ਮੁੱਲਾਂਪੁਰ ਦਾਖਾ, 6 ਸਤੰਬਰ (ਸਤਵਿੰਦਰ ਸਿੰਘ ਗਿੱਲ) : ਸੀ.ਪੀ.ਆਈ (ਐਮ) ਵੱਲੋਂ 1 ਸਤੰਬਰ ਤੋਂ 7 ਸਤੰਬਰ ਤੱਕ ਚਲਾਈ ਗਈ ਜਨਤਕ ਮੁਹਿੰਮ ਤਹਿਤ ਮਹਿੰਗਾਈ, ਬੇਰੁਜਗਾਰੀ , ਸਿਹਤ ਸਹੂਲਤਾਂ, ਸਸਤੀ ਵਿਦਿਆ, ਨਸ਼ਿਆ ਖਿਲਾਫ, ਕਰਪਸ਼ਨ ਅਤੇ ਹੜ੍ਹਾਂ ਨਾਲ ਪੰਜਾਬ ਅੰਦਰ ਹੋਈ ਤਬਾਹੀ ਦੇ ਯੋਗ ਮੁਆਵਜੇ ਦੀ ਮੰਗ ਕਰਦਿਆਂ ਨਾਇਬ ਤਹਿਸੀਲਦਾਰ ਅਮਨਦੀਪ ਸਿੰਘ ਮੁੱਲਾਂਪੁਰ ਦਾਖਾ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਇੱਕ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਤਹਿਸੀਲ ਸਕੱਤਰ ਕ੍ਰਿਪਾਲ ਸਿੰਘ ਪਮਾਲੀ ਅਤੇ ਸੂਬਾ ਕਮੇਟੀ ਮੈਂਬਰ ਸਤਿਨਾਮ ਸਿੰਘ ਬੜੈਚ ਨੇ ਦੱਸਿਆ ਕਿ ਮੰਗ ਪੱਤਰ ਰਾਹੀਂ ਹੜ੍ਹਾਂ ਨਾਲ ਹੋਏ ਫਸਲ ਦੇ ਨੁਕਸਾਨ ਦਾ 50 ਹਜਾਰ ਰੁਪਏ ਪ੍ਰਤੀ ਏੇਕੜ ਅਤੇ ਜਿਹਨਾ ਦੀ ਅਗਲੀ ਫਸਲ ਦੀ ਬਿਜਾਈ ਵੀ ਨਹੀਂ ਹੋ ਸਕਦੀ ਉਹਨਾਂ ਨੂੰ ਇੱਕ ਲੱਖ ਰੁਪਏ ਪ੍ਰਤੀ ਏੇਕੜ ਅਤੇ ਦੁਧਾਰੂ ਪਸ਼ੂ ਦੀ ਮੌਤ ਦਾ ਵੀ ਇੱਕ ਲੱਖ ਰੁਪਏ ਪ੍ਰਤੀ ਏੇਕੜ ਦੇ ਹਿਸਾਬ ਨਾਲ ਦੇਣ ਦੀ ਮੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਮਹਿੰਗਾਈ ਦੀ ਮਾਰ ਝਲ ਰਹੀ ਜਨਤਾ ਨੂੰ 14 ਜਰੂਰੀ ਵਸਤੂਆਂ ਸਰਕਾਰੀ ਡਿਪੂਆਂ ਰਾਹੀਂ ਸਸਤੇ ਭਾਅ ’ਤੇ ਦਿੱਤੀਆਂ ਜਾਣ ਅਤੇ ਬੇਰੁਜਗਾਰ ਨੌਜਵਾਨਾਂ ਨੂੰ ਵੀ 5 ਹਜਾਰ ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਬੇਰੁਜਗਾਰੀ ਭੱਤਾ ਦੇਣ ਦੀ ਮੰਗ ਵੀ ਕੀਤੀ । ਇਸ ਮੌਕੇ ਦਰਸ਼ਨ ਸਿੰਘ ਖੈਹਿਰਾ, ਹਰਭਜਨ ਸਿੰਘ ਪਮਾਲੀ, ਕਰਤਾਰ ਸਿੰਘ ਖੈਹਿਰਾ ਬੇਟ. ਬਲਬੀਰ ਸਿੰਘ ਬੜੈਚ, ਗੁਰਮੀਤ ਸਿੰਘ ਪਮਾਲੀ, ਗੁਰਮੇਲ ਸਿੰਘ ਬਲੀਪੁਰ, ਬਲਸ਼ਰਨਪ੍ਰੀਤ ਸਿੰਘ ਬੜੈਚ, ਅਕਸ਼ਪ੍ਰੀਤ ਸਿੰਘ ਕੰਗ, ਬਲਬੀਰ ਸਿੰਘ ਬੜੈਚ, ਨਰਿੰਦਰਪਾਲ ਸਿੰਘ ਨੀਟੂ ਕੈਲਪੁਰ, ਜਤਿੰਦਰਪਾਲ ਸਿੰਘ ਕਾਲਾ ਕੈਲਪੁਰ ਅਤੇ ਵਰਿੰਦਰ ਸਿੰਘ ਬੜੈਚ ਆਦਿ ਹਾਜਰ ਸਨ।