ਫਰੀਦਕੋਟ 1 ਅਕਤੂਬਰ 2024 : ਪੰਜਾਬ ਸਰਕਾਰ ਖੇਡ ਵਿਭਾਗ ਵਲੋ ਖੇਡਾਂ ਵਤਨ ਪੰਜਾਬ ਦੀਆਂ ਅਧੀਨ ਬਲਾਕ ਜਿਲ੍ਹਾ ਅਤੇ ਰਾਜ ਪੱਧਰੀ ਖੇਡਾਂ ਵੱਖ-ਵੱਖ ਗੇਮਾਂ ਵਿੱਚ ਕਰਵਾਈਆ ਜਾ ਰਹੀਆਂ ਹਨ। ਜਿਸ ਵਿੱਚ ਬਲਾਕ ਅਤੇ ਜਿਲ੍ਹਾ ਪੱਧਰੀ ਖੇਡਾਂ ਸਮਾਪਤ ਹੋ ਚੁੱਕੀਆਂ ਹਨ। ਹੁਣ ਰਾਜ ਪੱਧਰੀ ਖੇਡਾਂ ਪੰਜਾਬ ਰਾਜ ਦੇ ਵੱਖ-ਵੱਖ ਜਿਲ੍ਹਿਆ ਵਿੱਚ ਅਕਤੂਬਰ ਅਤੇ ਨਵੰਬਰ ਮਹੀਨੇ ਦੌਰਾਨ ਕਰਵਾਈਆ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਖੇਡ ਅਫਸਰ ਫਰੀਦਕੋਟ ਸ.ਬਲਜਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਰਾਜ ਪੱਧਰੀ ਖੇਡਾਂ ਵਿੱਚ ਕੁਝ ਖੇਡਾਂ ਵਿੱਚ ਖਿਡਾਰੀਆਂ ਦੀ ਚੋਣ ਟਰਾਇਲਾਂ ਰਾਹੀਂ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਜਿਲ੍ਹਾ ਪੱਧਰ ਤੇ ਜੋ ਖੇਡਾਂ ਨਹੀ ਕਰਵਾਈਆ ਗਈਆਂ ਜਾਂ ਜੋ ਖੇਡਾਂ ਸਿੱਧੇ ਰਾਜ ਪੱਧਰ ਟੂਰਨਾਮੈਂਟ ਲਈ ਵਿਭਾਗ ਵਲੋਂ ਰੱਖੀਆਂ ਗਈਆਂ ਹਨ, ਸ਼ਾਮਲ ਹਨ। ਇਨ੍ਹਾਂ ਖੇਡਾਂ ਦੇ ਸਿਲੈਕਸ਼ਨ ਟਰਾਇਲ ਮਿਤੀ 03.10.2024 ਨੂੰ ਸਵੇਰੇ 10.00 ਵਜੇ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਟਰਾਇਲਾਂ ਨੂੰ ਕੰਡਕਟ ਕਰਨ ਲਈ ਖੇਡ ਵਿਭਾਗ ਫਰੀਦਕੋਟ ਦੇ ਕਰਮਚਾਰੀ ਸ਼੍ਰੀ ਚਰਨਜੀਵ ਸਿੰਘ (ਹੈਂਡਬਾਲ ਕੋਚ) ਮੋਬਾਇਲ ਨੰਬਰ. 95924-00643 ਨੂੰ ਬਤੌਰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਖੇਡ ਟਰਾਇਲਾਂ ਵਿੱਚ ਤਾਈਕਵਾਂਡੋ, ਲਾਅਨ ਟੈਨਿਸ, ਰਗਬੀ, ਬਾਕਸਿੰਗ, ਸ਼ੂਟਿੰਗ ਖੇਡਾਂ ਦੇ ਟਰਾਇਲ ਨਹਿਰੂ ਸਟੇਡੀਅਮ ਫਰੀਦਕੋਟ, ਅਤੇ ਨੈੱਟਬਾਲ ਖੇਡ ਦੇ ਟਰਾਇਲ ਦਸਮੇਸ਼ ਗਲੋਬਲ ਸਕੂਲ ਬਰਗਾੜੀ ਵਿਖੇ ਮਿਤੀ. 03.10.2024 ਸਵੇਰੇ 10.00 ਵਜੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਅਧਾਰ ਕਾਰਡ ਬਤੌਰ ਆਈ.ਡੀ ਪਰੂਫ, ਫੋਟੋ, ਜਨਮ ਸਰਟੀਫਿਕੇਟ ਪਰੂਫ ਅਤੇ ਬੈਂਕ ਖਾਤੇ ਦੀ ਕਾਪੀ ਰਜਿਸਟ੍ਰੇਸ਼ਨ ਲਈ ਨਾਲ ਲੈ ਕੇ ਆਉਣ। ਇਨ੍ਹਾਂ ਟਰਾਇਲਾਂ ਵਿੱਚ ਖਿਡਾਰੀਆਂ ਨੂੰ ਖੇਡ ਵੈਨਿਊ ਤੇ ਆਉਣ ਜਾਣ ਕੋਈ ਵੀ ਟੀ.ਏ/ਡੀ.ਏ ਨਹੀ ਦਿੱਤਾ ਜਾਵੇਗਾ।