ਪਰਾਲੀ ਦੇ ਸਹੀ ਪ੍ਰਬੰਧਣ ਕਿਸਾਨਾਂ, ਬੇਲਰਾਂ,ਅਤੇ ਫੈਕਟਰੀ ਅਧਿਕਾਰੀਆਂ ਦੀ ਤਾਲਮੇਲ ਮੀਟਿੰਗ ਕੀਤੀ


ਘਨੌਰ, 23 ਅਗਸਤ : ਕਿਸਾਨਾਂ, ਬੇਲਰਾਂ,ਅਤੇੇ ਫੈਕਟਰੀ ਅਧਿਅਕਾਰੀਆਂ ਦੀ ਤਾਲਮੇਲ ਮੀਟਿੰਗ ਅੱਜ ਖੇਤੀ ਵਿਰਾਸਤ ਮਿਸ਼ਨ ਵੱਲੋਂ ਕੇ, ਕੇ ਬਿਰਲਾ ਮੈਮੇਰੀਅਲ ਸੋਸਾਇਟੀ ਦੇ ਸਹਿਯੋਗ ਨਾਲ ਪਿੰਡ ਸੇਖੂਪੁਰ ਬਲਾਕ ਘਨੌਰ ਵਿੱਚ ਪ੍ਰੋਜੈਕਟ ਭੂਮੀ ਤਹਿਤ ਪਟਿਆਲਾ ਜਿਲੇ ਵਿਚ ਪਰਾਲੀ ਦੇ ਸਹੀ ਪ੍ਰਬੰਧਣ ਕਿਸਾਨਾਂ, ਬੇਲਰਾਂ,ਅਤੇ ਫੈਕਟਰੀ ਅਧਿਕਾਰੀਆਂ ਦੀ ਤਾਲਮੇਲ ਮੀਟਿੰਗ ਕੀਤੀ ਗਈ  । ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ,ਬੇਲਰ ਵਾਲੇ ਕਿਸਾਨਾਂ ਤੇ ਫੈਕਟਰੀ ਅਧਿਅਕਾਰੀਆਂ ਨੇ ਭਾਗ ਲਿਆ। ਕਿਸਾਨਾਂ ,ਬੇਲਰਾਂ ਤੇ ਅਧਿਕਾਰੀਆਂ ਨੇ ਪਰਾਲੀ ਦੇ ਪ੍ਰਬੰਧ ਵਿਚ ਆਉਣ ਵਾਲੀਆਂ ਸਮੱਸਿਆਵਾਂ ਉਤੇ ਚਰਚਾ ਕੀਤੀ ਤੇ ਸਮੱਸਿਆਵਾਂ ਦੇ ਹੱਲ ਲਈ ਆਪੋ ਆਪਣੇ ਆਪਣੇ ਆਪਣੇ ਸੁਝਾਅ ਦਿੱਤੇ। ਜਿਨ੍ਹਾਂ ਵਿੱਚ ਗੁਰਮੀਤ ਸਿੰਘ ਮੰਡੌਲੀ , ਹਰਜੀਤ ਸਿੰਘ ਲੱਖੋਮਾਜਰਾ ਗੁਰਮੀਤ ਸਿੰਘ ਬਿਹਾਵਲਪੁਰ, ਕਲਵੀਰ  ਸਿੰਘ, ਗੁਰਦੀਪ ਸਿੰਘ   ਨੇ ਆਪਣੇ ਵਿਚਾਰ  ਸਾਂਝੇ ਕੀਤੇ। ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਦੇ ਰਸ਼ਪਿੰਦਰ ਸਿੰਘ ਅਤੇ ਗੋਰਾ ਸਿੰਘ ਨੇ  ਵੀ ਵਿਸ਼ੇਸ ਤੌਰ ਤੇ ਪਹੁੰਚੇ ਤੇ ਕਿਸਾਨਾਂ ਨਾਲ ਅਪਣੇ ਕੀਮਤੀ  ਵਿਚਾਰ ਸਾਂਝੇ ਕੀਤੇ . ਇਸ ਤੋਂ ਬਿਨਾ ਖੇਤੀਬਾੜੀ ਵਿਭਾਗ ਤੋਂ ਏ.ਡੀ.ਓ ਅਨੁਰਾਗ , ਕਰਮਜੀਤ ਸਿੰਘ ਅਤੇ ਨਚੀਕਤਾ ਪੇਪਰ ਮਿੱਲ ਤੋਂ ਕੇਸਰ ਸਿੰਘ  ਨੇ ਹਾਜਰੀ ਲਵਾਈ ਤੇ ਕਿਸਾਨਾ ਨੂੰ ਸੰਬੋਧਨ ਕੀਤਾ  ਹਰਦੀਪ ਸਿੰਘ  ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਇਸ ਮੌਕੇ  ਕੇ.ਵੀ.ਐਮ. ਜਿਲਾ ਕੁਆਡੀਨੇਟਰ ਹਰਦੀਪ ਸਿੰਘ,  ਫੀਲਡ ਕੁਆਰਡੀਨੇਟ ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ ਤੇ ਸੁਖਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।