- ਲੜਕਿਆਂ ਦੇ ਖੇਡ ਮੁਕਾਬਲੇ ਕੱਲ੍ਹ ਤੋਂ
ਫਰੀਦਕੋਟ 19 ਅਕਤੂਬਰ: ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ-2023 ਸੀਜਨ-2 ਅਧੀਨ ਰਾਜ ਪੱਧਰ ਖੇਡਾਂ-2023 (ਵਾਲੀਬਾਲ ਸਮੈਸ਼ਿੰਗ) ਲੜਕੀਆਂ ਪਿਛਲੇ 03 ਦਿਨਾਂ ਤੋਂ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਚੱਲ ਰਹੀਆਂ ਸਨ। ਇਨ੍ਹਾਂ ਖੇਡਾਂ ਵਿੱਚ ਲੜਕੀਆਂ ਦੇ ਵੱਖ-ਵੱਖ ਉਮਰ ਵਰਗਾਂ ਦੇ ਵਾਲੀਬਾਲ ਦੇ ਮੈਚ ਨਹਿਰੂ ਸਟੇਡੀਅਮ ਫਰੀਦਕੋਟ ਅਤੇ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਕਰਵਾਏ ਗਏ। ਲੜਕੀਆਂ ਦੇ ਅੱਜ ਫਾਈਨਲ ਮੁਕਾਬਲੇ ਸਨ। ਜਿਸ ਵਿਚ ਅੰਡਰ-14 ਵਿਚ ਤਰਨਤਾਰਨ ਪਹਿਲੇ ਸਥਾਨ ਤੇ ਫਰੀਦਕੋਟ ਦੂਸਰੇ ਅਤੇ ਬਠਿੰਡਾ ਤੀਜੇ ਸਥਾਨ ਤੇ ਰਿਹਾ। ਅੰਡਰ-17 ਸ੍ਰੀ ਮੁਕਤਸਰ ਸਾਹਿਬ ਪਹਿਲੇ ਸਥਾਨ ਦੂਸਰੇ ਸਥਾਨ ਤੇ ਫਰੀਦਕੋਟ ਅਤੇ ਤੀਸਰੇ ਤੇ ਜਲੰਧਰ ਰਿਹਾ। ਅੰਡਰ-21 ਵਿਚ ਫਰੀਦਕੋਟ ਪਹਿਲੇ ਸਥਾਨ ਤੇ ਸ੍ਰੀ ਮੁਕਤਸਰ ਸਾਹਿਬ ਅਤੇ ਜਲੰਧਰ ਤੀਸਰੇ ਸਥਾਨ ਤੇ ਰਿਹਾ। ਏਜ਼ ਗਰੁੱਪ 21 ਤੋਂ 30 ਸਾਲ ਏਜ਼ ਵਰਗ ਵਿਚ ਪਹਿਲੇ ਸਥਾਨ ਤੇ ਪਟਿਆਲਾ ਪਹਿਲੇ ਸਥਾਨ ਤੇ ਫਰੀਦਕੋਟ ਦੂਸਰੇ ਸਥਾਨ ਤੇ ਅਤੇ ਲੁਧਿਆਣਾ ਤੀਸਰੇ ਸਥਾਨ ਤੇ ਰਿਹਾ। 31 ਤੋਂ 40 ਏਜ਼ ਗਰੁੱਪ ਵਿਚ ਪਹਿਲੇ ਸਥਾਨ ਤੇ ਬਠਿੰਡਾ ਦੂਸਰੇ ਤੇ ਲੁਧਿਆਣਾ ਅਤੇ ਤੀਸਰਾ ਸਥਾਨ ਹੁਸਿਆਰਪੁਰ ਨੇ ਹਾਸਿਲ ਕੀਤਾ। 41 ਤੋਂ 55 ਵਿਚ ਪਹਿਲੇ ਸਥਾਨ ਤੇ ਹੁਸਿਆਰਪੁਰ ਦੂਸਰੇ ਸਥਾਨ ਤੇ ਬਠਿਡਾ ਤੇ ਤੀਸਰੇ ਸਥਾਨ ਤੇ ਲੁਧਿਆਣਾ ਰਿਹਾ। ਮੌੜ ਇੰਟਰਨੈਸਨਲ ਫੋਕ ਡਾਂਸ ਅਕੈਡਮੀ ਫਰੀਦਕੋਟ ਵੱਲੋਂ ਲੜਕੀਆਂ ਦੇ ਟੂਰਨਾਂਮੈਂਟ ਦੀ ਸਮਾਪਤੀ ਮੌਕੇ ਸੱਭਿਆਚਾਰਕ ਪ੍ਰੋਗਰਾਮ ਭੰਗੜਾ ਅਤੇ ਗਿੱਧਾ ਪੇਸ ਕੀਤਾ ਗਿਆ। ਇਹਨਾਂ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਟਰਾਫੀਆਂ ਨਾਲ ਉਤਸਾਹਿਤ ਕਰਨ ਲਈ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਫਰੀਦਕੋਟ ਸ੍ਰੀ ਸੁਖਜੀਤ ਸਿੰਘ ਢਿੱਲਵਾਂ ਅਤੇ ਉਨ੍ਹਾਂ ਨਾਲ ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ ਸ੍ਰੀ ਅਮਨਦੀਪ ਸਿੰਘ , ਸ੍ਰੀ ਗੁਰਭਗਤ ਸਿੰਘ ਸੰਧੂ ਰਿਟਾ. ਜਿਲ੍ਹਾ ਖੇਡ ਅਫਸਰ ਅਤੇ ਸ੍ਰੀ ਹਰਬੰਸ ਸਿੰਘ ਰਿਟਾ. ਜਿਲ੍ਹਾ ਖੇਡ ਅਫਸਰ ਵੀ ਹਾਜਰ ਸਨ। ਜਿਲ੍ਹਾ ਖੇਡ ਅਫਸਰ, ਫਰੀਦਕੋਟ ਸ੍ਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਹ ਗੇਮਾਂ 22 ਅਕਤੂਬਰ ਤੱਕ ਚੱਲਦੀਆਂ ਰਹਿਣਗੀਆਂ ਕੱਲ ਮਿਤੀ 20 ਅਕਤੂਬਰ 2023 ਨੂੰ ਲੜਕਿਆਂ ਦੇ ਮੈਚ ਸੁਰੂ ਹੋਣਗੇ।