ਮਹਿਲ ਕਲਾਂ,03 ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਇੰਨਕਲਾਬੀ ਮਾਰਕਸਵਾਦੀ ਪਾਰਟੀ ਭਾਰਤ ਜ਼ਿਲ੍ਹਾ ਬਰਨਾਲਾ ਵੱਲੋਂ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਜਨਤਕ ਮਸਲਿਆਂ ਨੂੰ ਲੈਕੇ ਇੱਕ ਮੰਗ ਪੱਤਰ, ਪ੍ਰਧਾਨ ਮੰਤਰੀ ਦੇ ਨਾਂ ਅਤੇ ਇੱਕ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਤੇ ਦੋ ਮੰਗ ਪੱਤਰ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੁੱਕੂ ਮਹਿਲ ਖੁਰਦ, ਮਾਸਟਰ ਮਲਕੀਤ ਸਿੰਘ ਵਜੀਦਕੇ ਕਲਾਂ ਜ਼ਿਲ੍ਹਾ ਸਕੱਤਰ, ਮਾਸਟਰ ਮਨੋਹਰ ਲਾਲ ਜ਼ਿਲ੍ਹਾ ਖਜ਼ਾਨਚੀ ਦੀ ਅਗਵਾਈ ਹੇਠ ਡੀਸੀ ਬਰਨਾਲਾ ਨੂੰ ਦਿੱਤੇ ਗਏ। ਪ੍ਰਧਾਨ ਮੰਤਰੀ ਨੂੰ ਭੇਜੇ ਪੱਤਰ ਵਿੱਚ ਪੰਜਾਬ ਸਬੰਧੀ ਮੁੱਖ ਮੰਗਾਂ ਜਿਵੇਂ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ, ਦਰਿਆਈਂ ਪਾਣੀ ਦੀ ਨਿਆਂ ਸੰਗਤ ਵੰਡ, ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ, ਘੱਟ ਗਿਣਤੀਆਂ ਮੁਸਲਮਾਨਾਂ, ਇਸਾਈਆਂ ਤੇ ਹਿੰਸਕ ਘਟਨਾਵਾਂ ਬੰਦ ਕਰਵਾਉਣ ਲਈ, ਦੇਸ਼ੀ ਬਦੇਸੀ ਕੰਪਨੀਆਂ ਵੱਲੋਂ ਕੁਦਰਤੀ ਸੋਮਿਆਂ ਦੀ ਕੀਤੀ ਜਾ ਰਹੀ ਤਬਾਹੀ ਬੰਦ ਕਰਵਾਉਣ ਅਤੇ ਪੰਜਾਬ ਸਰਕਾਰ ਨਾਲ ਸਬੰਧਿਤ ਮਸਲੇ ਜਿਵੇਂ ਸਥਾਈ ਰੁਜ਼ਗਾਰ ਜਾਂ ਬੇਰੁਜ਼ਗਾਰੀ ਭੱਤਾ ਢੁਕਵੀਂਆਂ ਉਜ਼ਰਤਾਂ, ਮੁਹੱਲਾ ਕਲੀਨਿਕਾਂ ਦੀ ਥਾਂ ਹਸਪਤਾਲ ਅਤੇ ਸਿਹਤ ਕੇਂਦਰਾਂ ਦੀ ਹਾਲਤ ਵਿੱਚ ਸੁਧਾਰ ਕਰਨ ਲਈ, ਸੂਬੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਵਿੱਚ ਸੁਧਾਰ ਕਰਨ ਲਈ, ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕਰਨ ਵਾਲੇ ਰਾਜਸੀ ਨੇਤਾਵਾਂ ਅਤੇ ਨੌਕਰਸ਼ਾਹਾਂ ਖ਼ਿਲਾਫ਼ ਕਾਰਵਾਈ ਕਰਨ ਸਬੰਧੀ ਆਦਿ ਮੰਗਾਂ ਸਬੰਧੀ ਮੰਗ ਪੱਤਰ ਦਿੱਤੇ ਗਏ। ਇਸ ਮੌਕੇ ਉਕਤ ਆਗੂਆਂ ਤੋਂ ਇਲਾਵਾ ਜ਼ਿਲ੍ਹਾ ਕਮੇਟੀ ਮੈਂਬਰ ਭੋਲ਼ਾ ਸਿੰਘ ਕਲਾਲਮਾਜਰਾ , ਮਲਕੀਤ ਸਿੰਘ ਬਰਨਾਲਾ,ਪ੍ਰੀਤਮ ਸਿੰਘ ਵਜੀਦਕੇ ਕਲਾਂ,ਹੰਸ ਰਾਜ, ਚਮਕੌਰ ਸਿੰਘ, ਹਰਚਰਨ ਸਿੰਘ ਬਰਨਾਲਾ, ਸੁਖਦੇਵ ਸਿੰਘ ਕੱਟੂ, ਸਾਧੂ ਸਿੰਘ ਛੀਨੀਵਾਲ, ਗੁਰਚਰਨ ਸਿੰਘ ਬਰਨਾਲਾ, ਅਜੈਬ ਸਿੰਘ ਚੀਮਾ ਆਦਿ ਆਗੂ ਹਾਜ਼ਰ ਸਨ।