ਤਪਾ, 21 ਅਕਤੂਬਰ : ਐਮ.ਐਲ.ਏ. ਸ. ਲਾਭ ਸਿੰਘ ਉਗੋਕੇ ਦੀ ਅਗਵਾਈ ਹੇਠ ਚਲਾਈ ਜਾ ਰਹੀ ਹਰਿਆਵਲ ਮੁਹਿੰਮ ਤਹਿਤ ਯੂਨੀਵਰਸਿਟੀ ਕਾਲਜ ਢਿੱਲਵਾਂ ਵਿਖੇ ਰਾਊਡ ਗਲਾਸ ਫਾਊਡੇਸ਼ਨ ਅਤੇ ਪੰਚਾਇਤੀ ਵਿਭਾਗ ਦੇ ਸਹਿਯੋਗ ਨਾਲ 1000 ਤੋਂ ਵੱਧ ਬੂਟੇ ਲਗਾਏ ਗਏ। ਇਹ ਪੌਦੇ ਰਾਊਂਡ ਗਲਾਸ ਫਾਉਂਡੇਸ਼ਨ ਵਲੋਂ ਮੁਫ਼ਤ ਦਿੱਤੇ ਗਏ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਮਨਰੇਗਾ ਕਾਮਿਆਂ ਰਾਹੀਂ ਪੌਦੇ ਲਗਵਾਏ ਗਏ। ਇਸ ਮੌਕੇ ਐਮ.ਐਲ.ਏ. ਸ. ਲਾਭ ਸਿੰਘ ਉਗੋਕੇ ਵਲੋਂ ਰਵੀ ਢਿੱਲਵਾਂ, ਬਿੰਦਰ ਢਿੱਲਵਾਂ ਤੇ ਟੀਮ ਹਾਜ਼ਰ ਰਹੀ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਲਖਵਿੰਦਰ ਸਿੰਘ ਨੇ ਐਮ.ਐਲ.ਏ. ਲਾਭ ਸਿੰਘ ਉੱਗੋਕੇ ਅਤੇ ਟੀਮ, ਪਰੇਮਜੀਤ ਸਿੰਘ ਪ੍ਰੋਜੈਕਟ ਡਾਇਰੈਕਟਰ, ਰਾਊਂਡ ਗਲਾਸ ਫਾਊਡੇਸ਼ਨ, ਮਨਰੇਗਾ ਸੈਕਟਰੀ ਗੁਰਦੀਪ ਸਿੰਘ ਅਤੇ ਹੋਰ ਪਤਵੰਤਿਆਂ ਦਾ ਧੰਨਵਾਦ ਕੀਤਾ।