ਫਾਜਿਲਕਾ, 02 ਅਪ੍ਰੈਲ : ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੱਦੇਨਜਰ ਰੱਖਦੇ ਹੋਏ ਫਾਜਿਲਕਾ ਪੁਲਿਸ ਵੱਲੋਂ ਅੱਜ ਮਿਤੀ 02—04—2024 ਨੂੰ ਸਵੇਰੇ 11:00 ਵਜੇ ਤੋਂ ਬਾਅਦ ਦੁਪਹਿਰ 3:00 ਵਜੇ ਤੱਕ ਸਮੂਹ ਹਲਕਾ ਅਫਸਰਾਂ ਅਤੇ ਮੁੱਖ ਅਫਸਰਾਂ ਦੀ ਨਿਗਰਾਨੀ ਹੇਠ ਜਿਲ੍ਹਾ ਫਾਜਿਲਕਾ ਦੀਆਂ ਚਾਰੋ ਸਬ ਡਵੀਜਨਾਂ ਵਿੱਚ ਕਾਰਡਨ ਐਂਡ ਸਰਚ ਅਪ੍ਰੇਸ਼ਨ (CASO) ਚਲਾਇਆ ਗਿਆ। ਜਿਸ ਦੌਰਾਨ ਜਿਲ੍ਹਾ ਫਾਜਿਲਕਾ ਅਧੀਨ ਪੈਂਦੇ ਰੇਲਵੇ ਸਟੇਸ਼ਨਾਂ, ਬੱਸ ਸਟੈਂਡ, ਹੋਟਲਾਂ, ਪਾਰਕਿੰਗ ਏਰੀਆ ਅਤੇ ਹੋਰ ਸੰਵੇਦਨਸ਼ੀਲ ਏਰੀਆ ਦੀ ਚੈਕਿੰਗ ਕੀਤੀ ਗਈ ਹੈ। ਸਬ ਡਵੀਜਨ ਜਲਾਲਾਬਾਦ ਵਿੱਚ ਇਸ ਸਰਚ ਅਪ੍ਰੇਸ਼ਨ ਦੀ ਅਗਵਾਈ ਸ੍ਰੀ ਅੱਛਰੂ ਰਾਮ ਡੀ.ਐਸ.ਪੀ ਸਬ ਡਵੀਜਨ ਜਲਾਲਾਬਾਦ ਵੱਲੋਂ ਕੀਤੀ ਗਈ। ਜਿਸ ਦੌਰਾਨ ਮੁੱਖ ਅਫਸਰ ਥਾਣਾ ਅਮੀਰਖਾਸ, ਸਿਟੀ ਜਲਾਲਾਬਾਦ, ਸਦਰ ਜਲਾਲਾਬਾਦ ਅਤੇ ਵੈਰੋਕਾ ਦੀ ਨਿਗਰਾਨੀ ਹੇਠ ਵੱਖ ਵੱਖ ਪੁਲਿਸ ਪਾਰਟੀਆਂ ਗਠਿਤ ਕਰਕੇ ਸਬ ਡਵੀਜਨ ਜਲਾਲਾਬਾਦ ਅਧੀਨ ਪੈਂਦੇ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਹੋਟਲਾਂ, ਪਾਰਕਿੰਗ ਏਰੀਆ ਅਤੇ ਹੋਰ ਸੰਵੇਦਨਸ਼ੀਲ ਏਰੀਆ ਦੀ ਚੈਕਿੰਗ ਕੀਤੀ ਗਈ। ਸਬ ਡਵੀਜਨ ਫਾਜਿਲਕਾ ਵਿੱਚ ਸ੍ਰੀ ਸ਼ੁਬੇਗ ਸਿੰਘ ਡੀ.ਐਸ.