੇ ਇੱਕ ਸਕੂਲ ਵੈਨ ਸੀ। ਕਰਾਸਿੰਗ ਖੇਤਰ ਵਿੱਚ ਅਚਾਨਕ ਵੈਨ ਇੱਕ ਡੰਪਰ ਨਾਲ ਟਕਰਾ ਗਈ। ਪੁਲਿਸ ਨੇ ਦੱਸਿਆ ਕਿ ਬੱਚਿਆਂ ਨੂੰ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਦੀ ਟੀਮ ਦੀ ਨਿਗਰਾਨੀ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਸਬੰਧੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।