ਫਰੀਦਕੋਟ, 06 ਸਤੰਬਰ : ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਡਾ. ਰਾਜੀਵ ਸੂਦ ਉਪ ਕੁਲਪਤੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਅਤੇ ਸ. ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ ਦੀ ਹਾਜਰੀ ਵਿੱਚ ਲੋਕ ਸੁਵਿਧਾ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਐਸ.ਐਸ.ਪੀ. ਸ. ਹਰਜੀਤ ਸਿੰਘ, ਡਾ. ਐਸ.ਪੀ. ਸਿੰਘ ਕੰਟਰੋਲਰ ਪ੍ਰੀਖਿਆਵਾਂ ਬੀਐਫਯੁਐੱਚਐੱਸ ਫਰੀਦਕੋਟ, ਡਾ. ਰਾਜੀਵ ਸ਼ਰਮਾ ਪ੍ਰਿੰਸੀਪਲ ਗਗਸਮਕ, ਡਾ. ਸ਼ਿਲੇਖ ਮਿੱਤਲ ਮੈਡੀਕਲ ਸੁਪਰਡੈਂਟ ਅਤੇ ਸ਼੍ਰੀ ਰਾਜ ਕੁਮਾਰ ਕਾਰਜਕਾਰੀ ਇੰਜੀਨੀਅਰ ਮੌਜੂਦ ਸਨ। ਇਸ ਮੌਕੇ ਸਪਕੀਰ ਸ. ਸੰਧਵਾਂ ਨੇ ਦੱਸਿਆ ਕਿ ਲੋਕ ਸੁਵਿਧਾ ਸੈਂਟਰ ਦੀ ਸ਼ੁਰੂਆਤ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਹੈ ਤਾਂ ਜੋ ਫਰੀਦਕੋਟ ਅਤੇ ਆਸ-ਪਾਸ ਦੇ ਇਲਾਕਿਆਂ ਤੋ ਆਉਣ ਵਾਲੇ ਵੱਖ-ਵੱਖ ਮਰੀਜਾਂ ਨੂੰ ਆਪਣੇ ਰੌਜਾਨਾ ਦੇ ਕੰਮ ਜਿਵੇਂ ਕਿ ਕਰੋਨਿਕ ਡਿਸੀਜ਼ ਸਰਟੀਫਿਕੇਟ, ਅੰਗਹੀਣਤਾ ਸਰਟੀਫਿਕੇਟ, ਐਮ.ਐਲ.ਆਰ. ਕੇਸ, ਮੈਡੀਕਲ ਰਿਬਰਸਮੈਂਟ ਕੇਸ ਸਬੰਧੀ ਕੋਈ ਵੀ ਮੁਸ਼ਕਿਲ ਅਤੇ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਹਸਪਤਾਲ ਵੱਲੋਂ ਸ਼ੁਰੂ ਕੀਤੇ ਗਏ ਲੋਕ ਸੁਵਿਧਾ ਕਾਊਂਟਰ ਦੀ ਸ਼ਲਾਘਾ ਕਰਦੇ ਹੋਏ ਦੱਸਿਆ ਗਿਆ ਕਿ ਇਸ ਉਪਰਾਲੇ ਨਾਲ ਹਸਪਤਾਲ ਵਿੱਚ ਰੌਜਾਨਾ ਆਉਣ ਵਾਲੇ ਮਰੀਜਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਮਿਲੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਹਸਪਤਾਲ ਦੀਆਂ ਓਪੀਡੀ ਸੇਵਾਵਾਂ ਨੂੰ ਅੱਪਗ੍ਰੇਡ ਅਤੇ ਸੈਟਰਲੀ ਏਅਰਕੰਡੀਸ਼ਨਡ ਕਰਨ ਜਾ ਰਹੀ ਹੈ। ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਦੇ ਵਾਈਸ-ਚਾਂਸਲਰ ਡਾ: ਰਾਜੀਵ ਸੂਦ ਨੇ ਲੋਕ ਸੁਵਿਧਾ ਕੇਂਦਰ ਖੋਲ੍ਹਣ ਨੂੰ ਬਹੁਤ ਸਾਰੇ ਮਰੀਜ਼ ਹਿਤੈਸ਼ੀ ਪਹਿਲਕਦਮੀਆਂ ਵਿੱਚੋਂ ਇੱਕ ਕਰਾਰ ਦਿੱਤਾ ਅਤੇ ਦੱਸਿਆ ਕਿ ਭਵਿੱਖ ਵਿੱਚ ਸਹੂਲਤਾਂ ਵਿੱਚ ਹੋਰ ਸੁਧਾਰ ਕੀਤਾ ਜਾਵੇਗਾ। ਮੀਟਿੰਗ ਉਪਰੰਤ ਕੈਂਪਸ ਦੀ ਸੁਰੱਖਿਆ ਨੂੰ ਵਧਾਉਣ ਲਈ ਕਦਮ ਚੁੱਕਣ ਲਈ ਪੁਲਿਸ ਅਧਿਕਾਰੀ ਨੂੰ ਵੀ ਬੁਲਾਇਆ ਗਿਆ। ਇਸ ਮੌਕੇ ਚੇਅਰਮੈਨ ਇੰਮਪਰੂਵਮੈਂਟ ਟਰੱਸਟ ਸ. ਗੁਰਤੇਜ ਸਿੰਘ ਖੋਸਾ, ਮਨਪ੍ਰੀਤ ਸਿੰਘ ਧਾਲੀਵਾਲ ਤੋਂ ਇਲਾਵਾ ਹੋਰ ਹਾਜ਼ਰ ਸਨ।