ਪੀ ਫਾਜਿਲਕਾ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਿਟੀ ਫਾਜਿਲਕਾ, ਸਦਰ ਫਾਜਿਲਕਾ, ਖੂਈ ਖੇੜਾ ਅਤੇ ਅਰਨੀਵਾਲਾ ਵੱਲੋਂ ਵੱਖ ਵੱਖ ਪੁਲਿਸ ਕਰਮਚਾਰੀਆਂ ਦੀਆਂ ਟੀਮਾਂ ਬਣਾ ਕੇ ਸਰਚ ਅਭਿਆਨ ਚਲਾਇਆ ਗਿਆ। ਇਸੇ ਤਰਾਂ ਸਬ ਡਵੀਜਨ ਅਬੋਹਰ ਵਿਖੇ ਸ੍ਰੀ ਅਰੁਣ ਮੁੰਡਨ ਡੀ.ਐਸ.ਪੀ ਅਬੋਹਰ ਸ਼ਹਿਰੀ ਅਤੇ ਸ੍ਰੀ ਸੁਖਵਿੰਦਰ ਸਿੰਘ ਡੀ.ਐਸ.ਪੀ. ਅਬੋਹਰ ਦਿਹਾਤੀ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਿਟੀ-1 ਅਬੋਹਰ, ਸਿਟੀ-2 ਅਬੋਹਰ ਅਤੇ ਖੂਈਆਂ ਸਰਵਰ, ਸਦਰ ਅਬੋਹਰ ਅਤੇ ਬਹਾਵ ਵਾਲਾ ਵੱਲੋਂ ਸਰਚ ਅਭਿਆਨ ਚਲਾਇਆ ਗਿਆ। ਇਸ ਅਪ੍ਰੇਸ਼ਨ ਦੌਰਾਨ ਫਾਜ਼ਿਲਕਾ ਦੀਆਂ ਚਾਰੋ ਸਬ ਡਵੀਜ਼ਨਾਂ ਵਿੱਚ BSF ਅਤੇ ਪੁਲਿਸ ਜਵਾਨਾਂ ਦੀਆਂ ਕੁੱਲ 13 ਪੁਲਿਸ ਪਾਰਟੀਆਂ ਵੱਲੋਂ 198 ਸ਼ੱਕੀ ਵਿਅਕਤੀਆਂ ਨੂੰ ਚੈਕ ਕੀਤਾ ਗਿਆ, ਜਿਹਨਾਂ ਵਿੱਚੋਂ 02 ਵਿਅਕਤੀਆਂ ਨੂੰ ਰਾਊਂਡਅੱਪ ਕੀਤਾ ਗਿਆ ਹੈ। ਇਸੇ ਤਰਾਂ 08 ਰੇਲਵੇ ਸਟੇਸ਼ਨ ਅਤੇ 11 ਬੱਸ ਸਟੈਂਡ ਚੈਕ ਕੀਤੇ ਗਏ ਹਨ ਅਤੇ 120 ਵਹੀਕਲ ਵਾਹਨ ਐਪ ਦੀ ਮਦਦ ਨਾਲ ਚੈਕ ਕੀਤੇ ਗਏ ਹਨ। ਇਸ ਅਪ੍ਰੇਸ਼ਨ ਬਾਰੇ ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਾਜਿਲਕਾ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਤੇ ਨੱਥ ਪਾਉਣ ਲਈ ਜਿਲ੍ਹਾ ਫਾਜਿਲਕਾ ਦੀਆਂ ਚਾਰੋ ਸਬ-ਡਵੀਜਨਾਂ ਵਿੱਚ ਕਾਰਡਨ ਐਂਡ ਸਰਚ ਅਭਿਆਨ ਚਲਾਇਆ ਗਿਆ ਹੈ। ਉਹਨਾਂ ਕਿਹਾ ਕਿ ਨਸ਼ੇ ਦਾ ਕੰਮ ਕਰਨ ਵਾਲਿਆਂ ਅਤੇ ਮਾੜੇ ਅਨਸਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ।