ਬੱਸੀ ਪਠਾਣਾਂ, 18 ਅਕਤੂਬਰ : 'ਮੇਰੀ ਮਿੱਟੀ ਮੇਰਾ ਦੇਸ਼' ਮੁਹਿੰਮ .ਡੀ.ਪੀ.ਓ ਰਵਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕਡਰੀ ਸਕੂਲ, ਲੜਕੇ, ਬੱਸੀ ਪਠਾਣਾਂ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵਿਧਾਇਕ ਰੁਪਿੰਦਰ ਸਿੰਘ ਹੈਪੀ ਬਤੌਰ ਮੁੱਖ ਮਹਿਮਾਨ ਅਤੇ ਐਸ.ਡੀ.ਐਮ. ਸੰਜੀਵ ਕੁਮਾਰ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਵਲੋਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੂੰ ਪਿੰਡਾਂ ਤੋਂ ਲਿਆਂਦੀ ਮਿੱਟੀ ਸੌਂਪੀ ਗਈ। ਇਨ੍ਹਾਂ ਪਿੰਡਾਂ 'ਚ ਸ਼ਹੀਦ ਤਰਨਦੀਪ ਸਿੰਘ ਦਾ ਪਿੰਡ ਕਮਾਲੀ, ਤਾਰਾ ਸਿੰਘ ਦਾ ਸ਼ੇਰਗੜ੍ਹ ਬਾੜਾ, ਦਿਲਬਾਗ ਸਿੰਘ ਦਾ ਰੁਪਾਲ ਹੇੜੀ, ਕਰਤਾਰ ਸਿੰਘ ਦਾ ਹਿੰਮਤਪੁਰਾ, ਚਰਨ ਸਿੰਘ ਦਾ ਮਹੱਦੀਆਂ ਅਤੇ ਆਤਮਾ ਸਿੰਘ ਦਾ ਭਟੇੜੀ ਸ਼ਾਮਿਲ ਹਨ। ਇਸ ਮੌਕੇ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਦਸਿਆ ਕਿ ਅਜ਼ਾਦੀ ਕਾ ਅੰਮ੍ਰਿਤ ਮਹਾਂ ਉਤਸਵ ਅਧੀਨ " ਮੇਰੀ ਮਾਟੀ ਮੇਰਾ ਦੇਸ਼ " ਪ੍ਰੋਗਰਾਮ ਆਪਣੇ ਮਹਾਨ ਸ਼ਹੀਦਾਂ ਨੂੰ ਸਨਮਾਨ ਦੇਣ ਦਾ ਉਪਰਾਲਾ ਹੈ ਅਤੇ ਅਜਿਹੇ ਪ੍ਰੋਗਰਾਮ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਹੋਰ ਮਜਬੂਤ ਬਣਾਉਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ਭਰ ਵਿੱਚ " ਅੰਮ੍ਰਿਤ ਕਲਸ਼ ਯਾਤਰਾ" ਕੱਢ ਕੇ ਦੇਸ਼ ਦੀ ਰਾਜਧਾਨੀ ਦਿੱਲੀ ਭੇਜਣ ਲਈ ਇਕੱਤਰ ਕੀਤੀ ਮਿੱਟੀ ਨਾਲ ਨੈਸ਼ਨਲ ਵਾਰ ਮੈਮੋਰੀਅਲ ਦਿੱਲੀ ਵਿਖੇ " ਅੰਮ੍ਰਿਤ ਵਾਟਿਕਾ " ਦਾ ਨਿਰਮਾਣ ਕੀਤਾ ਜਾਵੇਗਾ ਜੋ ਕਿ ‘ਇਕ ਭਾਰਤ, ਸ੍ਰੇਸ਼ਠ ਭਾਰਤ" ਦਾ ਸ਼ਾਨਦਾਰ ਪ੍ਰਤੀਕ ਬਣੇਗੀ। "ਮੇਰੀ ਮਾਟੀ ਮੇਰਾ ਦੇਸ਼ " ਪ੍ਰੋਗਰਾਮ ਤਹਿਤ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪਿੰਡਾਂ ਵਿੱਚੋਂ ਮਿੱਟੀ ਇਕੱਠੀ ਕੀਤੀ ਗਈ ਹੈ ਅਤੇ ਇਕੱਠੀ ਕੀਤੀ ਗਈ ਮਿੱਟੀ ਇੱਕੋ ਥਾਂ ਕਲਸ ਵਿੱਚ ਪਾ ਕੇ ਚੰਡੀਗੜ੍ਹ ਭੇਜੀ ਜਾਵੇਗੀ ਅਤੇ ਫਿਰ ਇਹ ਮਿੱਟੀ ਦਿੱਲੀ ਵਿਖੇ ਭੇਜ ਦਿੱਤੀ ਜਾਵੇਗੀ ਜਿਥੇ ਕਿ ਇਹ ਮਿੱਟੀ ਅੰਮ੍ਰਿਤ ਵਾਟਿਕਾ ਵਿੱਚ ਮਿਲਾ ਦਿੱਤੀ ਜਾਵੇਗੀ। ਹਲਕਾ ਵਿਧਾਇਕ ਨੇ ਦੱਸਿਆ ਕਿ ਵੱਖ-ਵੱਖ ਪਿੰਡਾਂ 'ਚ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਰਕ ਵੀ ਬਣਾਏ ਜਾਣਗੇ। ਜਿਸ ਨਾਲ ਦੇਸ਼ ਦੇ ਨੌਜਵਾਨ ਅਤੇ ਆਉਣ ਵਾਲੀ ਪੀੜ੍ਹੀ, ਦੇਸ਼ ਭਗਤਾਂ, ਵੀਰ ਯੋਧਿਆਂ ਅਤੇ ਸ਼ਹੀਦਾਂ ਵੱਲੋਂ ਦੇਸ਼ ਦੀ ਖ਼ਾਤਿਰ ਦਿੱਤੀਆਂ ਕੁਰਬਾਨੀਆਂ ਨੂੰ ਚੰਗੀ ਤਰ੍ਹਾਂ ਜਾਣ ਸਕਣਗੇ। ਇਸ ਮੌਕੇ ਪ੍ਰਿੰਸੀਪਲ ਸਰਬਜੀਤ ਕੌਰ, ਲੈਕਚਰਾਰ ਰੂਪਪ੍ਰੀਤ ਕੌਰ, ਸੁਪਰਡੈਂਟ ਨਵਨੀਤ ਕੁਮਾਰ, ਪੰਚਾਇਤ ਸਕੱਤਰ ਦਲਵੀਰ ਸਿੰਘ, ਆਮ ਆਦਮੀ ਪਾਰਟੀ ਦੇ ਕੌਂਸਲਰ ਰਾਜ ਪੂਰੀ, ਜਸਵੀਰ ਸਿੰਘ ਢਿੱਲੋ, ਅਸ਼ੋਕ ਟੂਲਾਨੀ, ਕੌਂਸਲਰ ਰਜਨੀ ਟੂਲਾਨੀ, ਕੌਂਸਲਰ ਬਿੰਦੂ, ਕੌਂਸਲਰ ਪਰਵਿੰਦਰ ਸਿੰਘ, ਕੌਂਸਲਰ ਹਰਦੀਪ ਕੌਰ ਢਿੱਲੋ, ਜਸਵਿੰਦਰ ਪਿੰਕਾ, ਇੰਦਰਜੀਤ ਸਿੰਘ ਜ਼ਿਲ੍ਹਾ ਇੰਚਾਰਜ ਸੋਸ਼ਲ ਮੀਡੀਆ, ਰਾਜੀਵ ਕੁਮਾਰ, ਅਮਰਿੰਦਰ ਸਿੰਘ ਮਿੰਟੂ, ਹਰਪ੍ਰੀਤ ਧੀਮਾਨ, ਅੰਮ੍ਰਿਤਪਾਲ ਸਿੰਘ ਬਾਜਵਾ, ਰਿੰਕੂ ਬਾਜਵਾ, ਸੁੱਖੀ ਬੈਦਵਾਣ, ਕਸ਼ਮੀਰ ਸਿੰਘ ਰੁਸ਼ਪਿੰਦਰ ਸਿੰਘ ਅਮਰਜੀਤ ਸਿੰਘ ਮੈੜਾ, ਮਨਪ੍ਰੀਤ ਸਿੰਘ ਸੋਮਲ ਸਮੇਤ ਪਤਵੰਤੇ ਹਾਜ਼ਰ ਸਨ।