- 197 ਥਾਂਵਾ’ਤੇ ਲ਼ਾਰਵਾ ਪਾਏ ਜਾਣ ਤੇ ਕਰਵਾਇਆ ਨਸ਼ਟ
ਫਾਜ਼ਿਲਕਾ 13 ਜੂਨ 2024 : ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਡੇਂਗੂ ਬਿਮਾਰੀ ਨੂੰ ਰੋਕਣ ਲਈ ਲਗਾਤਾਰ ਅਭਿਆਨ ਜਾਰੀ ਕੀਤਾ ਹੋਇਆ ਹੈ ਜਿਸ ਵਿਚ ਅਰਬਨ ਅਤੇ ਪੇਂਡੂ ਖੇਤਰ ਵਿਚ ਘਰਾ ਅਤੇ ਦੁਕਾਨਾਂ ਵਿਚ ਪਾਣੀ ਦੇ ਖੜੇ ਸਰੋਤਾ ਦੀ ਜਾਂਚ ਕੀਤੀ ਜਾ ਰਹੀ ਹੈ । ਸਿਵਲ ਸਰਜਨ ਡਾਕਟਰ ਚੰਦਰ ਸ਼ੇਖਰ ਕੱਕੜ ਨੇ ਲੋਕਾ ਨੂੰ ਅਪੀਲ ਕੀਤੀ ਕਿ ਲੋਕ ਆਪਣੀ ਜਿੰਮੇਵਾਰੀ ਸਮਝਣ ਅਤੇ ਵਿਭਾਗ ਨੂੰ ਸਹਿਯੋਗ ਕਰਨ ਤਾਕਿ ਮਿਲ ਜੁਲ ਕੇ ਇਸ ਬਿਮਾਰੀ ਤੇ ਜਿੱਤ ਹਾਸਿਲ ਕੀਤੀ ਜਾ ਸਕੇ । ਇਸ ਦੇ ਨਾਲ ਵਿਭਾਗ ਵਲੋ ਪਿੰਡਾ ਦੇ ਛਪੜਾ ਵਿਖੇ ਗੰਬੁਜੀਆ ਮੱਛੀਆਂ ਛੱਡਿਆ ਗਿਆ ਹਨ ਜੋ ਕਿ ਡੇਂਗੂ ਮੱਛਰ ਨੂੰ ਖਾਂਦੀ ਹੈ। ਸਿਵਲ ਸਰਜਨ ਨੇ ਕਿਹਾ ਕਿ ਗੰਬੂਜੀਆਂ ਮੱਛੀਆਂ ਮੱਛਰਾਂ ਦੇ ਲਾਰਵੇ ਨੂੰ ਖਤਮ ਕਰਨ ਦਾ ਬਾਇਓਲੋਜੀਕਲ ਸਾਧਨ ਹੈ। ਉਹਨਾਂ ਕਿਹਾ ਕਿ ਡਬਵਾਲਾ ਕਲਾ ਕਮਿਊਨਿਟੀ ਹੈਲਥ ਸੈਂਟਰ ਵਿਖੇ ਜਿਲ੍ਹਾ ਪੱਧਰ ਤੇ ਬਣਾਏ ਇਸ ਮੱਛੀ ਫਾਰਮ ਵਿੱਚ ਕਾਫੀ ਮਾਤਰਾ ਵਿੱਚ ਗੰਬੂਜੀਆਂ ਮੱਛੀਆਂ ਮੋਜੂਦ ਹਨ ਜਿਥੋਂ ਕਿ ਇਹਨਾਂ ਮੱਛੀਆਂ ਨੁੰ ਲੋੜ ਅਨੁਸਾਰ ਸ਼ਹਿਰਾਂ/ ਪਿੰਡਾਂ ਵਿੱਚ ਬਣੇ ਟੋਭਿਆਂ ਵਿੱਚ ਛੱਡਿਆ ਜਾਂਦਾ ਹੈ ਜਿਥੇ ਇਹ ਮੱਛੀਆਂ ਮੱਛਰਾਂ ਦੇ ਲਾਰਵੇ ਨੂੰ ਖਾ ਕੇ ਮੱਛਰਾਂ ਦੀ ਪੈਦਾਇਸ਼ ਹੋਣ ਤੋਂ ਰੋਕਦੀਆਂ ਹਨ। ਉਹਨਾਂ ਕਿਹਾ ਕਿ ਇਹ ਗੰਬੂਜੀਆਂ ਮੱਛੀ ਜੋ ਕਿ ਵਾਤਾਵਰਣ ਅਨੁਕੂਲ ਹੈ।