- ਪਰਾਲੀ ਨੂੰ ਅੱਗ ਨਾ ਲਗਾ ਕੇ ਗਊਸ਼ਾਲਾਵਾਂ ਵਿਖੇ ਦਿੱਤੀ ਜਾਵੇ ਪਰਾਲੀ
ਫਾਜ਼ਿਲਕਾ, 13 ਅਕਤੂਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ—ਨਿਰਦੇਸ਼ਾ ਤਹਿਤ ਸੜਕ ਹਾਦਸਿਆਂ ਨੂੰ ਰੋਕਣ ਦੇ ਮਦੇਨਜਰ ਅਤੇ ਸ਼ਹਿਰ ਦੀ ਸੜਕਾਂ *ਤੇ ਘੁੰਮ ਰਹੇ ਬੇਸਹਾਰਾ ਗਉਵੰਸ਼ ਦੇ ਬਿਹਤਰ ਰੱਖ—ਰਖਾਵ ਸਦਕਾ ਗਉਵੰਸ਼ ਨੂੰ ਜ਼ਿਲੇ੍ਹ ਵਿਚ ਚੱਲ ਰਹੀਆਂ ਵੱਖ—ਵੱਖ ਗਉਸ਼ਾਲਾਵਾਂ ਵਿਚ ਭੇਜਿਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਕੈਟਲ ਪੋਂਡ ਦੇ ਇੰਚਾਰਜ ਸੋਨੂ ਕੁਮਾਰ ਨੇ ਦੱਸਿਆ ਕਿ ਸੜਕਾਂ *ਤੇ ਘੁੰਮ ਰਹੇ ਬੇਸਹਾਰਾ ਗਉਵੰਸ਼ ਨੂੰ ਜ਼ਿਲੇ੍ਹ ਦੀਆਂ ਵੱਖ—ਵੱਖ ਗਉਸ਼ਾਲਾਵਾਂ ਵਿਚ ਭੇਜਣ ਦੀ ਪਹਿਲਾਂ ਵੀ ਮੁਹਿੰਮ ਚਲਾਈ ਗਈ ਸੀ ਤੇ ਲਗਾਤਾਰ ਜਾਰੀ ਹੈ।ਜ਼ਿਲੇ੍ਹ ਦੀਆਂ ਸਰਕਾਰੀ ਤੇ ਪ੍ਰਾਈਵੇਟ ਗਉਸ਼ਾਲਾਂਵਾਂ ਵਿਖੇ ਲਗਾਤਾਰ ਤਾਲਮੇਲ ਕਾਇਮ ਕਰਦਿਆਂ ਮੁਹਿੰਮ ਦੀ ਲਗਾਤਾਰਤਾ ਵਿਚ ਨਗਰ ਨਿਗਮ ਅਬੋਹਰ ਵੱਲੋਂ ਬੀਤੇ 2 ਦਿਨਾਂ ਵਿਚ 39 ਗਉਵੰਸ਼ ਨੂੰ ਗਉਸ਼ਾਲਾਵਾਂ ਵਿਖੇ ਭੇਜਿਆ ਗਿਆ ਹੈ ਜਿਸ ਵਿਚ 20 ਗਊਵੰਸ਼ ਨੂੰ ਪਿੰਡ ਸਾਬੂਆਣਾ ਵਿਖੇ ਚੱਲ ਰਹੀ ਗਉਸ਼ਾਲਾ ਵਿਚ ਅਤੇ 19 ਦੇ ਕਰੀਬ ਬੇਸਹਾਰਾ ਗਉਵੰਸ਼ ਨੂੰ ਜ਼ਿਲ੍ਹਾ ਐਨੀਮਲ ਵੈਲਫੇਅਰ ਸੋਸਾਇਟੀ ਸਲੇਮਸ਼ਾਹ ਵਿਖੇ ਭੇਜਿਆ ਗਿਆ।ਇਹ ਪਕੜੇ ਗਏ ਗਉਵੰਸ਼ ਨੂੰ ਪਿੰਡ ਸਲੇਮਸ਼ਾਹ ਵਿਚ ਚਲ ਰਹੀ ਕੈਟਲ ਪੋਂਡ ਦੇ ਮੈਂਬਰ ਸ੍ਰੀ ਦਿਨੇਸ਼ ਕੁਮਾਰ ਮੋਦੀ, ਨਰੇਸ਼ ਕੁਮਾਰ ਚਾਵਲਾ ਅਤੇ ਇੰਚਾਰਜ ਦੀ ਦੇਖ—ਰੇਖ ਵਿਚ ਉਤਰਵਾਇਆ ਗਿਆ। ਅੱਗੇ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰ ਦਿਨੇਸ਼ ਕੁਮਾਰ ਨੇ ਸ਼ਹਿਰ ਵਾਸੀਆਂ ਨੂੰਂ ਅਪੀਲ ਕੀਤੀ ਕਿ ਕੋਈ ਵੀ ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਬੇਸਹਾਰਾ ਨਾ ਛੱਡਣ ਤਾਂ ਜ਼ੋ ਸੜਕਾਂ *ਤੇ ਹੋ ਰਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਇਸਦੇ ਨਾਲ ਉਨ੍ਹਾਂ ਗਊਸ਼ਾਲਾ ਨੂੰ ਗਉਵੰਸ਼ ਲਈ ਵੱਧ ਤੋਂ ਵੱਧ ਪਰਾਲੀ ਫੀਡ ਵਜੋਂ ਦੇਣ ਲਈ ਕਿਹਾ ਤਾਂ ਜ਼ੋ ਇਸ ਨਾਲ ਪਰਾਲੀ ਨੂੰ ਅੱਗ ਲਗਣ ਤੋਂ ਬਚਾਇਆ ਜਾ ਸਕੇ ਅਤੇ ਵਾਤਾਵਰਣ ਨੂੰ ਦੁਸ਼ਿਤ ਹੋਣ ਤੋਂ ਬਚਾਇਆ ਜਾ ਸਕੇ।ਇਸ ਦੇ ਨਾਲ—ਨਾਲ ਪਸ਼ੂਆਂ ਦੀ ਖੁਰਾਕ ਵਜੋਂ ਪਰਾਲੀ ਨੂੰ ਵਰਤੋਂ ਵਿਚ ਲਿਆਂਦਾ ਜਾ ਸਕੇ ਅਤੇ ਪਰਾਲੀ ਦਾ ਯੋਗ ਤਰੀਕੇ ਨਾਲ ਨਿਪਟਾਰਾ ਕੀਤਾ ਜਾ ਸਕੇ।