ਪਟਿਆਲਾ, 02 ਅਕਤੂਬਰ : ਪਟਿਆਲਾ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਲਈ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਮਾਨ ਕਿਹਾ ਕਿ ਪਿੰਡਾਂ ਤੋਂ ਸ਼ਹਿਰ ਤੇ ਸ਼ਹਿਰ ਤੋਂ ਪਿੰਡਾਂ ਲਈ ਬੱਸਾਂ ਚਾਲੂ ਕੀਤੀ ਜਾਣਗੀਆਂ। ਇਹ ਬੱਸਾਂ 30-35 ਸੀਟਾਂ ਵਾਲੀ ਹੋਵੇਗੀ। ਪੰਜਾਬ ਵਿਚ 12 ਹਜ਼ਾਰ ਪਿੰਡ ਹਨ ਤੇ ਹਰ ਪਿੰਡ ਵਿਚ ਬੱਸਾਂ ਦਿੱਤੀਆਂ ਜਾਣਗੀਆਂ ਜਿਸ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲਣਗੇ। ਇਹ ਬੱਸਾਂ ਆਵਾਜਾਈ ਸਵੇਰੇ-ਦਪੁਹਿਰ ਤੇ ਸ਼ਾਮ ਨੂੰ ਹੋਵੇਗੀ। ਲੋਕਾਂ ਨੂੰ ਕਾਫੀ ਸਹੂਲਤ ਮਿਲੇਗੀ ਤੇ ਨੌਜਵਾਨਾਂ ਨੂੰ ਰੋਜ਼ਗਾਰ। ਸੀਐੱਮ ਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਬੱਸਾਂ ਦਿੱਤੀਆਂ ਜਾਣਗੀਆਂ ਜਿਸ ਨਾਲ ਉਨ੍ਹਾਂ ਨੂੰ ਕੰਮ ਮਿਲੇਗਾ। ਹਰ ਬੱਸ ਵਿਚ ਡਰਾਈਵਰ ਕੰਡਕਟਰ ਹੋਣ ਨਾਲ ਨੌਜਵਾਨਾਂ ਨੂੰ ਕੰਮ ਮਿਲੇਗਾ।ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਬੇਹਤਰੀਨ ਬੱਸਾਂ ਉਪਲਬਧ ਕਰਵਾਵਾਂਗੇ। ਨੌਜਵਾਨਾਂ ਲਈ 2000-3000 ਬੱਸਾਂ ਸਪਾਂਸਰ ਕੀਤੀਆਂ ਜਾਣਗੀਆਂ। ਇਕ ਬੱਸ ਵਿਚ 4-4 ਲੋਕ ਇਕੱਠੇ ਜਾ ਸਕਦੇ ਹਨ ਤੇ ਅਸੀਂ ਕੋਈ ਵਿਆਜ ਨਹੀਂ ਲਵਾਂਗੇ। ਮਾਨ ਨੇ ਕਿਹਾ ਕਿ, ਇਹ ਬੱਸਾਂ ਦੀ ਕਮਾਈ ਜਦੋਂ ਚੰਗੀ ਹੋ ਲੱਗ ਗਈ, ਉਦੋਂ ਨੌਜਵਾਨ ਸਾਨੂੰ ਪੈਸੇ ਮੋੜ ਦੇਣ, ਸਾਨੂੰ ਕੋਈ ਬਹੁਤੀ ਕਾਹਲੀ ਨਹੀ। ਉਨ੍ਹਾਂ ਕਿਹਾ ਕਿ- ਜਦੋਂ ਤੁਹਾਡੇ (ਨੌਜਵਾਨਾਂ) ਕੋਲ ਕਮਾਈ ਹੋ ਗਈ ਪੈਸੇ ਮੋੜ ਦਿਓ, ਉਹਦੇ ਬਾਅਦ ਬੱਸਾਂ ਤੁਹਾਡੀਆਂ। ਇਸ ਦੌਰਾਨ ਸੀਐੱਮ ਮਾਨ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਕੋਲ ਪੈਸਿਆਂ ਦਾ ਪੂਰਾ ਹਿਸਾਹ ਹੈ ਕਿ ਕਿੰਨਾ ਕਰਜ਼ਾ ਚੁੱਕਿਆ ਤੇ ਕਿਥੇ-ਕਿਥੇ ਖਰਚ ਕੀਤੇ ਹਨ। ਪੈਸਾ ਖਾਣਾ ਸਾਡੀ ਫਿਤਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਪੰਜਾਬ ਰਾਜਪਾਲ ਨੂੰ 50 ਹਜ਼ਾਰ ਕਰੋੜ ਰੁਪਏ ਦੇ ਕਰਜ਼ ਦਾ ਹਿਸਾਬ ਦੇਵਾਂਗੇ। ਮੁੱਖ ਮੰਤਰੀ ਭਗਵੰਤ ਮਾਨ ਅੱਗੇ ਕਿਹਾ ਕਿ ਪੰਜਾਬ ਕੋਲ ਪੈਸਿਆਂ ਦੀ ਕਮੀ ਨਹੀਂ ਹੈ, ਬੱਸ ਨੀਅਤ ਸਾਫ ਹੋਣੀ ਚਾਹੀਦੀ ਹੈ।