ਖਮਾਣੋਂ, 26 ਸਤੰਬਰ 2024 : ਪੰਚਾਇਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੀ ਸਹੂਲਤ ਲਈ ਨਾਮਜ਼ਦਗੀਆਂ ਭਰਨ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ ਤਾਂ ਜੋ ਉਹ ਸੁਵਿਧਾਜਨਕ ਢੰਗ ਨਾਲ ਨਾਮਜ਼ਦਗੀਆਂ ਦਾਖਲ ਕਰ ਸਕਣ। ਬਲਾਕਾਂ ਵਿੱਚ ਕਲੱਸਟਰਾਂ ਮੁਤਾਬਕ ਨਿਰਧਾਰਤ ਥਾਵਾਂ 'ਤੇ ਆਰ.ਓ. ਟੀਮਾਂ ਬੈਠਣਗੀਆਂ, ਜਿੱਥੇ ਕਿ ਨਾਮਜ਼ਦਗੀ ਪੱਤਰ ਲਏ ਜਾਣਗੇ। ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਬਲਾਕ ਖਮਾਣੋਂ ਦੇ ਕਲਸਟਰਾਂ ਸਬੰਧੀ ਆਰ.ਓ. ਟੀਮ ਦੇ ਬੈਠਣ ਦੇ ਪ੍ਰਬੰਧਾਂ ਤਹਿਤ ਸਬ ਡਿਵੀਜ਼ਨਲ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 116 ਵਿੱਚ ਕਲਸਟਰ ਨੰਬਰ 01, ਕਮਰਾ ਨੰਬਰ 202 ਵਿੱਚ ਕਲਸਟਰ ਨੰਬਰ 02, ਕਮਰਾ ਨੰਬਰ 114 ਵਿੱਚ ਕਲਸਟਰ ਨੰਬਰ 03, ਕਮਰਾ ਨੰਬਰ 105 ਵਿੱਚ ਕਲਸਟਰ ਨੰਬਰ 04, ਕਮਰਾ ਨੰਬਰ 115 ਵਿੱਚ ਕਲਸਟਰ ਨੰਬਰ 05, ਕਮਰਾ ਨੰਬਰ 203 ਵਿੱਚ ਕਲਸਟਰ ਨੰਬਰ 06, ਕਮਰਾ ਨੰਬਰ 208 ਵਿੱਚ ਕਲਸਟਰ ਨੰਬਰ 07, ਕਮਰਾ ਨੰਬਰ 211 ਵਿੱਚ ਕਲਸਟਰ ਨੰਬਰ 08, ਕਮਰਾ ਨੰਬਰ 05 ਸੀ.ਡੀ. ਪੀ.ਓ. ਦਫਤਰ ਵਿੱਚ ਕਲਸਟਰ ਨੰਬਰ 09 ਕਮਰਾ ਨੰਬਰ 06 ਕੰਟੀਨ ਵਿੱਚ ਕਲਸਟਰ ਨੰਬਰ 10 ਦੀ ਆਰ.ਓ. ਟੀਮ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਬਲਾਕ ਅਮਲੋਹ ਸਬੰਦੀ ਦਫਤਰ, ਕਾਰਜ ਸਾਦਕ ਅਫਸਰ, ਨਗਰ ਕੌਂਸਲ, ਅਮਲੋਹ ਵਿੱਚ ਕਲਸਟਰ ਨੰਬਰ 01,02,03, ਸਕੂਲ ਆਫ ਐਮੀਨੈਂਸ (ਲੜਕੇ) ਅਮਲੋਹ ਵਿੱਚ ਕਲਸਟਰ ਨੰਬਰ 04, 05, 06, 07, 08 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਅਮਲੋਹ ਵਿੱਚ ਕਲਸਟਰ ਨੰਬਰ 09,10,11,12,13 ਸਬੰਧੀ ਆਰ.ਓ. ਟੀਮ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਬਲਾਕ ਖੇੜਾ ਸਬੰਧੀ ਚੁੰਨੀ ਪੰਜਾਬ ਕਾਲਜ ਵਿੱਚ ਕਲਸਟਰ ਨੰਬਰ 01, 05, 06, 07 ਲਈ, ਸਰਕਾਰੀ ਸੈਕੰਡਰੀ ਸਕੂਲ ਖੇੜਾ ਵਿੱਚ ਕਲਸਟਰ ਨੰਬਰ 02, 03, 04 ਅਤੇ 08 ਲਈ, ਸਰਕਾਰੀ ਸੈਕੰਡਰੀ ਸਕੂਲ, ਰੰਧਾਵਾ ਵਿਖੇ ਕਲਸਟਰ ਨੰਬਰ 09,10, 11 ਤੇ 12 ਲਈ ਆਰ.ਓ. ਟੀਮ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਬਲਾਕ ਬੱਸੀ ਪਠਾਣਾਂ ਸਬੰਧੀ ਬੀ.ਡੀ.ਪੀ.ਓ. ਦਫਤਰ ਬਸੀ ਪਠਾਣਾ ਵਿਖੇ ਕਲਸਟਰ ਨੰਬਰ 01, 02, ਅਤੇ 03 ਲਈ, ਮਾਰਕੀਟ ਕਮੇਟੀ ਦਫਤਰ ਵਿਖੇ ਕਲਸਟਰ ਨੰਬਰ 04 ਅਤੇ 07 ਲਈ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬਸੀ ਪਠਾਣਾਂ (ਲੜਕੇ) ਵਿਖੇ ਕਲਸਟਰ ਨੰਬਰ 05, 09, 10 ਅਤੇ 11 ਲਈ ਅਤੇ ਨਗਰ ਕੌਂਸਲ ਦਫਤਰ ਵਿਖੇ ਕਲਸਟਰ ਨੰਬਰ 06 ਅਤੇ 08 ਲਈ ਆਰ.ਓ. ਟੀਮ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਬਲਾਕ ਸਰਹੰਦ ਸਬੰਧੀ ਦਫ਼ਤਰ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾ ਵਿਖੇ ਕਲਸਟਰ ਨੰਬਰ 01 ਅਤੇ 02 ਲਈ, ਦਫਤਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਵਿਖੇ ਕਲਸਟਰ 03 ਅਤੇ 04 ਲਈ, ਦਫਤਰ ਨਗਰ ਕੌਂਸਲ ਸਰਹਿੰਦ ਵਿਖੇ ਕਲਸਟਰ 05 ਅਤੇ 06 ਲਈ, ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ, ਸਰਹੰਦ ਮੰਡੀ ਵਿਖੇ ਕਲਸਟਰ 07, 08, 09, 10 ਅਤੇ 11 ਲਈ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗਰਲਜ਼ ਸਰਹਿੰਦ ਮੰਡੀ ਵਿਖੇ ਕਲਸਟਰ ਨੰਬਰ 12, 13 ਅਤੇ 14 ਲਈ ਆਰ.ਓ. ਅਤੇ ਉਹਨਾਂ ਦੀ ਟੀਮ ਦੇ ਬੈਠਣ ਲਈ ਪ੍ਰਬੰਧ ਕੀਤਾ ਗਿਆ ਹੈ।