ਬਰਨਾਲਾ, 18 ਅਕਤੂਬਰ : ਸਿਹਤ ਵਿਭਾਗ ਬਰਨਾਲਾ ਵੱਲੋਂ ਖਾਣ ਪੀਣ ਦੀਆਂ ਵਸਤੂਆਂ ਦੀ ਜਾਂਚ ਸਬੰਧੀ ਕੀਤੀ ਜਾਂਦੀਆਂ ਗਤੀਵਿਧੀਆਂ ਦੀ ਸਮਿਖੀਆ ਕਰਨ ਲਈ ਬਣਾਈ ਗਈ “ਫੂਡ ਸੇਫਟੀ ਜ਼ਿਲ੍ਹਾ ਪੱਧਰੀ ਐਡਵਾਇਜਰੀ ਕਮੇਟੀ ਦੀ ਮੀਟਿੰਗ ਐਡੀਸ਼ਨਲ ਡਿਪਟੀ ਕਮਿਸ਼ਨਰ (ਜ) ਬਰਨਾਲਾ ਸ਼੍ਰੀ ਸਤਵੰਤ ਸਿੰਘ ਦੀ ਪ੍ਰਧਾਨਗੀ ਹੇਠ ਡੀ.ਸੀ.ਦਫ਼ਤਰ ਵਿਖੇ ਕੀਤੀ ਗਈ। ਇਸ ਸਬੰਧੀ ਸਤਵੰਤ ਸਿੰਘ ਏ.ਡੀ.ਸੀ.(ਜ) ਬਰਨਾਲਾ ਨੇ ਦੱਸਿਆ ਕਿ ਫੂਡ ਸੇਫਟੀ ਜ਼ਿਲ੍ਹਾ ਪੱਧਰੀ ਐਡਵਾਇਜਰੀ ਵੱਲੋਂ “ਈਟ ਰਾਇਟ ਇਨੀਸ਼ਿਅੇਟਵ” ਤਹਿਤ ਸਬਜ਼ੀ ਮੰਡੀ ਦੀ ਸਰਟੀਫਿਕੇਸ਼ਨ, ਕੈਂਪਸ ਕੰਟੀਨ ਸਰਟੀਕੇਫਸ਼ਨ, ਫੂਡ ਸਟਰੀਟ ਹੱਬ, ਈਟ ਰਾਇਟ ਸਕੂਲ ਹੱਬ ਜਿਹੇ ਵੱਖ ਵੱਖ ਵਿਸ਼ਿਆਂ ਸਬੰਧੀ ਵਿਸਥਾਰ ਸਹਿਤ ਚਰਚਾ ਕੀਤੀ ਗਈ। ਇਸ ਮੌਕੇ ਡਾ. ਜਸਪ੍ਰੀਤ ਗਿੱਲ ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਫੂਡ ਸੇਫਟੀ ਐਕਟ ਤਹਿਤ ਤਿਓਹਾਰਾਂ ਦੇ ਮੱਦੇਨਜਰ ਖਾਣ ਪੀਣ ਵਾਲੀਆਂ ਵਸਤੂਆਂ ਦੀ ਜਾਂਚ ਅਤੇ ਗੁਣਵੱਤਾ ਸਬੰਧੀ ਵਿਸ਼ੇਸ਼ ਜਾਂਚ ਕੀਤੀ ਜਾ ਰਹੀ ਹੈ। ਸੀਮਾ ਰਾਣੀ ਫੂਡ ਸੇਫਟੀ ਅਫ਼ਸਰ ਨੇ ਦੱਸਿਆ ਕਿ ਜੇਕਰ ਕੋਈ ਵੀ ਇੱਛੁਕ ਫੂਡ ਸੇਫਟੀ ਸਬੰਧੀ ਆਨ-ਲਾਇਨ ਟ੍ਰੇਨਿੰਗ ਲੈਣਾ ਚਾਹੁੰਦਾ ਹੈ ਤਾਂ ਓਹ ਦਫ਼ਤਰ ਸਿਵਲ ਸਰਜਨ ਬਰਨਾਲਾ ਦੇ ਫੂਡ ਸੇਫਟੀ ਵਿੰਗ ਨਾਲ ਰਾਬਤਾ ਕਾਇਮ ਕਰ ਸਕਦਾ ਹੈ ਤਾਂ ਜਾਂ ਫੂਡ ਸੇਫਟੀ ਐਕਟ ਅਧੀਨ ਸਾਫ ਸਫ਼ਾਈ ਰੱਖਣ ਸਬੰਧੀ ਨਿਯਮਾਂ ਦੀ ਪਾਲਣਾ ਕੀਤੀ ਜਾ ਸਕੇ। ਇਸ ਮੌਕੇ ਜ਼ਿਲ੍ਹਾ ਪੱਧਰੀ ਸਿਹਤ ਐਡਵਾਇਜਰੀ ਦੇ ਸਮੂਹ ਮੈਂਬਰ ਹਾਜ਼ਰ ਸਨ।