ਇਹ ਮੱਛੀ 20-34 ਡਿਗਰੀ ਸੈਂਟੀਗੇਰਡ ਦੇ ਤਾਪਮਾਨ ਤੇ ਸਾਫ ਪਾਣੀ ਵਿੱਚ ਵਧੇਰੇ ਪਲਦੀ ਹੈ।ਇਸ ਮੱਛੀ ਦਾ ਜੀਵਨਕਾਲ 3 ਤੋਂ 5 ਸਾਲ ਤੱਕ ਹੁੰਦਾ ਹੈ। ਆਪਣੇ ਜੀਵਨਕਾਲ ਵਿੱਚ ਇੱਕ ਮੱਛੀ ਤਕਰੀਬਨ 1000 ਦੇ ਕਰੀਬ ਅੰਡੇ ਦਿੰਦੀ ਹੈ।ਗੰਬੂਜੀਆ ਮੱਛੀ ਰੋਜਾਨਾਂ 100 ਤੋਂ 300 ਮੱਛਰਾਂ ਦਾ ਲਾਰਵਾ ਖਾਂਦੀ ਹੈ।ਇਸ ਦਾ ਅਕਾਰ ਬਹੁਤ ਛੋਟਾ ਹੁੰਦਾ ਹੈ।ਇਸ ਮੱਛੀ ਨੂੰ ਇੱਕ ਜਗਾਂ ਤੋਂ ਦੂਸਰੀ ਜ੍ਹਗਾਂ ਤੇ ਅਸਾਨੀ ਨਾਲ ਲਿਜਾਇਆ ਜਾ ਸਕਦਾ ਹੈ। ਇਸ ਲਈ ਜਿਥੇ ਛੋਟੇ ਟੋਇਆਂ ਵਿਚ ਪਾਣੀ ਵਿਚ ਲਾਰਵਾ ਸਾਈਡਲ ਦਵਾਈ ਟੈਮੀਫਾਸ ਦਾ ਛਿੜਕਾਅ ਜਾਂ ਕਾਲਾ ਤੇਲ ਪਾ ਕੇ ਪਾਣੀ ਉੱਤੇ ਪਰਤ ਬਣਾ ਕੇ ਮੱਛਰਾਂ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕਦਾ ਹੈ,ਉਥੇ ਵੱਡੇ ਵੱਡੇ ਟੋਭਿਆਂ ਵਿੱਚ ਗੰਬੁਜੀਆਂ ਮੱਛੀਆਂ ਛੱਡ ਕੇ ਮੱਛਰਾਂ ਦੀ ਪੈਦਾਇਸ਼ ਨੁੰ ਰੋਕਿਆ ਜਾ ਸਕਦਾ ਹੈ। ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਪਿੰਡਾਂ ਵਿੱਚ ਜੇਕਰ ਵੱਡੇ ਵੱਡੇ ਟੋਭੇ ਹਨ ਤਾਂ ਉਹ ਨੇੜੇ ਦੀ ਸਿਹਤ ਸੰਸ਼ਥਾਂ ਨਾਲ ਸੰਪਰਕ ਕਰਕੇ ਉਹਨਾਂ ਵਿੱਚ ਗੰਬੁਜੀਆਂ ਮੱਛੀਆਂ ਜਰੂਰ ਛੱਡਵਾ ਲੈਣ। ਜਿਲਾ ਐਪੀਡੋਮੋਲੋਜਿਸਟ ਡਾ. ਸੁਨੀਤਾ ਕੰਬੋਜ ਨੇ ਕਿਹਾ ਕਿ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਘਰਾਂ ਦੀਆਂ ਛੱਤਾਂ ਤੇ ਪਏ ਟੁੱਟੇ-ਫੁੱਟੇ ਬਰਤਨਾਂ ਨੂੰ ਮੂੱਧਾ ਮਾਰਨ ਜਾਂ ਨਸ਼ਟ ਕਰਨ, ਕੂਲ਼ਰ, ਫਰਿਜ਼ਾਂ ਦੀਆਂ ਟਰੇਆਂ ਅਤੇ ਪੰਛੀਆਂ ਨੂੰ ਪਾਣੀ ਪਿਲਾਉਣ ਲਈ ਰੱਖੇ ਗਏ ਬਰਤਨਾਂ ਨੂੰ ਹਫਤੇ ਚ ਇਕ ਦਿਨ ਖਾਲੀ ਕਰਕੇ ਸੁਕਾਉਣ ਲਈ ਲੋਕ ਜਾਗਰੂਕ ਹੋਣ ਤਾਂ ਜੋ ਇਨਾਂ ਬਰਤਨਾਂ ਵਿੱਚ ਪਾਣੀ ਇਕੱਠਾ ਨਾ ਹੋ ਸਕੇ।ਉਹਨਾਂ ਕਿਹਾ ਕਿ ਘਰਾਂ ਦੇ ਆਲੇ ਦੁਆਲੇ ਖੜੇ ਪਾਣੀ ਵਿਚ ਕਾਲਾ ਤੇਲ ਪਾਇਆ ਜਾਵੇ । ਖੁਸ਼ਕ ਦਿਵਸ ਦੇ ਮੋਕੇ ਤੇਂ ਸਿਹਤ ਟੀਮਾਂ ਵੱਲੋ ਜਿਲੇ ਵਿਚ ਪਿਛਲੇ 2 ਮਹੀਨੇ ਵਿੱਚ 18215,ਘਰਾਂ ਵਿਚ ਪਾਣੀ ਦੇ ਖੜੇ ਸਰੋਤਾ ਦੀ ਚੈਕਿੰਗ ਕੀਤੀ ਗਈ ਅਤੇ ਘਰਾਂ ਵਿਚ 197 ਮੱਛਰਾਂ ਦਾ ਲਾਰਵਾ ਪਾਏ ਜਾਣ ਤੇਂ ਲਾਰਵਾ ਨਸ਼ਟ ਕਰਵਾਇਆ ਗਿਆ ਅਤੇ ਘਰ ਮਾਲਕਾਂ ਨੂੰ ਡੇਂਗੂ ਪ੍ਰਤੀ ਸਾਵਧਾਨੀਆ ਵਰਤਣ ਸਬੰਧੀ ਜਾਗਰੂਕ ਵੀ ਕੀਤਾ ਗਿਆ।ਉਹਨਾਂ ਕਿਹਾ ਕਿ ਬਾਰਸ਼ਾਂ ਤੋਂ ਬਾਦ ਘਰਾਂ ਵਿੱਚ ਲਾਰਵਾ ਮਿਲਣ ਦੀ ਤਦਾਦ ਵੱਧ ਰਹੀ ਹੈ।ਇਸ ਲਈ ਲੋਕ ਇਸ ਗੱਲ ਵੱਲ ਖੁਦ ਧਿਆਨ ਦੇਣ। ਸਿਹਤ ਕਰਮਚਾਰੀ ਸੁਖਜਿੰਦਰ ਸਿੰਘ ਅਤੇ ਰਾਵਿੰਦਰ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਵਿੱਚ ਬਰੀਡਿੰਗ ਚੇਕਰ ਦੀ ਮਦਦ ਨਾਲ ਰੋਜ ਘਰਾ ਦਾ ਸਰਵੇ ਕੀਤਾ ਜਾ ਰਿਹਾ ਹੈ।