ਫਾਜ਼ਿਲਕਾ 11 ਜੁਲਾਈ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਅਤੇ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਦੇ ਮਾਰਗਦਰਸ਼ਨ ਹੇਠ ਸੂਬੇ ਵਿਚ ਖੇਤੀ ਵਿਭਿੰਨਤਾ ਲਿਆਉਣ ਅਤੇ ਅਨੁਸੂਚਿਤ ਜਾਤੀ ਦੇ ਲਾਭਪਾਤਰੀਆ ਨੂੰ ਖੇਤੀਬਾੜੀ ਦੇ ਨਾਲ-ਨਾਲ ਹੋਰ ਸਹਾਇਕ ਧੰਦਿਆ ਵੱਲ ਆਕਰਸ਼ਿਤ ਕਰਨ ਅਤੇ ਸਵੈ-ਰੁਜਗਾਰ ਲਈ ਕੀਤੇ ਜਾ ਰਹੇ ਉਪਰਾਲਿਆ ਤਹਿਤ ਸਕੀਮ ਫਾਰ ਪ੍ਰੋਮੋਸ਼ਨ ਆਫ ਡੇਅਰੀ ਫਾਰਮਿੰਗ ਐਜ ਲਿਵਲੀਹੁਡ ਫਾਰ ਐਸ.ਸੀ. ਬੈਨੀਫਿਸਰੀਜ ਨੂੰ ਪੂਰੇ ਪੰਜਾਬ ਵਿਚ ਲਾਗੂ ਕਰ ਦਿੱਤਾ ਗਿਆ ਹੈ । ਇਹ ਜਾਣਕਾਰੀ ਡਿਪਟੀ ਡਾਇਰੈਕਟਰ ਡੇਅਰੀ ਰਣਦੀਪ ਹਾਂਡਾ ਨੇ ਦਿੱਤੀ। ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਮੁਫਤ ਡੇਅਰੀ ਸਿਖਲਾਈ ਪੰਜਾਬ ਦੇ ਵੱਖ-ਵੱਖ ਡੇਅਰੀ ਟ੍ਰੇਨਿੰਗ ਸੈਂਟਰਾ ਤੇ ਕਰਵਾ ਕੇ ਡੇਅਰੀ ਯੁਨਿਟ ਸਥਾਪਿਤ ਕਰਨ ਦੀ ਯੋਜਨਾ ਹੈ, ਜਿਸ ਅਨੁਸਾਰ ਜਿਲਾ ਫਾਜ਼ਿਲਕਾ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਚਾਹਵਾਨ ਡੇਅਰੀ ਕਿਸਾਨ ਮਿਤੀ 17.07.2023 ਨੂੰ ਦਫ਼ਤਰ ਡਿਪਟੀ ਡਇਰੈਕਟਰ ਡੇਅਰੀ ਕਮਰਾ ਨੰਬਰ 508-509, ਡੀ.ਸੀ. ਕੰਪਲੈਕਸ, ਐਸ.ਐਸ.ਪੀ. ਬਲਾਕ ਫਾਜਿਲਕਾ ਵਿਖੇ ਕੋਂਸਲਿੰਗ ਲਈ ਹਾਜਰ ਹੋਣ । ਕੋਂਸਲਿੰਗ ਵਿਚ ਚੁਣੇ ਗਏ ਲਾਭਪਾਤਰੀਆ ਨੂੰ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਅਬੁਲ ਖੁਰਾਣਾ ਸ੍ਰੀ ਮੁਕਤਸਰ ਸਾਹਿਬ ਵਿਖੇ 24-07-2023 ਤੋਂ ਡੇਅਰੀ ਧੰਦੇ ਦੀ ਸਿਖਲਾਈ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇਸ ਸਕੀਮ ਅਧੀਨ ਅਨੁਸੂਚਿਤ ਜਾਤੀਆ ਦੇ ਲਾਭਪਾਤਰੀਆ ਨੂੰ ਮੁਫਤ ਡੇਅਰੀ ਟ੍ਰੇਨਿੰਗ ਦੇ ਨਾਲ-ਨਾਲ 350/- ਰੁਪਏ ਪ੍ਰਤੀ ਦਿਨ ਵਜੀਫਾ ਵੀ ਦਿੱਤਾ ਜਾਏਗਾ । ਉਨਾਂ ਦੱਸਿਆ ਕਿ ਸਿਖਿਆਰਥੀ ਘੱਟੋ-ਘੱਟ ਪੰਜਵੀ ਪਾਸ ਹੋਵੇ (ਸਬੂਤ ਵੱਜੋ ਯੋਗਤਾ ਸਰਟੀਫਿਕੇਟ), ਸਿਖਿਆਰਥੀ ਪੰਜਾਬ ਦਾ ਰਹਿਣ ਵਾਲਾ ਹੋਵੇ ਅਤੇ ਉਹ ਦਿਹਾਤੀ ਪਿਛੋਕੜ ਦਾ ਹੋਵੇ (ਸਬੂਤ ਵੱਜੋ ਆਧਾਰ ਕਾਰਡ ਦੀ ਕਾਪੀ ), ਸਿਖਿਆਰਥੀ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਵੇ, ਸਬੂਤ ਵੱਜੋ ਐਸ.ਸੀ ਸਰਟੀਫਿਕੇਟ ਦੀ ਕਾਪੀ, ਸਿਖਿਆਰਥੀ ਦੀ ਉਮਰ 18 ਤੋਂ 50 ਸਾਲ ਹੋਵੇ (ਸਬੂਤ ਵੱਜੋ ਉਮਰ ਦਾ ਸਰਟੀਫਿਕੇਟ ) ਸਿਖਿਆਰਥੀ ਦਾ ਕਿਸੇ ਬੈਂਕ ਵਿੱਚ ਵੈਲਿਡ ਖਾਤਾ ਹੋਵੇ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਦਫ਼ਤਰ ਡਿਪਟੀ ਡਇਰੈਕਟਰ ਡੇਅਰੀ ਕਮਰਾ ਨੰਬਰ 508-509, ਡੀ.ਸੀ. ਕੰਪਲੈਕਸ, ਐਸ.ਐਸ.ਪੀ. ਬਲਾਕ ਫਾਜਿਲਕਾ ਅਤੇ ਮੋਬਾਇਲ ਨੰਬਰ 01638-262140, 96463-06700, 98149-95616 ਤੇ ਸੰਪਰਕ ਕੀਤਾ ਜਾ ਸਕਦਾ ਹੈ।