ਫਾਜਿਲਕਾ 1 ਸਤੰਬਰ : ਪੁਲਿਸ ਵਿਭਾਗ ਅਤੇ ਸਿਹਤ ਵਿਭਾਗ ਨੇ ਪਿੰਡ ਦੀ ਪੰਚਾਇਤ ਅਤੇ ਸੇਵਾਦਰ ਵੈਲਫੇਅਰ ਸੋਸਾਇਟੀ(ਰਜਿ) ਪਿੰਡ ਕੇਰਾ ਖੇੜਾ ਤਹਿਸੀਲ ਅਬੋਹਰ, ਜ਼ਿਲ੍ਹਾ ਫਾਜਿਲਕਾ ਦੁਆਰਾ ਨਸ਼ਾ ਛੁਡਾਓ ਮੁਹਿੰਮ ਦੇ ਤਹਿਤ ਪਿੰਡ ਕੇਰਾ ਖੇੜਾ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਡੀ.ਐਸ.ਪੀ (ਸਬ ਡਿਵੀਜਨ) ਅਬੋਹਰ ਰੂਰਲ ਸ੍ਰੀ ਅਵਤਾਰ ਸਿੰਘ ਰਾਜਪਾਲ ਅਤੇ ਐਸ.ਐਚ.ਓ ਸ. ਗੁਰਮੀਤ ਸਿੰਘ ਸਦਰ ਥਾਨਾ ਅਬੋਹਰ ਆਦਿ ਅਫਸਰਾ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਸੈਮੀਨਾਰ ਵਿਚ ਰਾਕੇਸ਼ ਕੁਮਾਰ ਕੋਸ਼ਲਰ ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਅਬੋਹਰ ਵੱਲੋਂ ਨਸ਼ਾ ਛੁਡਾਓ ਸੈਮੀਨਾਰ ਵਿੱਚ ਲੋਕਾਂ ਨੂੰ ਸਮਾਜ ਵਿੱਚ ਫੈਲੇ ਨਸ਼ਿਆ ਬਾਰੇ ਜਾਗਰੂਕ ਕਰਵਾਇਆ ਗਿਆ।ਸਮਾਜ ਵਿਚ ਫੈਲੇ ਨਸ਼ੇ ਤੋਂ ਛੁਟਕਾਰਾ ਪਾਉਣ ਲਈ ਸਰਕਾਰ ਵੱਲੋਂ ਬਣਾਏ ਨਸ਼ਾ ਮੁਕਤੀ ਕੇਂਦਰਾਂ, ਓਟ ਸੈਂਟਰਾਂ ਬਾਰੇ ਅਤੇ ਪੁਨਰਵਾਸ ਕੇਂਦਰਾਂ ਵਿੱਚ ਦਿੱਤੀ ਜਾਣ ਵਾਲੀ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਲੋਕਾਂ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾਂ ਅਤੇ ਨਸ਼ਿਆ ਤੋਂ ਹੋਣ ਵਾਲੀਆ ਬਿਮਾਰੀਆਂ ਬਾਰੇ ਵੀ ਜਾਗਰੂਕ ਕੀਤਾ ਗਿਆ।