ਨਵੀਂ ਦਿੱਲੀ, 28 ਮਾਰਚ : ਪ੍ਰਧਾਨ ਮੰਤਰੀ ਮੋਦੀ ਨੇ CJI DY ਚੰਦਰਚੂੜ ਨੂੰ ਦੇਸ਼ ਭਰ ਦੇ ਲਗਭਗ 600 ਮਸ਼ਹੂਰ ਵਕੀਲਾਂ ਦੁਆਰਾ ਲਿਖੇ ਪੱਤਰ ਦਾ ਜਵਾਬ ਦਿੱਤਾ ਹੈ। ਉਨ੍ਹਾਂ ਲਿਖਿਆ ਹੈ ਕਿ ਦੂਜਿਆਂ ਨੂੰ ਡਰਾਉਣਾ ਕਾਂਗਰਸ ਦਾ ਪੁਰਾਣਾ ਸੱਭਿਆਚਾਰ ਹੈ। ਸੀਨੀਅਰ ਵਕੀਲ ਹਰੀਸ਼ ਸਾਲਵੇ ਅਤੇ ਬਾਰ ਕੌਂਸਲ ਆਫ ਇੰਡੀਆ ਦੇ ਪ੍ਰਧਾਨ ਮਨਨ ਕੁਮਾਰ ਮਿਸ਼ਰਾ ਸਮੇਤ ਕਈ ਵਕੀਲਾਂ ਨੇ ਸੀਜੇਆਈ ਚੰਦਰਚੂੜ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਸੀ ਕਿ ਇੱਕ ਸਵਾਰਥੀ ਸਮੂਹ ‘ਬੇਕਾਰ ਦਲੀਲਾਂ ਅਤੇ ਇੱਕ ਫਾਲਤੂ ਸਿਆਸੀ ਏਜੰਡੇ’ ਦੇ ਆਧਾਰ ’ਤੇ ਨਿਆਂਪਾਲਿਕਾ ’ਤੇ ਹਮਲਾ ਕਰ ਰਿਹਾ ਹੈ। ਦਬਾਅ ਪਾਉਣ ਅਤੇ ਅਦਾਲਤਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਵਕੀਲਾਂ ਦੇ ਪੱਤਰ ਨੂੰ ਲੈ ਕੇ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਪੀਐਮ ਮੋਦੀ ਨੇ ਲਿਖਿਆ, ‘ਪੰਜ ਦਹਾਕੇ ਪਹਿਲਾਂ ਉਨ੍ਹਾਂ ਨੇ ਪ੍ਰਤੀਬੱਧ ਨਿਆਂਪਾਲਿਕਾ ਦੀ ਮੰਗ ਕੀਤੀ ਸੀ। ਉਹ ਬੇਸ਼ਰਮੀ ਨਾਲ ਆਪਣੇ ਸਵਾਰਥਾਂ ਲਈ ਦੂਜਿਆਂ ਤੋਂ ਵਚਨਬੱਧਤਾ ਭਾਲਦੇ ਹਨ ਪਰ ਰਾਸ਼ਟਰ ਪ੍ਰਤੀ ਕਿਸੇ ਪ੍ਰਤੀਬੱਧਤਾ ਤੋਂ ਬਚਦੇ ਹਨ। ਕੋਈ ਹੈਰਾਨੀ ਦੀ ਗੱਲ ਨਹੀਂ ਕਿ 140 ਕਰੋੜ ਭਾਰਤੀ ਉਸ ਨੂੰ ਨਕਾਰ ਰਹੇ ਹਨ।