- ਪੰਜਾਬ ਇਮੇਜ (ਵੈੱਬ ਪੋਰਟਲ) ਦੀ ਟੀਮ ਨੇ ਪਾਲੀ ਖਾਦਿਮ ਨੂੰ ਕੌਮੀ ਐਵਾਰਡ ਮਿਲਣ ਦੀਆਂ ਦਿੱਤੀਆਂ ਮੁਬਾਰਕਾਂ
ਲੁਧਿਆਣਾ, 05 ਸਤੰਬਰ : ਅਧਿਆਪਕ ਦਿਵਸ ਤੇ ਰਾਸ਼ਟਰਪਤੀ ਭਵਨ ਨਵੀਂ ਦਿੱਲੀ ਵਿਖੇ ਕਰਵਾਏ ਗਏ ਇੱਕ ਸਮਾਗਮ ‘ਚ ਦੇਸ਼ ਦੇ ਰਾਸਟਰਪਤੀ ਸ੍ਰੀਮਤੀ ਦਰੋਪਤੀ ਮੁਰਮੂ ਵੱਲੋਂ ਅੱਜ ਅਧਿਆਪਕ ਦਿਵਸ ਤੇ ਸਿੱਖਿਆ ਦੇ ਖੇਤਰ ‘ਚ ਆਪਣਾ ਵਡਮੁੱਲਾ ਯੋਗਦਾਨ ਪਾਉੇਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ਦੇ ਤਹਿਤ ਪੰਜਾਬ ਤੋਂ ਅਹਿਮਦਗੜ੍ਹ ਸ਼ਹਿਰ ਦੇ ਨਿਵਾਸੀ ਲੇਖਕ ਅੰਮ੍ਰਿਤਪਾਲ ਸਿੰਘ ਪਾਲੀ ਖਾਦਿਮ ਨੂੰ ਕੌਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਅਧਿਆਪਕ ਅੰਮ੍ਰਿਤਪਾਲ ਸਿੰਘ ‘ਪਾਲੀ ਖਾਦਿਮ’ ਦੀ ਇਸ ਪ੍ਰਾਪਤੀ ਤੇ ਸ਼ਹਿਰ ਅਹਿਮਦਗੜ੍ਹ ਮੰਡੀ ‘ਚ ਖੁਸ਼ੀ ਦਾ ਮਾਹੌਲ ਹੈ। ਪਾਲੀ ਖਾਦਿਮ ਅਧਿਆਪਕ ਹੋਣ ਦੇ ਨਾਲ ਨਾਲ ਹੋਰਨਾਂ ਗਤੀਵਿਧੀਆਂ ਵਿੱਚ ਵੀ ਸਰਗਰਮ ਰਹਿੰਦੇ ਹਨ, ਉੱਥੇ ਹੀ ਉਹ ਵੈੱਬ-ਪੋਰਟਲ ਪੰਜਾਬ ਇਮੇਜ਼ ਦੀ ਟੀਮ ਦੇ ਵੀ ਸਰਗਰਮ ਮੈਂਬਰ ਹਨ।
ਭਾਰਤ ’ਚ ਪਹਿਲਾ ਅਧਿਆਪਕ ਦਿਵਸ 5 ਸਤੰਬਰ 1962 ਨੂੰ ਮਨਾਇਆ ਗਿਆ
ਅੱਜ ਅਧਿਆਪਕ ਦਿਵਸ ਹੈ। ਇਹ ਦਿਹਾੜਾ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾ ਕਿ੍ਰਸ਼ਨ ਦੇ ਜਨਮ ਦਿਨ ਮੌਕੇ ਮਨਾਇਆ ਜਾਂਦਾ ਹੈ। ਉਨ੍ਹਾਂ ਦਾ ਜਨਮ 1888 ’ਚ ਹੋਇਆ ਸੀ। ਭਾਰਤ ’ਚ ਪਹਿਲਾ ਅਧਿਆਪਕ ਦਿਵਸ 5 ਸਤੰਬਰ 1962 ਨੂੰ ਮਨਾਇਆ ਗਿਆ ਸੀ। ਡਾ. ਰਾਧਾ ਕਿ੍ਰਸ਼ਨ ਨੇ ਉਸੇ ਵਰ੍ਹੇ 13 ਮਈ ਨੂੰ ਦੇਸ਼ ਦੇ ਦੂਜੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਿਆ ਸੀ। ਅੱਜ ਦੇ ਹੀ ਦਿਨ ਅਧਿਆਪਕਾਂ ਨੂੰ ਕੌਮੀ ਤੇ ਰਾਜ ਪੱਧਰ ’ਤੇ ਵੱਕਾਰੀ ਸਰਕਾਰੀ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾਂਦਾ ਹੈ। ਅਧਿਆਪਕ ਨਿਸ਼ਚਤ ਤੌਰ ’ਤੇ ਦੇਸ਼ ਦੇ ਨਿਰਮਾਤਾ ਹੁੰਦੇ ਹਨ। ਮਰਹੂਮ ਰਾਸ਼ਟਰਪਤੀ ਡਾ. ਅਬਦੁਲ ਕਲਾਮ ਅਧਿਆਪਕਾਂ ਦਾ ਡਾਢਾ ਸਤਿਕਾਰ ਕਰਦੇ ਸਨ। ਉਨ੍ਹਾਂ ਦਾ ਇਹੋ ਕਹਿਣਾ ਸੀ ਕਿ ਵਿਦਿਆਰਥੀਆਂ ਦੇ ਮੱਥਿਆਂ ’ਚ ਸੁਪਨੇ ਬੀਜਣ ਵਾਲੇ ਅਸਲ ’ਚ ਅਧਿਆਪਕ ਹੀ ਹੁੰਦੇ ਹਨ। ਅਧਿਆਪਕ ਦਿਵਸ ਤੇ ਕੇਂਦਰ ਸਰਕਾਰ ਪੰਜਾਬ ਦੇ ਅਧਿਆਪਕ ਅੰਮ੍ਰਿਤਪਾਲ ਸਿੰਘ (ਜੋ ਪਾਲੀ ਖ਼ਾਦਿਮ ਦੇ ਨਾਂ ਨਾਲ ਸਾਹਿਤ ਸਿਰਜਣਾ ਕਰਦੇ ਹਨ)
ਅਧਿਆਪਕ ਅੰਮ੍ਰਿਤਪਾਲ ਸਿੰਘ ‘ਪਾਲੀ ਖਾਦਿਮ’ ਦਾ ਪਿਛੋਕੜ ਅਤੇ ਪ੍ਰਾਪਤੀਆਂ
ਅਹਿਮਦਗੜ੍ਹ ਮੰਡੀ ਨਿਵਾਸੀ ਪੰਜਾਬੀ ਲੇਖਕ ਅੰਮ੍ਰਿਤਪਾਲ ਸਿੰਘ “ਪਾਲੀ ਖ਼ਾਦਿਮ “ ਸਕੂਲ ਸਿੱਖਿਆ, ਸਾਹਿੱਤ, ਲੋਕ ਕਲਾਵਾਂ ਤੇ ਅਧਿਆਪਨ ਵਿੱਚ ਸੋਲਾਂ ਕਲਾ ਸੰਪੂਰਨ ਸਮੁੱਚੇ ਪੰਜਾਬੀਆਂ ਲਈ ਮਾਣ ਮੱਤਾ ਅਧਿਆਪਕ ਹੈ, ਜਿਸ ਨੇ ਕੰਪਿਊਟਰ ਸਿੱਖਿਆ ਅਧਿਆਪਕ ਹੋਣ ਦੇ ਨਾਲ ਨਾਲ ਬੱਚਿਆਂ ਦੇ ਸਰਬਪੱਖੀ ਵਿਕਾਸ ਵਿੱਚ ਵੀ ਵੱਡਾ ਯੋਗਦਾਨ ਪਾਇਆ ਹੈ। ਅੰਮ੍ਰਿਤਪਾਲ ਸਿੰਘ “ਪਾਲੀ ਖ਼ਾਦਿਮ” ਇਸ ਵੇਲੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਛਪਾਰ (ਲੁਧਿਆਣਾ) ਵਿਖੇ ਐਮ. ਐੱਸ. ਸੀ (ਆਈ. ਟੀ.), ਐਮ. ਸੀ.ਏ., ਐਮ. ਏ (ਪੰਜਾਬੀ) ਕਰਨ ਉਪਰੰਤ ਕਿੱਤੇ ਵਜੋਂ ਕੰਪਿਊਟਰ ਅਧਿਆਪਕ ਵਜੋਂ ਪੜ੍ਹਾ ਰਿਹਾ ਹੈ। ਪੰਜਾਬੀ ਸਭਿਆਚਾਰ ਦੇ ਖੇਤਰ ਵਿੱਚ ਵੀ ਉਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਲੋਕ ਸਾਜਾਂ ਤੇ ਅਧਾਰਤ ਵੰਨਗੀ “ਫੋਕ ਆਰਕੈਸਟਰਾ” ਵਿਚ ਸਾਲ 2002 ਵਿੱਚ ਸੋਨ ਤਮਗਾ ਜਿੱਤਿਆ। ਪੰਜਾਬ ਦੇ ਲੋਕ ਸਾਜ਼ ਅਲਗੋਜੇ, ਢੱਡ, ਤੂੰਬੀ, ਤੂੰਬਾ,ਢੋਲਕੀ, ਬੁੱਗਦੂ,ਘੜਾ, ਆਦਿ ਵਜਾਉਣ ਦੇ ਨਾਲ ਨਾਲ ਉਹ ਪੰਜਾਬ ਦੇ ਲੋਕ ਨਾਚਾਂ ਦੀ ਬਾਰੀਕੀ ਨਾਲ ਤੱਥ ਭਰਪੂਰ ਗਿਆਨ ਰੱਖਦਾ ਹੈ। ਭੰਗੜਾ , ਮਲਵਈ ਗਿੱਧਾ, ਝੁੰਮਰ, ਜਿੰਦੂਆ,ਸੰਮੀ ਤੇ ਮਲਵਈ ਗਿੱਧਾ ਦੇ ਪਹਿਰਾਵੇ, ਮੁੱਦਰਾਵਾਂ, ਤਾਲਾਂ ਦੇ ਨਾਲ ਨਾਲ ਵਰਤੋਂ ਦੇ ਸਾਜੋ-ਸਮਾਨ ਦਾ ਵੀ ਗਿਆਨ ਰੱਖਦਾ ਹੈ। ਪਾਲੀ ਖ਼ਾਦਿਮ ਪੰਜਾਬੀ ਸਾਹਿਤ ਵਿੱਚ ਸਵੈ ਦੀ ਤਸਦੀਕ (ਗ਼ਜ਼ਲ ਸੰਗ੍ਰਹਿ ), ਸਾਡੀ ਕਿਤਾਬ (ਬਾਲ ਪੁਸਤਕ ) ਤੇ ਜਾਦੂ ਪੱਤਾ (ਬਾਲ ਨਾਵਲ ) ਭੇਂਟ ਕਰ ਚੁਕਾ ਹੈ। ਇੱਕ ਪੰਜਾਬੀ ਕਵੀ, ਲੇਖਕ ਅਤੇ ਲੋਕ ਕਲਾਕਾਰ ਬਣੇ ਅਧਿਆਪਕ, ਅੰਮ੍ਰਿਤਪਾਲ ਨੇ ICT ਪਰਵਾਜ਼ ਪ੍ਰੋਜੈਕਟ ਵਿੱਚ ਯੋਗਦਾਨ ਪਾਇਆ, ਜਿਸਦਾ ਉਦੇਸ਼ ਵਿਦਿਆਰਥੀਆਂ ਦੀ ਸਿੱਖਣ ਦੀ ਸਮਰੱਥਾ ਨੂੰ ਵਧਾਉਣਾ ਸੀ। ਉਨ੍ਹਾਂ ਦੇ ਸਾਥੀਆਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਬਹੁਪੱਖੀ ਅਤੇ ਪ੍ਰਤਿਭਾਸ਼ਾਲੀ ਅਧਿਆਪਕ ਹੈ ਅਤੇ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੈ। ਉਸ ਨੇ ਕੰਪਿਊਟਰ ਸਾਇੰਸ 'ਤੇ ਚਾਰ ਕਿਤਾਬਾਂ ਲਿਖੀਆਂ ਹਨ। ਅੰਮ੍ਰਿਤਪਾਲ ਨੂੰ 2021 ਵਿੱਚ ਸਟੇਟ ਅਵਾਰਡ ਵੀ ਮਿਲਿਆ ਸੀ। ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਕੰਪਿਊਟਰ ਦੀ ਸਿੱਖਿਆ ਦੇਣ ਦੇ ਨਾਲ-ਨਾਲ ਉਹ ਬਲਾਕ ਮੈਂਟਰ ਵਜੋਂ ਪੱਖੋਵਾਲ ਬਲਾਕ ਦੇ 36 ਕੰਪਿਊਟਰ ਅਧਿਆਪਕਾਂ ਦੇ ਪਿੱਛੇ ਮੋਹਰੀ ਰਿਹਾ ਹੈ। ਅੰਮ੍ਰਿਤਪਾਲ ਸਿੰਘ ਨੇ ਕੇਂਦਰ ਸਰਕਾਰ ਦੇ ਸਾਲਾਨਾ ਸੱਭਿਆਚਾਰਕ ਸਮਾਗਮ ਕਲਾ ਉਤਸਵ ਦੌਰਾਨ ਆਪਣੇ ਵਿਭਾਗ ਦੇ 215 ਵਿਦਿਆਰਥੀਆਂ ਨੂੰ ਮੈਡਲ ਹਾਸਲ ਕਰਨ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ (ਸੀਡਬਲਯੂਐਸਐਨ) ਸ਼੍ਰੇਣੀ ਤਹਿਤ ਆਪਣੇ ਸੰਸਥਾਨ ਲਈ 71 ਮੈਡਲ ਹਾਸਲ ਕਰਨ ਦਾ ਦਾਅਵਾ ਕੀਤਾ। ਖਾਲਸਾ ਗਲੋਬਲ ਰੀਚ ਫਾਊਂਡੇਸ਼ਨ (ਯੂਐਸਏ) ਨੇ ਉਨ੍ਹਾਂ ਨੂੰ 1 ਲੱਖ ਰੁਪਏ ਦੇ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ ਜਦਕਿ ਕੇਂਦਰੀ ਸੱਭਿਆਚਾਰਕ ਮਾਮਲਿਆਂ ਦੇ ਮੰਤਰਾਲੇ ਨੇ ਉਨ੍ਹਾਂ ਨੂੰ 2020-21 ਵਿੱਚ 5 ਲੱਖ ਰੁਪਏ ਦੀ ਫੈਲੋਸ਼ਿਪ ਦਿੱਤੀ ਸੀ। ਪੰਜਾਬੀ ਰੰਗ-ਮੰਚ ਵਿੱਚ ਵੀ ਉਹ ਅਣਗਿਣਤ ਨਾਟਕਾਂ ਵਿੱਚ ਭੂਮਿਕਾਵਾਂ ਨਿਭਾ ਚੁੱਕਾ ਹੈ। ਜਲੰਧਰ ਦੂਰਦਰਸ਼ਨ ਤੋਂ ਚਲਦੇ ਪ੍ਰੋਗਰਾਮ “ਲਿਸ਼ਕਾਰਾ” ਵਿੱਚ ਸਕਿੱਟਾਂ ਤੋਂ ਇਲਾਵਾ ਸੀਰੀਅਲ “ਮੈਂ ਗੂੰਗੀ ਨਹੀਂ” ਨਾਟਕ ਵਿੱਚ ਵੀ ਭੂਮਿਕਾ ਨਿਭਾ ਚੁੱਕਾ ਹੈ, ਪਹਿਲਾਂ ਉਸਨੂੰ ਪੰਜਾਬ ਸਰਕਾਰ ਨੇ ਉਸਨੂੰ ਰਾਜ ਪੱਧਰੀ ਸ਼੍ਰੋਮਣੀ ਅਧਿਆਪਕ ਐਵਾਰਡ ਦਿੱਤਾ ਹੋਇਆ ਹੈ। ਇਸ ਤੋਂ ਇਲਾਵਾ ਉਸਨੂੰ ਪੰਜਾਬੀ ਯੂਨੀ. ਪਟਿਆਲਾ ਤੋ ਸਾਲ-2002 ਫੋਕ ਆਰਕੈਸਟਰਾ ਵਿਚ ਸੋਨ ਤਮਗਾ ,ਪੰਜਾਬੀ ਯੂਨੀ. ਪਟਿਆਲਾ ਦੇ ਯੂਥ ਫੈਸਟੀਵਲ ਵਿੱਚ ਨਾਟਕ ਅਤੇ ਹਿਸਟਾਨਿਕਸ ਵਿੱਚ ਦੂਜਾ ਸਥਾਨ,ਪੰਜਾਬ ਯੂਨੀ.ਚੰਡੀਗੜ੍ਹ ਦੇ ਯੂਥ ਫੈਸਟੀਵਲ ਵਿੱਚ ਹਿਸਾਨਿਕਸ ਵਿੱਚ ਤੀਸਰਾ ਸਥਾਨ,ਬਾਬਾ ਫਰੀਦ ਨੈਸ਼ਨਲ ਮੁਕਾਬਲੇ ਵਿੱਚ ਨਾਟਕ ਪੇਸ਼ਕਾਰੀ ਵਿੱਚ ਪਹਿਲਾ ਸਥਾਨ, ਆਈਆਈਸੀਈ ਲੁਧਿਆਣਾ ਵੱਲੋਂ ਸਾਲ2004 ਵਿਚ ਮਲਵਈ ਗਿੱਧੇ ਵਿੱਚ ਪਹਿਲਾ ਸਥਾਨ ਹਾਸਲ ਕਰ ਚੁਕਾ ਹੈ।