
ਰਾਏਕੋਟ, 10 ਜਨਵਰੀ, (ਰਘਵੀਰ ਸਿੰਘ ਜੱਗਾ) : ਖੇਤੀ ਮੰਡੀਕਰਨ ਨੀਤੀ ਖਰੜੇ ਦੇ ਵਿਰੋਧ ‘ਚ ਭਾਰਤੀ ਕਿਸਾਨ ਯੂਨੀਆ ਏਕਤਾ (ਡਕੌਂਦਾ) ਧਨੇਰ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਨੇੜਲੇ ਪਿੰਡ ਸ਼ੀਲੋਆਣੀ ਵਿਖੇ ਜਿਲ੍ਹਾ ਮੀਤ ਪ੍ਰਧਾਨ ਗੁਰਮਿੰਦਰ ਸਿੰਘ ਗੋਗੀ ਭੁੱਲਰ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਅਤੇ ਨਾਅਰਬਾਜੀ ਕੀਤੀ ਗਈ। ਇਸ ਮੌਕੇ ਗੁਰਮਿੰਦਰ ਸਿੰਘ ਗੋਗੀ ਭੁੱਲਰ ਨੇ ਕਿਸਾਨ ਆਗੂ ਜਗਜੀਤ ਸੁੰਘ ਡੱਲੇਵਾਲ ਦੇ ਮਰਨ ਵਰਤ ਪ੍ਰਤੀ ਕੇਂਦਰੀ ਹਕੂਮਤ ਦੇ ਲੋਕ ਵਿਰੌਧੀ ਵਤੀਰੇ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਚੁੱਪ ਚਪੀਤੇ ਮੁੜ ਲਾਗੂ ਕਰਨਾ ਚਾਹੁੰਦੀ ਹੈ, ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਐਮਐਸਪੀ, ਕਰਜ਼ਾ ਮੁਕਤੀ ਅਤੇ ਖੇਤੀ ਖਰੜੇ ਨੂੰ ਰੱਦ ਕਰੇ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਮੋਗਾ ਵਿਖੇ ਹੋਈ ਮਹਾ ਪੰਚਾਇਤ ਨੇ ਕਿਸਾਨ ਏਕਤਾ ਦਾ ਰਸਤਾ ਖੋਲ੍ਹ ਦਿੱਤਾ ਹੈ, ਜੋ ਕਿ ਸਵਾਗਤਯੋਗ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਵਿੱਚ ਅਗਰ ਤਿੰਨੋ ਮੋਰਚੇ ਇੱਕਠੇ ਹੁੰਦੇ ਹਨ ਤਾਂ ਕਿਸਾਨੀ ਸੰਘਰਸ਼ ਵਿੱਚ ਫਿਰ ਤੋਂ ਜਿੱਤ ਪ੍ਰਾਪਤ ਕਰੇਗਾ ਅਤੇ ਸਰਕਾਰਾਂ ਨੂੰ ਮੰਗਾਂ ਮੰਨਣ ਲਈ ਝੁਕਣ ਲਈ ਮਜ਼ਬੂਰ ਕਰੇਗਾ। ਇਸ ਸਮੇ ਸਰਪੰਚ ਰਾਜਦੀਪ ਸਿੰਘ, ਬੀਕੇਯੂ ਕਾਦੀਆ ਦੇ ਇਕਾਈ ਪ੍ਰਧਾਨ ਚਮਕੌਰ ਸਿੰਘ ,ਡੀਸੀ ਗਿੱਲ ,ਜੱਗੀ ਸਿੱਧੂ ,ਕਾਕਾ ਸੁਧਾਰੀਆਂ ,ਕਰਮਾ ਧਾਲੀਵਾਲ, ਹਰਪ੍ਰੀਤ ਸਿੰਘ ਔਲਖ, ਪਰਮਜੀਤ ਸਿੰਘ ਫੌਜੀ ,ਚੰਨਾ ਸਿੱਧੂ,ਨੇਕ ਸਿੰਘ ਸੁੱਖਾ ਸਿੱਧੂ ਆਦਿ ਵਰਕਰ ਸਾਥੀ ਹਾਜ਼ਰ ਸਨ। 13 ਜਨਵਰੀ ਨੂੰ ਤਹਿਸੀਲ ਕੇਂਦਰਾ ਤੇ ਖੇਤੀ ਖਰੜੇ ਦੀਆਂ ਕਾਪੀਆਂ ਫੂਕੀਆਂ ਜਾਣਗੀਆਂ।